ਰੋਹਿਤ ਸ਼ੈੱਟੀ ਦੇ ਘਰ ‘ਤੇ ਫਾਈਰਿੰਗ ਕਰਨ ਦੇ ਮਾਮਲੇ ‘ਚ ਚਾਰ ਮੁਲਜ਼ਮ ਗ੍ਰਿਫ਼ਤਾਰ, ਬੀਤੇ ਦਿਨ ਘਰ ‘ਤੇ ਹੋਈ ਸੀ ਫਾਈਰਿੰਗ

ਰੋਹਿਤ ਸ਼ੈੱਟੀ ਦੇ ਘਰ ‘ਤੇ ਬੀਤੇ ਦਿਨ ਫਾਈਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਬੀਤੇ ਰੋਹਿਤ ਸ਼ੈੱਟੀ ਦੇ ਇਸ ਘਰ ‘ਤੇ ਫਾਈਰਿੰਗ ਕੀਤੀ ਗਈ । ਇਸ ਇਮਾਰਤ ਨੂੰ ਸ਼ੈੱਟੀ ਟਾਵਰਸ ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਇਮਾਰਤ ‘ਚ ਕਈ ਮਸ਼ਹੂਰ ਬਾਲੀਵੁੱਡ ਹਸਤੀਆਂ ਦਾ ਘਰ ਹੈ।

By  Shaminder Kaur Kaler February 2nd 2026 04:22 PM -- Updated: February 2nd 2026 04:35 PM

ਰੋਹਿਤ ਸ਼ੈੱਟੀ (Rohit Shetty) ਦੇ ਘਰ ‘ਤੇ ਬੀਤੇ ਦਿਨ ਫਾਈਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਬੀਤੇ ਰੋਹਿਤ ਸ਼ੈੱਟੀ ਦੇ ਇਸ ਘਰ ‘ਤੇ ਫਾਈਰਿੰਗ ਕੀਤੀ ਗਈ । ਇਸ ਇਮਾਰਤ ਨੂੰ ਸ਼ੈੱਟੀ ਟਾਵਰਸ ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਇਮਾਰਤ ‘ਚ ਕਈ ਮਸ਼ਹੂਰ ਬਾਲੀਵੁੱਡ ਹਸਤੀਆਂ ਦਾ ਘਰ ਹੈ। ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਫਾਈਰਿੰਗ ਦਾ ਸਬੰਧ ਪੁਣੇ ਦੇ ਨਾਲ ਹੈ ਅਤੇ ਪੁਲਿਸ ਨੇ ਇਸ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਨ੍ਹਾਂ ਚਾਰਾਂ ਨੂੰ ਪੁਲਿਸ ਨੇ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ।ਪੁੱਛਗਿੱਛ ਦੇ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਦੇ ਮੁੰਬਈ ਦੇ ਕਈ ਅਪਰਾਧਕ ਗਿਰੋਹਾਂ ਦੇ ਨਾਲ ਸਬੰਧ ਹੋ ਸਕਦੇ ਹਨ ਅਤੇ ਸ਼ੁਰੂਆਤੀ ਜਾਂਚ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਚਾਰਾਂ ਦੇ ਸਬੰਧ ਇੱਕ ਬਦਨਾਮ ਗਿਰੋਹ ਦੇ ਨਾਲ ਜੁੜੇ ਹੋਏ ਹਨ।ਪੁਲਿਸ ਨੇ ਚਾਰਾਂ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਹੈ।

ਰੋੋਹਿਤ ਸ਼ੈੱਟੀ ਦਾ ਵਰਕ ਫ੍ਰੰਟ 

ਰੋਹਿਤ ਸ਼ੈੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਨਿਰਦੇਸ਼ਕ ਹਨ । ਰੋਹਿਤ ਸ਼ੈੱਟੀ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ।ਉਨ੍ਹਾਂ ਨੇ ਗੋਲਮਾਲ, ਗੋਲਮਾਲ ਰਿਟਰਨਸ, ਆਲ ਦਾ ਬੈਸਟ,ਸਿੰਘਮ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।


© Copyright Galactic Television & Communications Pvt. Ltd. 2026. All rights reserved.