ਬਾਲੀਵੁੱਡ ਅਦਾਕਾਰ ਕਮਲ ਹਸਨ ਦਾ ਨਾਂ ਸੁਣਕੇ ਹਰ ਕੋਈ ਉਹਨਾਂ ਨੂੰ ਮੁਸਲਿਮ ਮੰਨਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਕਮਲ ਹਸਨ ਮੁਸਲਿਮ ਨਹੀਂ !

ਬਾਲੀਵੁੱਡ ਵਿੱਚ ਬਹੁਤ ਸਾਰੇ ਅਦਾਕਾਰ ਅਜਿਹੇ ਨੇ ਜਿਹੜੇ ਆਪਣੇ ਅਸਲ ਨਾਂ ਤੋਂ ਨਹੀਂ ਜਾਣੇ ਜਾਂਦੇ । ਤੇ ਕੁਝ ਅਜਿਹੇ ਅਦਾਕਾਰ ਵੀ ਹਨ ਜਿਨਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਣ ਤੋਂ ਪਹਿਲਾਂ ਆਪਣਾ ਨਾਂ ਬਦਲ ਲਿਆ । ਇਹਨਾਂ ਅਦਾਕਾਰਾਂ ਵਿੱਚੋਂ ਇੱਕ ਹਨ ਕਮਲ ਹਸਨ, ਜਿਨ੍ਹਾਂ ਦਾ ਨਾਂ ਜ਼ੁਬਾਨ ’ਤੇ ਆਉਂਦੇ ਹੀ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਮੁਸਲਿਮ ਹਨ ਤੇ ਮੁਸਲਿਮ ਧਰਮ ਨੂੰ ਮੰਨਦੇ ਹਨ , ਪਰ ਇਹ ਸੱਚ ਨਹੀਂ ਹੈ ।

By  Shaminder Kaur Kaler January 22nd 2026 10:00 AM

ਬਾਲੀਵੁੱਡ ਵਿੱਚ ਬਹੁਤ ਸਾਰੇ ਅਦਾਕਾਰ ਅਜਿਹੇ ਨੇ ਜਿਹੜੇ ਆਪਣੇ ਅਸਲ ਨਾਂ ਤੋਂ ਨਹੀਂ ਜਾਣੇ ਜਾਂਦੇ  ਤੇ ਕੁਝ ਅਜਿਹੇ ਅਦਾਕਾਰ ਵੀ ਹਨ ਜਿਨਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਣ ਤੋਂ ਪਹਿਲਾਂ ਆਪਣਾ ਨਾਂ ਬਦਲ ਲਿਆ । ਇਹਨਾਂ ਅਦਾਕਾਰਾਂ ਵਿੱਚੋਂ ਇੱਕ ਹਨ ਕਮਲ ਹਸਨ,( Kamal Haasan) ਜਿਨ੍ਹਾਂ ਦਾ ਨਾਂ ਜ਼ੁਬਾਨ ’ਤੇ ਆਉਂਦੇ ਹੀ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਮੁਸਲਿਮ ਹਨ  ਤੇ ਮੁਸਲਿਮ ਧਰਮ ਨੂੰ ਮੰਨਦੇ ਹਨ , ਪਰ ਇਹ ਸੱਚ ਨਹੀਂ ਹੈ । ਤੁਸੀਂ ਇਹ ਜਾਣਕੇ ਹੈਰਾਨ ਹੋਵੋਗੇ ਕਿ ਕਮਲ ਹਾਸਨ ਬ੍ਰਾਹਮਣ ਪਰਿਵਾਰ ਨਾਲ ਸਬੰਧ ਰਖਦੇ ਹਨ, ਤੇ ਉਹਨਾਂ ਦਾ ਜਨਮ 1952 ਵਿੱਚ ਤਾਮਿਲ ਬ੍ਰਾਹਮਣ ਅਯੰਗਰ ਪਰਿਵਾਰ ਵਿੱਚ ਹੋਇਆ ਸੀ।


ਕਮਲ ਹਾਸਨ ਦੇ ਪਿਤਾ ਦਾ ਨਾਂ ਡੀ ਸ਼੍ਰੀਨਿਵਾਸਨ ਹੈ, ਤੇ ਉਹ ਪੇਸ਼ੇ ਤੋਂ ਇੱਕ ਵਕੀਲ ਸਨ ਤੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਸੀ । ਕਮਲ ਹਾਸਨ ਦਾ ਬਚਪਨ ਦਾ ਨਾਂ ‘ਪਾਰਥਸਾਰਥੀ ਸ਼੍ਰੀਨਿਵਾਸਨ’ ਸੀ । ਦੱਸਿਆ ਜਾਂਦਾ ਹੈ ਕਿ ‘ਪਾਰਥਸਾਰਥੀ ਸ਼੍ਰੀਨਿਵਾਸਨ’ ਨਾਂ ਕਿਸੇ ਦੇਵਤੇ ਦਾ ਨਾਂ ਹੈ । ਇਸ ਲਈ ਉਹਨਾਂ ਦੇ ਪਿਤਾ ਨੇ ਕਮਲ ਹਸਨ ਦਾ ਨਾਂ 6 ਸਾਲਾਂ ਦੀ ਉਮਰ ਵਿੱਚ ਬਦਲ ਦਿੱਤਾ ਸੀ ।

ਕਮਲ ਹਸਨ ਨੂੰ ਇਹ ਨਾਂ ਉਸ ਦੇ ਪਿਤਾ ਦੇ ਦੋਸਤ ਯਾਕੂਬ ਹਾਸਨ ਨੇ ਦਿੱਤਾ ਸੀ । ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਹ ਮੁਸਲਿਮ ਨਾਂ ਹੈ ਪਰ ਕਮਲ ਹਸਨ ਇਹ ਨਹੀਂ ਮੰਨਦੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਨਾਂ ਸੰਸਕ੍ਰਿਤ ਦੇ ਸ਼ਬਦਾਂ ਦੇ ਜੋੜ ਨਾਲ ਬਣਦਾ ਹੈ ‘ਕਮਲ’ ਦਾ ਅਰਥ ਹੈ ਕਮਲ ਦਾ ਫੁੱਲ ‘ਹਸਨ’ ਦਾ ਮਤਲਬ ਹੈ ਹਾਸਾ, ਮੁਸਕਰਾਹਟ ।

© Copyright Galactic Television & Communications Pvt. Ltd. 2026. All rights reserved.