ਨਹੀਂ ਰਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਡਾਂਸਰ ਮਧੂਮਤੀ, ਪੰਜਾਬੀ ਗਾਇਕ ਪੰਮੀ ਬਾਈ ਨੇ ਜਤਾਇਆ ਦੁੱਖ
ਬਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਡਾਂਸਰ ਮਧੂਮਤੀ ਦਾ ਦਿਹਾਂਤ ਹੋ ਗਿਆ ਹੈ। ਇਸ ਤੋਂ ਪਹਿਲਾਂ ਪਾਲੀਵੁੱਡ ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ । ਇਸ ਤੋਂ ਇਲਾਵਾ ਬੀਤੇ ਦਿਨ ਜਿੱਥੇ ਮਸ਼ਹੂਰ ਬਾਲੀਵੁੱਡ ਤੇ ਮਹਾਭਾਰਤ ‘ਚ ਕਰਣ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ ਦਾ ਦਿਹਾਂਤ ਹੋ ਗਿਆ ਸੀ ।
ਪੰਜਾਬੀ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਤੋਂ ਵੀ ਬੁਰੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਡਾਂਸਰ ਤੇ ਅਦਾਕਾਰਾ ਮਧੂਮਤੀ (Madhumati) ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਗਾਇਕ ਪੰਮੀ ਬਾਈ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਲਿਖਿਆ ‘ਅਫ਼ਸੋਸ ਨਹੀਂ ਰਹੇ ਫ਼ਿਲਮ ਅਦਾਕਾਰ- ਡਾਂਸਰ ਸ੍ਰੀਮਤੀ ਮਧੂਮਤੀ ਪਤਨੀ ਸਵਰਗੀ ਮਨੋਹਰ ਦੀਪਕ ਜੀ , ਪੰਜਾਬ ਦੀ ਨੂੰਹ ਜੋ ਪਾਰਸੀ ਹੋਕੇ ਪੰਜਾਬੀ ਬੋਲਦੇ ਸਨ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ੇ’।ਜਿਉਂ ਹੀ ਪੰਮੀ ਬਾਈ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਪੰਜਾਬੀ ਗਾਇਕਾਂ ਤੇ ਇੰਡਸਟਰੀ ਦੇ ਹੋਰ ਸਿਤਾਰਿਆਂ ਨੇ ਮਧੂਮਤੀ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।

ਪਾਰਸੀ ਪਰਿਵਾਰ ‘ਚ ਹੋਇਆ ਜਨਮ
ਮਧੂਮਤੀ ਦਾ ਜਨਮ 30 ਮਈ, 1944 ਨੂੰ ਮੁੰਬਈ ਦੇ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਅਭਿਨੇਤਰੀ ਦੇ ਪਿਤਾ ਜੱਜ ਸਨ।ਅਦਾਕਾਰਾ ਨੂੰ ਪੜ੍ਹਾਈ ‘ਚ ਕੋਈ ਰੂਚੀ ਨਹੀਂ ਸੀ ।ਪਰ ਡਾਂਸ ਪ੍ਰਤੀ ਉਸ ਦਾ ਲਗਾਅ ਬਹੁਤ ਜ਼ਿਆਦਾ ਸੀ । ਜਿਸ ਕਾਰਨ ਬਾਲੀਵੁੱਡ ‘ਚ ਉਹ ਆਪਣੇ ਡਾਂਸ ਦੇ ਕਾਰਨ ਹੀ ਮਸ਼ਹੂਰ ਹੋਈ ਸੀ।ਅਦਾਕਾਰਾ ਦੀ ਤੁਲਨਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਡਾਂਸਰ ਹੈਲਨ ਦੇ ਕੀਤੀ ਜਾਂਦੀ ਸੀ ।
_8b5b0efaa08e1cfef48a189977701755_1280X720.webp)
ਮਧੂਮਤੀ ਦਾ ਵਿਆਹ
ਮਧੂਮਤੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਮਨੋਹਰ ਦੀਪਕ ਦੇ ਨਾਲ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਵਿਆਹ ਕੀਤਾ ਸੀ ।ਮਧੂਮਤੀ ਦੀ ਮਾਂ ਦੀਪਕ ਨੂੰ ਪਸੰਦ ਤਾਂ ਕਰਦੀ ਸੀ, ਪਰ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੀ ਧੀ ਦੀਪਕ ਦੇ ਨਾਲ ਵਿਆਹ ਕਰਵਾਏ ।
ਕਿਉਂਕਿ ਮਨੋਹਰ ਦੀਪਕ ਸ਼ਾਦੀਸ਼ੁਦਾ ਸਨ ਅਤੇ ਚਾਰ ਬੱਚਿਆਂ ਦੇ ਪਿਤਾ ਸਨ, ਪਰ ਇਸ ਸਭ ਦੀ ਪਰਵਾਹ ਨਾ ਕਰਦੇ ਹੋਏ ਮਧੂਮਤੀ ਨੇ ਮਨੋਹਰ ਦੀਪਕ ਦੇ ਨਾਲ ਮਹਿਜ਼ ਉੱਨੀ ਸਾਲ ਦੀ ਉਮਰ ‘ਚ ਵਿਆਹ ਕਰਵਾ ਲਿਆ ਸੀ।