ਗੁਰਦਾਸਪੁਰ ਦੇ ਜੰਮਪਲ ਗੁਰਬਚਨ ਸਿੰਘ ਨੇ ਬਾਲੀਵੁੱਡ ‘ਚ ਬਦਮਾਸ਼ ਬਣ ਕੇ ਜਿੱਤੇ ਦਰਸ਼ਕਾਂ ਦੇ ਦਿਲ, ਜਾਣੋ ਅਦਾਕਾਰ ਦੇ ਕਰੀਅਰ ਬਾਰੇ
ਬਾਲੀਵੁੱਡ ਇੰਡਸਟਰੀ ਨੂੰ ਪੰਜਾਬ ਨੇ ਕਈ ਕਲਾਕਾਰ ਦਿੱਤੇ ਹਨ ।ਜਿਸ ‘ਚ ਧਰਮਿੰਦਰ, ਦਾਰਾ ਸਿੰਘ, ਵਿਨੋਦ ਖੰਨਾ, ਵਿਨੋਦ ਮਹਿਰਾ, ਦੇਵ ਅਨੰਦ ਸਣੇ ਹੋਰ ਕਈ ਕਲਾਕਾਰ ਵੀ ਇਸ ਲਿਸਟ ‘ਚ ਸ਼ਾਮਿਲ ਹਨ।ਪਰ ਅੱਜ ਅਸੀਂ ਤੁਹਾਨੂੰ ਗੁਰਦਾਸਪੁਰ ਦੇ ਇੱਕ ਅਜਿਹੇ ਹੀਰੋ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡੀ ।
ਬਾਲੀਵੁੱਡ ਇੰਡਸਟਰੀ ਨੂੰ ਪੰਜਾਬ ਨੇ ਕਈ ਕਲਾਕਾਰ ਦਿੱਤੇ ਹਨ ।ਜਿਸ ‘ਚ ਧਰਮਿੰਦਰ, ਦਾਰਾ ਸਿੰਘ, ਵਿਨੋਦ ਖੰਨਾ, ਵਿਨੋਦ ਮਹਿਰਾ, ਦੇਵ ਅਨੰਦ ਸਣੇ ਹੋਰ ਕਈ ਕਲਾਕਾਰ ਵੀ ਇਸ ਲਿਸਟ ‘ਚ ਸ਼ਾਮਿਲ ਹਨ।ਪਰ ਅੱਜ ਅਸੀਂ ਤੁਹਾਨੂੰ ਗੁਰਦਾਸਪੁਰ ਦੇ ਇੱਕ ਅਜਿਹੇ ਹੀਰੋ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡੀ । ਗੁਰਬਚਨ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਪੀਅਰ ਕੈਰੀਅਰ ਦੇ ਤੌਰ ‘ਤੇ ਕੀਤੀ ਸੀ ਅਤੇ ਸੱਤਰ ਤੋਂ ਲੈ ਕੇ ਨੱਬੇ ਦੇ ਦਹਾਕੇ ਤੱਕ ਹਰ ਐਕਸ਼ਨ ਫ਼ਿਲਮ ‘ਚ ਕੰਮ ਕੀਤਾ ਹੈ।

ਗੁਰਦਾਸਪੁਰ ‘ਚ ਹੋਇਆ ਜਨਮ
ਗੁਰਬਚਨ ਸਿੰਘ ਦਾ ਜਨਮ ਗੁਰਦਾਸਪੁਰ ‘ਚ ਹੋਇਆ ਸੀ ।ਜਿੱਥੇ ਦੇਵ ਅਨੰਦ ਸਾਹਿਬ ਤੇ ਵਿਨੋਦ ਖੰਨਾ ਵਰਗੇ ਕਲਾਕਾਰਾਂ ਦਾ ਜਨਮ ਹੋਇਆ ਸੀ। ਉਨ੍ਹਾਂ ਨੂੰ ਫ਼ਿਲਮਾਂ ਨਾਲ ਬਚਪਨ ਤੋਂ ਹੀ ਲਗਾਅ ਸੀ ਅਤੇ ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਨੂੰ ਭਲਵਾਨੀ ਦਾ ਵੀ ਬੜਾ ਸ਼ੌਂਕ ਸੀ।ਗੁਰਬਚਨ ਸਿੰਘ ਵੀ ਦਾਰਾ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਸਨ । ਸੱਤਰ ਦੇ ਦਹਾਕੇ ‘ਚ ਉਨ੍ਹਾਂ ਨੇ ਨਾਮੀ ਭਲਵਾਨ ਸੌਦਾਗਰ ਸਿੰਘ ਦੇ ਨਾਲ ਵੀ ਕੁਸ਼ਤੀ ਲੜੀ ਸੀ ।

ਧਰਮਿੰਦਰ ਨੂੰ ਕੀਤੀ ਗਈ ਸੀ ਸਿਫਾਰਿਸ਼
ਗੁਰਬਚਨ ਸਿੰਘ ਦੇ ਪਿਤਾ ਤਹਿਸੀਲਦਾਰ ਸਨ ਅਤੇ ਧਰਮਿੰਦਰ ਦੇ ਭਰਾ ਅਜੀਤ ਦਿਓਲ ਇਨ੍ਹਾਂ ਦੇ ਪਿਤਾ ਵਧੀਆ ਦੋਸਤ ਸਨ ।ਇਸ ਤੋਂ ਇਲਾਵਾ ਦੇਵ ਅਨੰਦ ਦੇ ਪਰਿਵਾਰ ਦੇ ਨਾਲ ਵੀ ਇਨ੍ਹਾਂ ਦੀ ਵਧੀਆ ਜਾਣ ਪਛਾਣ ਸੀ।ਜਦੋਂ ਗੁਰਬਚਨ ਸਿੰਘ ਦੇ ਪਿਤਾ ਨੂੰ ਪਤਾ ਲੱਗਿਆ ਕਿ ਉਹ ਅਦਾਕਾਰੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਅਜੀਤ ਦਿਓਲ ਦੇ ਜ਼ਰੀਏ ਧਰਮਿੰਦਰ ਕੋਲ ਇਨ੍ਹਾਂ ਨੂੰ ਭੇਜਿਆ।

