ਫਰਹਾਨ ਅਖਤਰ ਦੀ ਫ਼ਿਲਮ ‘ਬੂੰਗ’ ਦੀ ਬਾਫਟਾ ‘ਚ ਬੱਲੇ ਬੱਲੇ, ਐਵਾਰਡ ਜਿੱਤਣ ‘ਤੇ ਪੀਐੱਮ ਮੋਦੀ ਨੇ ਦਿੱਤੀ ਵਧਾਈ

ਫਰਹਾਨ ਅਖਤਰ ਵੱਲੋਂ ਬਣਾਈ ਗਈ ਮਣੀਪੁਰੀ ਫ਼ਿਲਮ ‘ਬੂੰਗ’ ਨੇ ਬ੍ਰਿਟਿਸ਼ ਅਕੈਡਮੀ ਫ਼ਿਲਮ ਐਂਡ ਟੈਲੀਵਿਜ਼ਨ ਆਰਟਸ ਸਮਾਗਮ ਦੇ ਦੌਰਾਨ ਬੈਸਟਰ ਚਿਲਡਰਨ ਐਂਡ ਫੈਮਿਲੀ ਫ਼ਿਲਮ ਸ਼੍ਰੇਣੀ ਦਾ ਦਾ ਪੁਰਸਕਾਰ ਜਿੱਤਿਆ ਹੈ।ਇਸ ਐਵਾਰਡ ਸਮਾਰੋਹ ‘ਚ ‘ਬੂੰਗ’ ਨੇ ਡਿਜ਼ਨੀ ਦੀਆਂ ਫ਼ਿਲਮਾਂ ਲੀਲੋ ਐਂਡ ਸਟਿੱਚ ਤੇ ਜੂਟੋਪੀਆ-2 ਦੇ ਨਾਲ ਨਾਲ ਐਨੀਮੈਟਡ ਸਾਇੰਸ ਫ਼ਿਲਮ ਆਰਕੋ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ ਹੈ।

By  Shaminder Kaur Kaler February 24th 2026 01:32 PM -- Updated: February 24th 2026 01:36 PM

ਫਰਹਾਨ ਅਖਤਰ (Farhan Akhtar) ਵੱਲੋਂ ਬਣਾਈ ਗਈ ਮਣੀਪੁਰੀ ਫ਼ਿਲਮ ‘ਬੂੰਗ’ ਨੇ ਬ੍ਰਿਟਿਸ਼ ਅਕੈਡਮੀ ਫ਼ਿਲਮ ਐਂਡ ਟੈਲੀਵਿਜ਼ਨ ਆਰਟਸ ਸਮਾਗਮ ਦੇ ਦੌਰਾਨ ਬੈਸਟਰ ਚਿਲਡਰਨ ਐਂਡ ਫੈਮਿਲੀ ਫ਼ਿਲਮ ਸ਼੍ਰੇਣੀ ਦਾ ਦਾ ਪੁਰਸਕਾਰ ਜਿੱਤਿਆ ਹੈ।ਇਸ ਐਵਾਰਡ ਸਮਾਰੋਹ ‘ਚ ‘ਬੂੰਗ’ ਨੇ ਡਿਜ਼ਨੀ ਦੀਆਂ ਫ਼ਿਲਮਾਂ ਲੀਲੋ ਐਂਡ ਸਟਿੱਚ ਤੇ ਜੂਟੋਪੀਆ-2 ਦੇ ਨਾਲ ਨਾਲ ਐਨੀਮੈਟਡ ਸਾਇੰਸ ਫ਼ਿਲਮ  ਆਰਕੋ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ ਹੈ।ਇਹ ਕਹਾਣੀ ਮਣੀਪੁਰ ਦੇ ਨੌਜਵਾਨ ਮੁੰਡੇ ਜੀਵਨ ਦੇ ਉਤਰਾਅ ਚੜ੍ਹਾਅ ਨੂੰ ਦਰਸਾਉਂਦੀ ਹੈ।ਬੂੰਗ ਆਪਣੇ ਲਾਪਤਾ ਪਿਤਾ ਨੂੰ ਆਪਣੇ ਪਰਿਵਾਰ ਦੇ ਨਾਲ ਮਿਲਾਉਣ ਦੇ ਲਈ ਯਾਤਰਾ ‘ਤੇ ਨਿਕਲਦਾ ਹੈ। 


ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫ਼ਿਲਮ ਦੀ ਟੀਮ ਨੂੰ ਇਹ ਐਵਾਰਡ ਜਿੱਤਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ ‘ਤੇ ਲਿਖਿਆ “ਫ਼ਿਲਮ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ । ਇਸ ਅਸਲ ‘ਚ ਬਹੁਤ ਖੁਸ਼ੀ ਦਾ ਪਲ ਹੈ।ਖ਼ਾਸ ਤੌਰ ‘ਤੇ ਮਣੀਪੁਰ ਲਈ ।

ਇਹ ਸਾਡੇ ਦੇਸ਼ ‘ਚ ਅਪਾਰ ਰਚਨਾਤਮਕ ਪ੍ਰਤਿਭਾ ਨੂੰ ਵੀ ਉਜਾਗਰ ਕਰਦਾ ਹੈ।ਫ਼ਿਲਮ ਨਿਰਮਾਤਾ ਕਰਣ ਜੌਹਰ, ਸ਼ੇਖਰ ਕਪੂਰ ਸਣੇ ਹੋਰ ਕਈ ਕਲਾਕਾਰਾਂ ਨੇ ਫਰਹਾਨ ਅਖਤਰ ਤੇ ਫ਼ਿਲਮ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ।

ਫਰਹਾਨ ਅਖਤਰ ਦਾ ਵਰਕ ਫ੍ਰੰਟ 

ਫਰਹਾਨ ਅਖਤਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ। ਜਿਸ ‘ਚ ਭਾਗ ਮਿਲਖਾ ਭਾਗ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਦਿਲ ਧੜਕਨੇ ਦੋ ਸਣੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ। 


© Copyright Galactic Television & Communications Pvt. Ltd. 2026. All rights reserved.