‘ਧਰੁੰਧਰ-2’ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਨਸ ਦੇ ਜ਼ਬਰਦਸਤ ਰਿਐਕਸ਼ਨ

‘ਧਰੁੰਧਰ-2’ ਕੱਲ੍ਹ ਯਾਨੀ ਕਿ 19 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਹ ਫ਼ਿਲਮ ਤਮਿਲ, ਤੇਲਗੂ, ਕੰਨੜ ਸਣੇ ਕਈ ਭਾਸ਼ਾਵਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ‘ਚ ਰਣਵੀਰ ਸਿੰਘ, ਸੰਜੇ ਦੱਤ,ਅਰਜੁਨ ਰਾਮਪਾਲ ਅਤੇ ਰਾਕੇਸ਼ ਬੇਦੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਕੱਲ੍ਹ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਤੋਂ ਪਹਿਲਾਂ ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ।

By  Shaminder Kaur Kaler March 18th 2026 01:54 PM

‘ਧਰੁੰਧਰ-2’ ਕੱਲ੍ਹ ਯਾਨੀ ਕਿ 19 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਹ ਫ਼ਿਲਮ ਤਮਿਲ, ਤੇਲਗੂ, ਕੰਨੜ ਸਣੇ ਕਈ ਭਾਸ਼ਾਵਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ‘ਚ ਰਣਵੀਰ ਸਿੰਘ, ਸੰਜੇ ਦੱਤ,ਅਰਜੁਨ ਰਾਮਪਾਲ ਅਤੇ ਰਾਕੇਸ਼ ਬੇਦੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਕੱਲ੍ਹ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਤੋਂ ਪਹਿਲਾਂ ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ। 

ਇਸ ਫ਼ਿਲਮ ਨੂੰ ਲੈ ਕੇ ਫੈਨਸ ਦੇ ਜ਼ਬਰਦਸਤ ਰਿਐਕਸ਼ਨ ਸਾਹਮਣੇ ਆ ਰਹੇ ਹਨ । ਇੱਕ ਯੂਜ਼ਰ ਨੇ ਲਿਖਿਆ ‘ਅਬ ਪਾਕਿਸਤਾਨ ਦਾ ਮੁਸਤਕਬਿਲ, ਹਿੰਦੁਸਤਾਨ ਤੈਅ ਕਰੇਗਾ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਬਾਕਸ ਆਫ਼ਿਸ ਹੁਣ ਦਇਆ ਦੀ ਭੀਖ ਮੰਗੇਗਾ’। 

ਧਰੁੰਧਰ-੨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਨਸ ਦੇ ਵੱਲੋਂ ਹੋਰ ਕਈ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਹੋਰ ਨੇ ਲਿਖਿਆ ਇਹ ਐਪਿਕ ਹੈ। ਰਣਵੀਰ ਸਿੰਘ ਕਿੱਲ ਕਰਨ ਵਾਲੇ ਹਨ । ਸੱਚ ਕਹਾਂ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਧਰੁੰਧਰ ਪਾਰਟ -੧ ਦਾ ਰਿਕਾਰਡ ਧਰੁੰਧਰ-੨ ਤੋੜੇਗਾ । ਇਸ ਤੋਂ ਇਲਾਵਾ ਫੈਨਸ ਦੇ ਰਿਐਕਸ਼ਨ ਦੀ ਭਰਮਾਰ ਹੈ।

ਰਣਵੀਰ ਸਿੰਘ ਇਸ ਫ਼ਿਲਮ ‘ਚ ਡਬਲ ਰੋਲ ‘ਚ ਹਨ।ਫ਼ਿਲਮ ‘ਚ ਉਹ ਜਸਕੀਰਤ ਸਿੰਘ ਅਤੇ ਹਮਜਾ ਅਲੀ ਮਜਾਰੀ ਦੇ ਰੋਲ ‘ਚ ਦਿਖਾਈ ਦੇ ਰਹੇ ਹਨ। ਜਦੋਂਕਿ ਸੰਜੇ ਦੱਤ ਐੱਸਪੀ ਅਸਲਮ ਚੌਧਰੀ ਅਤੇ ਮੇਜਰ ਇਕਬਾਲ ਦੇ ਕਿਰਦਾਰ ‘ਚ ਅਰਜੁਨ ਰਾਮਪਾਲ ਨਜ਼ਰ ਆ ਰਹੇ ਹਨ। 

© Copyright Galactic Television & Communications Pvt. Ltd. 2026. All rights reserved.