ਸਲਮਾਨ ਖ਼ਾਨ ਦੀ ਬਰਥਡੇ ਪਾਰਟੀ ‘ਚ ਸਕੂਟੀ ਤੇ ਪਹੁੰਚੇ ਦੋਸਤ ਮੀਕਾ ਸਿੰਘ, ਵੀਡੀਓ ਹੋ ਰਿਹਾ ਵਾਇਰਲ

ਸਲਮਾਨ ਖ਼ਾਨ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਸਲਮਾਨ ਖ਼ਾਨ ਅੱਜ ਆਪਣਾ ਸੱਠਵਾਂ ਜਨਮ ਦਿਨ ਮਨਾ ਰਹੇ ਹਨ । ਦੇਰ ਰਾਤ ਬਾਰਾਂ ਵਜੇ ਦੇ ਕਰੀਬ ਸਲਮਾਨ ਖ਼ਾਨ ਨੇ ਆਪਣੇ ਬਰਥਡੇ ਦਾ ਕੇਕ ਕੱਟਿਆ ।

By  Shaminder Kaur Kaler December 27th 2025 11:54 AM -- Updated: December 27th 2025 03:38 PM

ਸਲਮਾਨ ਖ਼ਾਨ (Salman Khan) ਅੱਜ ਆਪਣਾ ਜਨਮ ਦਿਨ (Birthday)ਮਨਾ ਰਹੇ ਹਨ। ਇਸ ਮੌਕੇ ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਸਲਮਾਨ ਖ਼ਾਨ ਅੱਜ ਆਪਣਾ ਸੱਠਵਾਂ ਜਨਮ ਦਿਨ ਮਨਾ ਰਹੇ ਹਨ । ਦੇਰ ਰਾਤ ਬਾਰਾਂ ਵਜੇ ਦੇ ਕਰੀਬ ਸਲਮਾਨ ਖ਼ਾਨ ਨੇ ਆਪਣੇ ਬਰਥਡੇ ਦਾ ਕੇਕ ਕੱਟਿਆ । ਇਸ ਮੌਕੇ ‘ਤੇ ਗਾਇਕ ਤੇ ਸਲਮਾਨ ਖ਼ਾਨ ਦੇ ਖ਼ਾਸ ਦੋਸਤ ਮੀਕਾ ਸਿੰਘ ਵੀ ਉਨ੍ਹਾਂ ਦੀ ਬਰਥਡੇ ਪਾਰਟੀ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੇ ।


ਸਕੂਟੀ ਤੇ ਪਹੁੰਚੇ ਮੀਕਾ ਸਿੰਘ 

 ਮੀਕਾ ਸਿੰਘ ਸਲਮਾਨ ਖ਼ਾਨ ਦੀ ਬਰਥਡੇ ਪਾਰਟੀ ‘ਚ ਸਕੂਟੀ ਤੇ ਪਹੁੰਚੇ ਸਨ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ । ਮੀਕਾ ਸਿੰਘ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਇੱਕ ਸ਼ਖਸ ਦੇ ਨਾਲ ਸਕੂਟੀ ਤੇ ਬੈਠੇ ਹੋਏ ਹਨ ਅਤੇ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਪਾਰਟੀ ‘ਚ ਸ਼ਾਮਿਲ ਜ਼ਰੂਰ ਹੋਣਾ ਹੈ। 

ਪਰਿਵਾਰ ਦੇ ਨਾਲ ਮਨਾਇਆ ਜਨਮ ਦਿਨ 

ਸਲਮਾਨ ਖ਼ਾਨ ਨੇ ਆਪਣੇ ਪਰਿਵਾਰ ਦੇ ਨਾਲ ਜਨਮ ਦਿਨ ਮਨਾਇਆ । ਇਸ ਮੌਕੇ ਸਲਮਾਨ ਨੇ ਆਪਣੇ ਪਿਤਾ ਸਲੀਮ ਖ਼ਾਨ ਦੇ ਨਾਲ ਆਪਣੇ ਬਰਥਡੇ ਦਾ ਕੇਕ ਕੱਟਿਆ ਅਤੇ ਅੱਧੀ ਰਾਤ ਨੂੰ ਹੋਏ ਇਸ ਜਸ਼ਨ ‘ਚ ਪੂਰਾ ਖ਼ਾਨ ਪਰਿਵਾਰ ਸ਼ਾਮਿਲ ਹੋਇਆ । ਇਸ ਦੇ ਨਾਲ ਹੀ ਸਲਮਾਨ ਖ਼ਾਨ ਦੇ ਦੋਸਤ ਵੀ ਇਸ ਜਸ਼ਨ ‘ਚ ਸ਼ਾਮਿਲ ਹੋਏ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਆਪਣੇ ਪਿਤਾ ਦਾ ਹੱਥ ਫੜ੍ਹ ਕੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । 



© Copyright Galactic Television & Communications Pvt. Ltd. 2026. All rights reserved.