ਮਸ਼ਹੂਰ ਯੂ-ਟਿਊਬਰ ਅਰਮਾਨ ਮਲਿਕ ਪੰਜਵੀਂ ਵਾਰ ਬਣਨ ਜਾ ਰਹੇ ਪਿਤਾ, ਪਤਨੀ ਪਾਇਲ ਮਲਿਕ ਨੇ ਬੇਬੀ ਬੰਪ ਦੇ ਨਾਲ ਸਾਂਝਾ ਕੀਤਾ ਵੀਡੀਓ
ਮਸ਼ਹੂਰ ਯੂ-ਟਿਊਬਰ ਅਰਮਾਨ ਮਲਿਕ ਜਲਦ ਹੀ ਪੰਜਵੀਂ ਵਾਰ ਪਿਤਾ ਬਣਨਗੇ । ਜੀ ਹਾਂ ਉਨ੍ਹਾਂ ਦੀ ਪਤਨੀ ਪਾਇਲ ਮਲਿਕ ਮੁੜ ਤੋਂ ਪ੍ਰੈਗਨੇਂਟ ਹੋਈ ਹੈ। ਜਿਸ ਦਾ ਇੱਕ ਵੀਡੀਓ ਪਾਇਲ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਪਾਇਲ ਮਲਿਕ ਪਤੀ ਅਰਮਾਨ ਮਲਿਕ ਦੇ ਨਾਲ ਜਿੰਮ ‘ਚ ਵਰਕ ਆਊਟ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਅਰਮਾਨ ਵਰਕ ਆਊਟ ਕਰਨ ‘ਚ ਉਸ ਦੀ ਮਦਦ ਕਰ ਰਹੇ ਹਨ ।
ਮਸ਼ਹੂਰ ਯੂ-ਟਿਊਬਰ ਅਰਮਾਨ ਮਲਿਕ (Armaan Malik) ਜਲਦ ਹੀ ਪੰਜਵੀਂ ਵਾਰ ਪਿਤਾ ਬਣਨਗੇ । ਜੀ ਹਾਂ ਉਨ੍ਹਾਂ ਦੀ ਪਤਨੀ ਪਾਇਲ ਮਲਿਕ ਮੁੜ ਤੋਂ ਪ੍ਰੈਗਨੇਂਟ ਹੋਈ ਹੈ। ਜਿਸ ਦਾ ਇੱਕ ਵੀਡੀਓ ਪਾਇਲ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਪਾਇਲ ਮਲਿਕ ਪਤੀ ਅਰਮਾਨ ਮਲਿਕ ਦੇ ਨਾਲ ਜਿੰਮ ‘ਚ ਵਰਕ ਆਊਟ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਅਰਮਾਨ ਵਰਕ ਆਊਟ ਕਰਨ ‘ਚ ਉਸ ਦੀ ਮਦਦ ਕਰ ਰਹੇ ਹਨ ।ਇਸ ਦੇ ਨਾਲ ਹੀ ਉਹ ਪਾਇਲ ਤੇ ਪਿਆਰ ਲੁਟਾਉਂਦੇ ਹੋਏ ਵੀ ਦਿਖਾਈ ਦੇ ਰਹੇ ਹਨ। ਪਾਇਲ ਮਲਿਕ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਲੋਕ ਵੀ ਕਮੈਂਟਸ ਕਰ ਰਹੇ ਹਨ ਅਤੇ ਜ਼ਿਆਦਾਤਰ ਯੂਜ਼ਰਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਅਰਮਾਨ ਮਲਿਕ ਦੇ ਚਾਰ ਬੱਚੇ ਹਨ।

ਸੋਸ਼ਲ ਮੀਡੀਆ ਤੇ ਮਸ਼ਹੂਰ ਜੋੜੀ
ਦੱਸ ਦਈਏ ਕਿ ਪਾਇਲ, ਕ੍ਰਿਤਿਕਾ ਤੇ ਅਰਮਾਨ ਮਲਿਕ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹਨ । ਅਕਸਰ ਤਿੰਨੇ ਜਣੇ ਆਪਣੇ ਪਰਿਵਾਰਕ ਵਲੋਗਸ ਬਣਾਉਂਦੇ ਰਹਿੰਦੇ ਹਨ ।ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।

ਬੀਤੇ ਦਿਨੀਂ ਵਿਵਾਦਾਂ ‘ਚ ਘਿਰਿਆ ਸੀ ਪਰਿਵਾਰ
ਬੀਤੇ ਦਿਨੀਂ ਅਰਮਾਨ ਮਲਿਕ ਤੇ ਪਾਇਲ ਮਲਿਕ ਉਸ ਵੇਲੇ ਵਿਵਾਦਾਂ ‘ਚ ਘਿਰ ਗਏ ਸਨ ਜਦੋਂ ਪਾਇਲ ਮਲਿਕ ਨੇ ਕਾਲੀ ਮਾਤਾ ਦਾ ਰੂਪ ਧਾਰ ਕੇ ਇੱਕ ਵੀਡੀਓ ਬਣਾਇਆ ਸੀ । ਜਿਸ ਤੋਂ ਬਾਅਦ ਪਟਿਆਲਾ ਸਥਿਤ ਕਾਲੀ ਦੇਵੀ ਮੰਦਰ ਦੇ ਨੁੰਮਾਇਦਿਆਂ ਦੇ ਵੱਲੋਂ ਧਾਰਮਿਕ ਸਜ਼ਾ ਦਿੱਤੀ ਗਈ ਸੀ ਅਤੇ ਪਾਇਲ ਤੇ ਅਰਮਾਨ ਮਲਿਕ ਨੇ ਆਪਣੇ ਕੀਤੇ ਲਈ ਮੁਆਫ਼ੀ ਵੀ ਮੰਗੀ ਸੀ ।