ਅਜੀਬੋ ਗਰੀਬ ਬੀਮਾਰੀ ਦੀ ਸ਼ਿਕਾਰ ਹੋਈ ਬਾਲੀਵੁੱਡ ਦੀ ਇਹ ਮਸ਼ਹੂਰ ਗਾਇਕਾ, ਆਪਣੇ ਪ੍ਰੋਫੈਸ਼ਨ ਤੋਂ ਵੀ ਹੋਈ ਦੂਰ

ਸੰਗੀਤ ਜਗਤ ਤੋਂ ਬਹੁਤ ਹੀ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਗਾਇਕਾ ਅਲਕਾ ਯਾਗਨਿਕ ਪਿਛਲੇ ਲੰਮੇ ਸਮੇਂ ਤੋਂ ਦੁਰਲਭ ਬੀਮਾਰੀ ਦੇ ਨਾਲ ਜੂਝ ਰਹੀ ਹੈ।ਇਸੇ ਬੀਮਾਰੀ ਦੇ ਕਾਰਨ ਉਹ ਪਿਛਲੇ ਲੰਮੇ ਸਮੇਂ ਤੋਂ ਫ਼ਿਲਮਾਂ ਅਤੇ ਨਵੇਂ ਗੀਤਾਂ ਤੋਂ ਦੂਰ ਹੈ।

By  Shaminder Kaur Kaler April 1st 2026 09:58 AM

ਸੰਗੀਤ ਜਗਤ ਤੋਂ ਬਹੁਤ ਹੀ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਗਾਇਕਾ ਅਲਕਾ ਯਾਗਨਿਕ (Alka Yagnik) ਪਿਛਲੇ ਲੰਮੇ ਸਮੇਂ ਤੋਂ ਦੁਰਲਭ ਬੀਮਾਰੀ ਦੇ ਨਾਲ ਜੂਝ ਰਹੀ ਹੈ।ਇਸੇ ਬੀਮਾਰੀ ਦੇ ਕਾਰਨ ਉਹ ਪਿਛਲੇ ਲੰਮੇ ਸਮੇਂ ਤੋਂ ਫ਼ਿਲਮਾਂ ਅਤੇ ਨਵੇਂ ਗੀਤਾਂ ਤੋਂ ਦੂਰ ਹੈ। 

 ਵਾਇਰਲ ਇਨਫੈਕਸ਼ਨ ਦੇ ਕਾਰਨ ਹੋਈ ਬੀਮਾਰੀ 

ਗਾਇਕਾ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਇੰਟਰਵਿਊ ਦੇ ਦੌਰਾਨ ਆਪਣੀ ਬੀਮਾਰੀ ਨੂੰ ਲੈ ਕੇ ਗੱਲਬਾਤ ਕੀਤੀ । ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਦੀ ਲਪੇਟ ‘ਚ ਉਹ ਉਦੋਂ ਆਏ ਜਦੋਂ ਉਨ੍ਹਾਂ ਨੂੰ ਵਾਇਰਲ ਇਨਫੈਕਸ਼ਨ ਹੋਇਆ ਸੀ ।ਜਿਸ ਕਾਰਨ ਉਹ ਸੁਣਨ ‘ਚ ਅਸਮਰਥ ਹਨ ਅਤੇ ਇਹੀ ਕਾਰਨ ਹੈ ਕਿ ਉਹ ਕਈ ਨਵੇਂ ਪ੍ਰੋਜੈਕਟਸ ਤੋਂ ਵੀ ਦੂਰ ਹਨ। 


ਕਈ ਪ੍ਰੋਜੈਕਟ ਨੂੰ ਕੀਤੀ ਮਨਾਹੀ 

ਗਾਇਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਹਾਲੇ ਵੀ ਕੰਪੋਜ਼ਰ ਗੀਤ ਲੈ ਕੇ ਆ ਰਹੇ ਹਨ, ਪਰ ਉਹ ਆਪਣੀ ਬੀਮਾਰੀ ਦੇ ਕਾਰਨ ਕੋਈ ਵੀ ਗੀਤ ਸਾਈਨ ਨਹੀਂ ਕਰ ਰਹੇ ਅਤੇ ਉਨ੍ਹਾਂ ਨੇ ਕਈ ਗੀਤ ਕਰਨ ਤੋਂ ਇਨਕਾਰ ਵੀ ਕੀਤਾ ਹੈ।


ਦੱਸ ਦਈਏ ਕਿ ਅਲਕਾ ਯਾਗਨਿਕ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਦੇ ਕੁਝ ਕੁ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਚੁਰਾ ਕੇ ਦਿਲ ਮੇਰਾ, ਮੇਰਾ ਦਿਲ ਭੀ ਕਿਤਨਾ ਪਾਗਲ ਹੈ, ਅਗਰ ਤੁਮ ਸਾਥ ਹੋ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ । 

© Copyright Galactic Television & Communications Pvt. Ltd. 2026. All rights reserved.