ਚਿੱਠੀ ਲੈ ਕੇ ਜਦੋਂ ਗੁਰਬਚਨ ਸਿੰਘ ਧਰਮਿੰਦਰ ਨੂੰ ਮਿਲੇ ਤਾਂ ਧਰਮਿੰਦਰ ਨੇ ਉਨ੍ਹਾਂ ਨੂੰ ਬੜੀ ਹੀ ਹੱਲਾਸ਼ੇਰੀ ਦਿੱਤੀ।ਧਰਮਿੰਦਰ ਨੇ ਉਨ੍ਹਾਂ ਨੂੰ ਕਿਹਾ ਕਿ ਤੇਰਾ ਡੀਲ ਡੌਲ ਸਟੰਟ ਸੀਨ ਦੇ ਲਈ ਤੇ ਡਬਲ ਬੌਡੀ ਦੇ ਲਈ ਵਧੀਆ ਰਹੇਗੀ।ਧਰਮਿੰਦਰ ਨੇ ਨਾ ਸਿਰਫ ਉਨ੍ਹਾਂ ਦੇ ਕਰੀਅਰ ‘ਚ ਅੱਗੇ ਵਧਣ ‘ਚ ਮਦਦ ਕੀਤੀ ਬਲਕਿ ਉਨ੍ਹਾਂ ਨੂੰ ਮੁੰਬਈ ਸਥਿਤ ਆਪਣੇ ਘਰ ‘ਚ ਵੀ ਰੱਖਿਆ। ਜਿਸ ਤੋਂ ਬਾਅਦ ਉਹ ਧਰਮਿੰਦਰ ਦੇ ਲਈ ਫ਼ਿਲਮ ‘ਚ ਡਬਲ ਬਾਡੀ ਵੀ ਬਣੇ।
1973 ‘ਚ ਮਿਲਿਆ ਮੌਕਾ
ਗੁਰਬਚਨ ਸਿੰਘ ਨੂੰ ਅਦਾਕਾਰੀ ਕਰਨ ਦਾ ਮੌਕਾ 1973 ‘ਚ ਮਿਲਿਆ।ਜਦੋਂ ਉਨ੍ਹਾਂ ਨੇ ‘ਕੱਚੇ ਧਾਗੇ’ ਫ਼ਿਲਮ ‘ਚ ਕੰਮ ਕੀਤਾ । ਫ਼ਿਲਮ ‘ਚ ਉਹਨਾਂ ਦਾ ਕਿਰਦਾਰ ਛੋਟਾ ਜਿਹਾ ਸੀ, ਜਿਸ ‘ਚ ਉਨ੍ਹਾਂ ਨੇ ਇੱਕ ਡਕੈਤ ਦਾ ਕਿਰਦਾਰ ਨਿਭਾਇਆ ਸੀ।ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਛੋਟੇ ਛੋਟੇ ਕਿਰਦਾਰ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਿਆ।
ਧਰਮਿੰਦਰ ਨੂੰ ਜਦੋਂ ਲਗਿਆ ਕਿ ਅਦਾਕਾਰੀ ‘ਚ ਗੁਰਬਚਨ ਸਿੰਘ ਦਾ ਸਿੱਕਾ ਨਹੀਂ ਚੱਲਿਆ ਤਾਂ ਉਨ੍ਹਾਂ ਨੇ ਗੁਰਬਚਨ ਸਿੰਘ ਨੂੰ ਐਕਸ਼ਨ ਡਾਇਰੈਕਟਰ ਰਵੀ ਖੰਨਾ ਦੇ ਕੋਲ ਭੇਜਿਆ ਤੇ ਰਵੀ ਖੰਨਾ ਨੇ ਗੁਰਬਚਨ ਸਿੰਘ ਨੂੰ ਵੀਰੂ ਦੇਵਗਨ ਦੇ ਨਾਲ ਮਿਲਵਾਇਆ।
ਗੁਰਬਚਨ ਨੂੰ ਉਨ੍ਹਾਂ ਨੇ ਆਪਣਾ ਅਸਿਟੈਂਟ ਬਚਾ ਲਿਆ ਅਤੇ ਦੋਵਾਂ ਦੀ ਜੋੜੀ ਨੇ ਇੱਕਠਿਆਂ ਕਈ ਪ੍ਰੋਜੈਕਟਸ ‘ਚ ਕੰਮ ਕੀਤਾ। ਗੁਰਬਚਨ ਸਿੰਘ ਨੇ ਢਾਈ ਸੌ ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਸੀ। ਜਿਸ ‘ਚ ਕਈ ਛੋਟੀਆਂ ਵੱਡੀਆਂ ਫ਼ਿਲਮਾਂ ਸ਼ਾਮਿਲ ਸਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਹਾਲੇ ਵੀ ਸਰਗਰਮ ਹਨ।