ਧਰਮਿੰਦਰ ਦੇ ਜਨਮ ਦਿਨ ਤੇ ਫੈਨਸ ਨੂੰ ਮਿਲੇਗਾ ਤੋਹਫ਼ਾ, ਦਿਓਲ ਪਰਿਵਾਰ ਨੇ ਲਿਆ ਇਹ ਫ਼ੈਸਲਾ
ਧਰਮਿੰਦਰ ਦੇ ਜਨਮ ਦਿਨ ਤੇ ਦਿਓਲ ਪਰਿਵਾਰ ਦੇ ਵੱਲੋਂ ਖ਼ਾਸ ਫ਼ੈਸਲਾ ਲਿਆ ਗਿਆ ਹੈ। ਦਰਅਸਲ ਦਿਓਲ ਪਰਿਵਾਰ ਨੇ ੮ ਦਸੰਬਰ ਨੂੰ ਧਰਮਿੰਦਰ ਦੇ ਜਨਮ ਦਿਨ ਤੇ ਖੰਡਾਲਾ ਸਥਿਤ ਧਰਮਿੰਦਰ ਦੇ ਫਾਰਮ ਹਾਊਸ ਨੂੰ ਪ੍ਰਸ਼ੰਸਕਾਂ ਦੇ ਲਈ ਖੋਲ੍ਹਣ ਦਾ ਐਲਾਨ ਕੀਤਾ ਹੈ। ਜਿਸ ਨਾਲ ਫੈਨਸ ਧਰਮਿੰਦਰ ਦੇ ਨਾਲ ਜੁੜੀਆਂ ਯਾਦਾਂ ਨੂੰ ਵੇਖ ਸਕਣਗੇ ।
ਧਰਮਿੰਦਰ (Dharmender Deol) ਦੇ ਜਨਮ ਦਿਨ ਤੇ ਦਿਓਲ ਪਰਿਵਾਰ ਦੇ ਵੱਲੋਂ ਖ਼ਾਸ ਫ਼ੈਸਲਾ ਲਿਆ ਗਿਆ ਹੈ। ਦਰਅਸਲ ਦਿਓਲ ਪਰਿਵਾਰ ਨੇ 8 ਦਸੰਬਰ ਨੂੰ ਧਰਮਿੰਦਰ ਦੇ ਜਨਮ ਦਿਨ ਤੇ ਖੰਡਾਲਾ ਸਥਿਤ ਧਰਮਿੰਦਰ ਦੇ ਫਾਰਮ ਹਾਊਸ ਨੂੰ ਪ੍ਰਸ਼ੰਸਕਾਂ ਦੇ ਲਈ ਖੋਲ੍ਹਣ ਦਾ ਐਲਾਨ ਕੀਤਾ ਹੈ। ਜਿਸ ਨਾਲ ਫੈਨਸ ਧਰਮਿੰਦਰ ਦੇ ਨਾਲ ਜੁੜੀਆਂ ਯਾਦਾਂ ਨੂੰ ਵੇਖ ਸਕਣਗੇ ।

ਮੀਡੀਆ ਰਿਪੋਰਟਸ ਦੇ ਮੁਤਾਬਕ ਸੰਨੀ ਅਤੇ ਬੌਬੀ ਦਿਓਲ ਪਰਿਵਾਰਕ ਮੈਂਬਰਾਂ ਸਣੇ ਖੰਡਾਲਾ ਸਥਿਤ ਫਾਰਮ ਹਾਊਸ ‘ਚ ਇੱਕਠੇ ਹੋਣਗੇ ਅਤੇ ਫੈਨਸ ਨੂੰ ਮਿਲਣਗੇ ਅਤੇ ਜੋ ਫੈਨਸ ਧਰਮਿੰਦਰ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ ਉਹ ਸ਼ਰਧਾਂਜਲੀ ਦੇ ਸਕਣਗੇ ।ਬਹੁਤ ਸਾਰੇ ਫੈਨਸ ਧਰਮਿੰਦਰ ਨੂੰ ਆਖਰੀ ਵਾਰ ਵੇਖਣਾ ਚਾਹੁੰਦੇ ਸਨ ਜਾਂ ਮਿਲਣਾ ਚਾਹੁੰਦੇ ਸਨ ।

24 ਨਵੰਬਰ ਨੂੰ ਹੋਇਆ ਸੀ ਦਿਹਾਂਤ
ਧਰਮਿੰਦਰ ਦਾ ਦਿਹਾਂਤ 24 ਨਵੰਬਰ ਨੂੰ ਹੋਇਆ ਸੀ । ਜਿਸ ਤੋਂ ਬਾਅਦ ਦਿਓਲ ਪਰਿਵਾਰ ਦੇ ਵੱਲੋਂ ਚੁੱਪ ਚੁਪੀਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ । ਜਿਸ ਕਾਰਨ ਫੈਨਸ ‘ਚ ਵੀ ਰੋਸ ਪਾਇਆ ਜਾ ਰਿਹਾ ਸੀ। ਪਰ ਹੁਣ ਲੱਗਦਾ ਹੈ ਕਿ ਫੈਨਸ ਦੀ ਨਰਾਜ਼ਗੀ ਦਿਓਲ ਪਰਿਵਾਰ ਦੇ ਇਸ ਫ਼ੈਸਲੇ ਦੇ ਨਾਲ ਦੂਰ ਹੋ ਜਾਵੇਗੀ।