‘ਬਾਰਡਰ-2’ ਨੂੰ ਵੇਖ ਕੇ ਭਾਵੁਕ ਹੋਏ ਫੈਨਸ, ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ, ਫ਼ਿਲਮ ਦੇ ਕਲਿੱਪ ਹੋ ਰਹੇ ਵਾਇਰਲ

‘ਬਾਰਡਰ-2’ ਫ਼ਿਲਮ ਅੱਜ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਵੇਖਦਿਆਂ ਹੀ ਬਣ ਰਿਹਾ ਸੀ।ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਅਤੇ ਦਰਸ਼ਕਾਂ ਦਾ ਵੀ ਫ਼ਿਲਮ ਨੂੰ ਰਲਵਾਂ ਮਿਲਿਆ ਹੁੰਗਾਰਾ ਮਿਲਿਆ ਹੈ। ਇਸ ਵਾਰ 1997 ‘ਚ ਅਦਾਕਾਰਾਂ ਦੀ ਬਜਾਏ ਨਵੇਂ ਕਲਾਕਾਰਾਂ ਨੂੰ ਕਾਸਟ ਕੀਤਾ ਗਿਆ ਹੈ।

By  Shaminder Kaur Kaler January 23rd 2026 03:57 PM -- Updated: January 23rd 2026 04:38 PM

‘ਬਾਰਡਰ-2’ ਫ਼ਿਲਮ ਅੱਜ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਵੇਖਦਿਆਂ ਹੀ ਬਣ ਰਿਹਾ ਸੀ।ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਅਤੇ ਦਰਸ਼ਕਾਂ ਦਾ ਵੀ ਫ਼ਿਲਮ ਨੂੰ ਰਲਵਾਂ ਮਿਲਿਆ ਹੁੰਗਾਰਾ ਮਿਲਿਆ ਹੈ। ਇਸ ਵਾਰ 1997 ‘ਚ ਅਦਾਕਾਰਾਂ ਦੀ ਬਜਾਏ ਨਵੇਂ ਕਲਾਕਾਰਾਂ ਨੂੰ ਕਾਸਟ ਕੀਤਾ ਗਿਆ ਹੈ।

ਜਿਸ ‘ਚ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਵਰੁਣ ਧਵਨ ਸਣੇ ਕਈ ਕਲਾਕਾਰ ਨਜ਼ਰ ਆਏ ਹਨ।ਇਸ ਫ਼ਿਲਮ ਦੇ ਸਿਨੇਮਾਂ ਘਰਾਂ ‘ਚੋਂ ਕਲਿੱਪ ਦਰਸ਼ਕਾਂ ਦੇ ਵੱਲੋਂ ਸਾਂਝੇ ਕੀਤੇ ਜਾ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਸਿੱਧੇ ਦਿਲ ਨਾਲ ਜੁੜਦੀ ਹੈ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਇਹ ਫ਼ਿਲਮ ਨਹੀਂ, ਬਲਕਿ ਇਮੋਸ਼ਨ ਹਨ।

ਜਦੋਂਕਿ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਬਾਰਡਰ-੨’ ਮਹਿਜ਼ ਇੱਕ ਫ਼ਿਲਮ ਨਹੀਂ, ਇਹ ਸਾਨੂੰ ਸਾਡੇ ਫਰਜ਼ਾਂ ਦੀ ਯਾਦ ਦਿਵਾਉਂਦੀ ਹੈ, ਇਸ ਦੇ ਨਾਲ ਹੀ ਸਾਨੂੰ ਜਵਾਨਾਂ ਦੇ ਦੇਸ਼ ਦੇ ਲਈ ਕੀਤੀਆਂ ਕੁਰਬਾਨੀਆਂ ਨੂੰ ਦਰਸਾਉਂਦੀ ਹੈ।ਫ਼ਿਲਮ ਬਾਰਡਰ-੨ ਦੇ ਯੁੱਧ ਦੇ ਸੀਨ ‘ਚ ਵਰੁਣ ਧਵਨ ਅਤੇ ਸੰਨੀ ਦਿਓਲ ਦੇ ਐਕਸ਼ਨ ਸੀਨ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਵੀਐੱਫਐਕਸ ਤੇ ਗ੍ਰਾਫਿਕਸ ‘ਬਾਰਡਰ-੨’ ਦਾ ਮਜ਼ਬੂਤ ਪੱਖ ਨਹੀਂ ਹੈ।ਪਰ ਲੋਕਾਂ ਨੂੰ ਇਹ ਏਨਾਂ ਵੀ ਬੁਰਾ ਨਹੀਂ ਲੱਗਿਆ । ਫ਼ਿਲਮ ਦੇ ਸ਼ੁਰੂਅਤੀ ਰਿਵਿਊ ਦੀ ਗੱਲ ਕੀਤੀ ਜਾਵੇ ਤਾਂ ਸੰਨੀ ਦਿਓਲ ਦੀ ਅਦਾਕਾਰੀ ਸਭ ਨੂੰ ਬਹੁਤ ਪਸੰਦ ਆਈ ਹੈ। ਇਸ ਦੇ ਨਾਲ ਹੀ ਵਰੁਣ ਧਵਨ ਤੇ ਦਿਲਜੀਤ ਦੋਸਾਂਝ ਦੇ ਕਿਰਦਾਰ ਵੀ ਸਭ ਨੂੰ ਪਸੰਦ ਆਏ ਹਨ।

© Copyright Galactic Television & Communications Pvt. Ltd. 2026. All rights reserved.