ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਾਮਿਨੀ ਕੌਸ਼ਲ ਦਾ ਦਿਹਾਂਤ, 98 ਸਾਲ ਦੀ ਉਮਰ ‘ਚ ਲਏ ਆਖਿਰੀ ਸਾਹ
ਬਾਲੀਵੁੱਡ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਦੁਖਦਾਇਕ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰਾ ਕਾਮਿਨੀ ਕੌਸ਼ਲ ਦਾ ਦਿਹਾਂਤ ਹੋ ਗਿਆ ਹੈ।
ਬਾਲੀਵੁੱਡ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਦੁਖਦਾਇਕ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰਾ ਕਾਮਿਨੀ ਕੌਸ਼ਲ (Kamini Kaushal Death) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅਠਾਨਵੇਂ ਸਾਲ ਦੀ ਉਮਰ ‘ਚ ਆਖਰੀ ਸਾਹ ਲਏ ।ਉਹ ਉਮਰ ਨਾਲ ਸਬੰਧਤ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਸਨ । ਅਦਾਕਾਰਾ ਨੇ 1964 ‘ਚ ਬਾਲੀਵੁੱਡ ‘ਚ ਡੈਬਿਊ ਕੀਤਾ ਸੀ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਬਲੈਕ ਐਂਡ ਵ੍ਹਾਈਟ ਦੇ ਦੌਰ ਦੀਆਂ ਫ਼ਿਲਮਾਂ ‘ਚ ਕੀਤੀ ਸੀ ।

ਕਈ ਫ਼ਿਲਮਾਂ ‘ਚ ਕੀਤਾ ਕੰਮ
ਕਾਮਿਨੀ ਕੌਸ਼ਲ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਉਨ੍ਹਾਂ ਨੇ ਦਲੀਪ ਕੁਮਾਰ, ਰਾਜ ਕਪੂਰ ਸਣੇ ਕਈ ਵੱਡੇ ਸਿਤਾਰਿਆਂ ਦੇ ਨਾਲ ਸਕਰੀਨ ਸਾਂਝਾ ਕੀਤਾ ਸੀ।ਉਨ੍ਹਾਂ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਸ਼ਹੀਦ, ਨਦੀਆ ਕੇ ਪਾਰ, ਸ਼ਬਨਮ, ਆਰਜੂ, ਨਾਈਟ ਕਲੱਬ ਸਣੇ ਕਈ ਫ਼ਿਲਮਾਂ ਸਨ ਜਿਨ੍ਹਾਂ ‘ਚ ਉਨ੍ਹਾਂ ਨੇ ਆਪਣੇ ਵੱਖੋ ਵੱਖਰੇ ਕਿਰਦਾਰਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ।

ਪਰਿਵਾਰ ਮੀਡੀਆ ਤੋਂ ਰਹਿਣਾ ਚਾਹੁੰਦਾ ਦੂਰ
ਕਾਮਿਨੀ ਕੌਸ਼ਲ ਦਾ ਪਰਿਵਾਰ ਲਾਈਮ ਲਾਈਟ ਤੋਂ ਦੂਰ ਰਹਿੰਦਾ ਹੈ। ਇਸ ਲਈ ਪਰਿਵਾਰ ਕਾਮਿਨੀ ਕੌਸ਼ਲ ਦੇ ਦਿਹਾਂਤ ਨੂੰ ਪਰਸਨਲ ਰੱਖਣਾ ਚਾਹੁੰਦਾ ਹੈ।ਕਾਮਿਨੀ ਕੌਸ਼ਲ ਦਾ ਜਨਮ 24 ਫਰਵਰੀ 1927 ਨੂੰ ਲਾਹੌਰ ‘ਚ ਹੋਇਆ ਸੀ ਅਤੇ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਦੇ ਲਈ ਉਨ੍ਹਾਂ ਨੂੰ ਕਈ ਅਵਾਰਡ ਵੀ ਮਿਲੇ ਸਨ।