ਕੀ ਬਾਦਸ਼ਾਹ ਨੇ ਕਰਵਾ ਲਿਆ ਹੈ ਵਿਆਹ, ਈਸ਼ਾ ਰਿਖੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ !
ਬਾਦਸ਼ਾਹ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਈਸ਼ਾ ਰਿਖੀ ਦੇ ਨਾਲ ਉਹ ਲਾੜੇ ਦੇ ਲਿਬਾਸ ‘ਚ ਨਜ਼ਰ ਆ ਰਹੇ ਹਨ । ਬਾਦਸ਼ਾਹ ਈਸ਼ਾ ਰਿਖੀ ਦੇ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਈਸ਼ਾ ਰਿਖੀ ਦੀ ਮਾਂ ਨੇ ਸਾਂਝਾ ਕੀਤਾ ਹੈ ਅਤੇ ਬਾਦਸ਼ਾਹ ਤੇ ਈਸ਼ਾ ਨੂੰ ਇਸ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ।
ਬਾਦਸ਼ਾਹ (Badshah) ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਈਸ਼ਾ ਰਿਖੀ ਦੇ ਨਾਲ ਉਹ ਲਾੜੇ ਦੇ ਲਿਬਾਸ ‘ਚ ਨਜ਼ਰ ਆ ਰਹੇ ਹਨ । ਬਾਦਸ਼ਾਹ ਈਸ਼ਾ ਰਿਖੀ ਦੇ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਈਸ਼ਾ ਰਿਖੀ ਦੀ ਮਾਂ ਨੇ ਸਾਂਝਾ ਕੀਤਾ ਹੈ ਅਤੇ ਬਾਦਸ਼ਾਹ ਤੇ ਈਸ਼ਾ ਨੂੰ ਇਸ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ। ਦੋਵੇਂ ਇੱਕ ਸਾਦੇ ਸਮਾਰੋਹ ਦੇ ਦੌਰਾਨ ਵਿਆਹ ਕਰਵਾਉਂਦੇ ਦਿਖਾਈ ਦੇ ਰਹੇ ਹਨ। ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਹੀ ਨਜ਼ਰ ਆ ਰਹੇ ਹਨ ।

ਈਸ਼ਾ ਰਿਖੀ ਦੀ ਮਾਂ ਪੂਨਮ ਰਿਖੀ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਈਸ਼ਾ ਰਿਖੀ ਦੀ ਮਾਂ ਇਸ ਨਵ-ਵਿਆਹੀ ਜੋੜੀ ਦੇ ਨਾਲ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਜਿਉਂ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਹਰ ਕੋਈ ਇਸ ਜੋੜੀ ਨੂੰ ਵਧਾਈਆਂ ਦੇਣ ਲੱਗ ਪਿਆ। ਹਾਲਾਂਕਿ ਦੋਵਾਂ ਦੇ ਵੱਲੋਂ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਗਈ ਹੈ। ਪਰ ਈਸ਼ਾ ਰਿਖੀ ਦੀ ਮਾਂ ਦੇ ਵੱਲੋਂ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਨ ‘ਤੇ ਇਸ ਮਾਮਲੇ ‘ਤੇ ਮੁਹਰ ਲੱਗੀ ਜਾਪਦੀ ਹੈ ਕਿ ਦੋਵਾਂ ਨੇ ਵਿਆਹ ਕਰਵਾ ਲਿਆ ਹੈ।
_8f797963d3b0819b42d4efa535d3e5c8_1280X720.webp)
ਵਿਵਾਦਾਂ ‘ਚ ਰਹੇ ਬਾਦਸ਼ਾਹ
ਬਾਦਸ਼ਾਹ ਹਾਲ ਹੀ ‘ਚ ਆਪਣੇ ਗੀਤ ‘ਟਟੀਰੀ’ ਦੇ ਕਾਰਨ ਵਿਵਾਦਾਂ ‘ਚ ਰਹੇ ਹਨ। ਉਨ੍ਹਾਂ ਦੇ ਇਸ ਗਾਣੇ ‘ਤੇ ਹਰਿਆਣਾ ਮਹਿਲਾ ਕਮਿਸ਼ਨ ਦੇ ਵੱਲੋਂ ਕਰੜਾ ਇਤਰਾਜ਼ ਜਤਾਇਆ ਗਿਆ ਸੀ ।
ਇਸ ਤੋਂ ਇਲਾਵਾ ਉਨ੍ਹਾਂ ਦੀ ਗ੍ਰਿਫਤਾਰੀ ਦੇ ਵੀ ਆਦੇਸ਼ ਜਾਰੀ ਕੀਤੇ ਗਏ ਸਨ। ਪਰ ਬੀਤੇ ਦਿਨੀਂ ਬਾਦਸ਼ਾਹ ਪੁਲਿਸ ਕੋਲ ਪੇਸ਼ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਜਾਰੀ ਲੁੱਕ ਆਊਟ ਨੋਟਿਸ ਵਾਪਸ ਲੈ ਲਿਆ ਗਿਆ ਸੀ ।