ਮਸ਼ਹੂਰ ਅਦਾਕਾਰ ਰਹੇ ਰਾਜੇਂਦਰ ਕੁਮਾਰ ਦੀ ਪਤਨੀ ਦਾ ਹੋਇਆ ਦਿਹਾਂਤ, ਬਾਲੀਵੁੱਡ ‘ਚ ਸੋਗ ਦੀ ਲਹਿਰ
ਬਾਲੀਵੁੱਡ ‘ਚ ਕਿਸੇ ਸਮੇਂ ਮਸ਼ਹੂਰ ਅਦਾਕਾਰ ਰਹੇ ਮਰਹੂਮ ਰਾਜੇਂਦਰ ਕੁਮਾਰ ਦੀ ਪਤਨੀ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਉਨ੍ਹਾਂ ਦੇ ਦਿਹਾਂਤ ਕਾਰਨ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।
ਬਾਲੀਵੁੱਡ ‘ਚ ਕਿਸੇ ਸਮੇਂ ਮਸ਼ਹੂਰ ਅਦਾਕਾਰ ਰਹੇ ਮਰਹੂਮ ਰਾਜੇਂਦਰ ਕੁਮਾਰ ਦੀ ਪਤਨੀ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਉਨ੍ਹਾਂ ਦੇ ਦਿਹਾਂਤ ਕਾਰਨ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।ਰਾਜੇਂਦਰ ਕੁਮਾਰ ਦੀ ਪਤਨੀ ਤੇ ਕੁਮਾਰ ਗੌਰਵ ਦੀ ਮਾਂ ਸ਼ੁਕਲਾ ਕੁਮਾਰ ਦੀ ਪ੍ਰੇਅਰ ਮੀਟ ਦਸ ਜਨਵਰੀ ਦੀ ਰੱਖੀ ਗਈ ਹੈ।ਖ਼ਬਰਾਂ ਮੁਤਾਬਕ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਪਰਿਵਾਰ ਦੇ ਵੱਲੋਂ ਦਿੱਤੀ ਗਈ ਹੈ।ਉਨ੍ਹਾਂ ਦੇ ਦਿਹਾਂਤ ਦੀ ਵਜ੍ਹਾ ਕੀ ਰਹੀ, ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ।

35 ਸਾਲ ਪਹਿਲਾਂ ਹੋ ਗਿਆ ਸੀ ਰਾਜੇਂਦਰ ਕੁਮਾਰ ਦਾ ਦਿਹਾਂਤ
ਅਦਾਕਾਰ ਕੁਮਾਰ ਗੌਰਵ ਦੇ ਪਿਤਾ ਤੇ ਮਸ਼ਹੂਰ ਅਦਾਕਾਰ ਰਾਜੇਂਦਰ ਕੁਮਾਰ ਦਾ ਦਿਹਾਂਤ1991‘ਚ ਹੋ ਗਿਆ ਸੀ । ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ । ਦੱਸਿਆ ਜਾਂਦਾ ਹੈ ਕਿ ਉਹ ਕੈਂਸਰ ਦੇ ਨਾਲ ਵੀ ਪੀੜਤ ਸਨ ਪਰ ਇਸ ਦੇ ਲਈ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ ।

ਰਾਜੇਂਦਰ ਕੁਮਾਰ ਏਨੇ ਮਸ਼ਹੂਰ ਅਦਾਕਾਰ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਪਤਨੀ ਸ਼ੁਕਲਾ ਕੁਮਾਰ ਹਮੇਸ਼ਾ ਹੀ ਲਾਈਮ ਲਾਈਟ ਤੋਂ ਦੂਰ ਰਹੇ ਸਨ । ਪਰ ਪਰਿਵਾਰ ਦੀ ਦੇਖਭਾਲ ਅਤੇ ਰਾਜੇਂਦਰ ਕੁਮਾਰ ਦੇ ਕਰੀਅਰ ‘ਚ ਆਉਣ ਵਾਲੇ ਉਤਰਾਅ ਚੜਾਅ ਦੇ ਦੌਰਾਨ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ ਸਨ।