ਗਾਇਕ ਸੁਖਵਿੰਦਰ ਸਿੰਘ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਗਾਇਕ ਸੁਖਵਿੰਦਰ ਸਿੰਘ ਦਾ ਅੱਜ ਜਨਮ ਦਿਨ ਹੈ।ਉਨ੍ਹਾਂ ਦਾ ਜਨਮ ਅਠਾਰਾਂ ਜੁਲਾਈ 1971 ਨੂੰ ਅੰਮ੍ਰਿਤਸਰ ‘ਚ ਹੋਇਆ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸੁਖਵਿੰਦਰ ਸਿੰਘ ਨੂੰ ਗਾਉਣ ਦਾ ਸ਼ੌਂਕ ਸੀ, ਇਹੀ ਕਾਰਨ ਹੈ ਕਿ ਉਹ ਅੱਠ ਸਾਲ ਦੀ ਉਮਰ ‘ਚ ਹੀ ਗਾਉਣ ਲੱਗ ਪਏ ਸਨ ।

By  Shaminder Kaur Kaler July 18th 2026 08:00 AM

ਗਾਇਕ ਸੁਖਵਿੰਦਰ ਸਿੰਘ ਦਾ ਅੱਜ ਜਨਮ ਦਿਨ ਹੈ।ਉਨ੍ਹਾਂ ਦਾ ਜਨਮ ਅਠਾਰਾਂ ਜੁਲਾਈ 1971 ਨੂੰ ਅੰਮ੍ਰਿਤਸਰ ‘ਚ ਹੋਇਆ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸੁਖਵਿੰਦਰ ਸਿੰਘ ਨੂੰ ਗਾਉਣ ਦਾ ਸ਼ੌਂਕ ਸੀ, ਇਹੀ ਕਾਰਨ ਹੈ ਕਿ ਉਹ ਅੱਠ ਸਾਲ ਦੀ ਉਮਰ ‘ਚ ਹੀ ਗਾਉਣ ਲੱਗ ਪਏ ਸਨ ।

ਆਪਣੀ ਵਧੀਆ ਗਾਇਕੀ ਦੀ ਬਦੌਲਤ ਸੁਖਵਿੰਦਰ ਸਿੰਘ ਹੁਣ ਤੱਕ ਕਈ ਅਵਾਰਡ ਵੀ ਹਾਸਲ ਕਰ ਚੁੱਕੇ ਹਨ ਅਤੇ ਤੇਰਾਂ ਸਾਲ ਦੀ ਉਮਰ ਤੱਕ ਆਉਂਦੇ ਆਉਂਦੇ ਉਨ੍ਹਾਂ ਨੇ ਤੂਤਕ ਤੂਤਕ ਤੂਤੀਆਂ ਗੀਤ ਨੂੰ ਕੰਪੋਜ਼ ਕੀਤਾ ਸੀ।ਸੁਖਵਿੰਦਰ ਸਿੰਘ ਨੂੰ ‘ਕਰਮਾ’ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਬ੍ਰੇਕ ਮਿਲਿਆ ਸੀ । ਜਿਸ ਨੂੰ ਉਹ ਪਹਿਲਾਂ ਹੀ ਲਤਾ ਮੰਗੇਸ਼ਕਰ ਦੇ ਨਾਲ ਇੱਕ ਸ਼ੋਅ ‘ਚ ਗਾ ਚੁੱਕੇ ਸਨ।

‘ਜੈ ਹੋ’ ਗਾਣੇ ਲਈ ਮਿਲਿਆ ਆਸਕਰ

ਸੁਖਵਿੰਦਰ ਸਿੰਘ ਬਾਲੀਵੁੱਡ ‘ਚ ਜਾਣ ਤੋਂ ਪਹਿਲਾਂ ਪੰਜਾਬ ‘ਚ ਗਾਉਂਦੇ ਹੁੰਦੇ ਸਨ ਅਤੇ ਹੌਲੀ ਹੌਲੀ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਗਏ ਅਤੇ ਸਾਲ ੨੦੦੯ ‘ਚ ਆਈ ਸਲੱਮਡੌਗ ਮਿਲੇਨੀਅਰ ਫ਼ਿਲਮ ‘ਚ ਗਾਏ ਗਾਣੇ ‘ਜੈ ਹੋ’ ਦੇ ਕਾਰਨ ਉਹ ਦੁਨੀਆ ਭਰ ‘ਚ ਮਸ਼ਹੂਰ ਹੋ ਗਏ ।ਇਸੇ ਗੀਤ ਦੇ ਲਈ ਉਨ੍ਹਾਂ ਨੂੰ ਆਸਕਰ ਅਵਾਰਡ ਵੀ ਮਿਲਿਆ। ਉਨ੍ਹਾਂ ਨੇ ਕਈ ਬਿਹਤਰੀਨ ਗੀਤ ਗਾਏ । ਜਿਸ ‘ਚ ਛਈਆਂ ਛਈਆਂ, ਦਬੰਗ, ਜੁਗਨੀ ਜੁਗਨੀ ਸਣੇ ਕਈ ਗੀਤ ਸ਼ਾਮਿਲ ਹਨ।

© Copyright Galactic Television & Communications Pvt. Ltd. 2026. All rights reserved.