ਦੁਬਈ ‘ਚ ਈਸ਼ਾ ਦਿਓਲ ਨੇ ਮਨਾਇਆ ਨਵੇਂ ਸਾਲ ਦਾ ਜਸ਼ਨ, ਭਰਾ ਬੌਬੀ ਦਿਓਲ ਨੇ ਦਿੱਤਾ ਰਿਐਕਸ਼ਨ
ਨਵੇਂ ਸਾਲ ਦਾ ਜਸ਼ਨ ਪੂਰੀ ਦੁਨੀਆ ਨੇ ਮਨਾਇਆ । ਬਾਲੀਵੁੱਡ ਸਿਤਾਰੇ ਵੀ ਆਪਣੇ ਪਰਿਵਾਰਾਂ ਦੇ ਨਾਲ ਵੱਖ ਵੱਖ ਥਾਂਵਾਂ ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਗਏ ਸਨ। ਅਦਾਕਾਰ ਈਸ਼ਾ ਦਿਓਲ ਨੇ ਨਵੇਂ ਸਾਲ ਦਾ ਜਸ਼ਨ ਦੁਬਈ ‘ਚ ਮਨਾਇਆ । ਈਸ਼ਾ ਦਿਓਲ ਨੇ ਨਵੇਂ ਸਾਲ ‘ਤੇ ਦੋ ਦੁਬਈ ਤੋਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਨਵੇਂ ਸਾਲ ਦਾ ਜਸ਼ਨ ਪੂਰੀ ਦੁਨੀਆ ਨੇ ਮਨਾਇਆ । ਬਾਲੀਵੁੱਡ ਸਿਤਾਰੇ ਵੀ ਆਪਣੇ ਪਰਿਵਾਰਾਂ ਦੇ ਨਾਲ ਵੱਖ ਵੱਖ ਥਾਂਵਾਂ ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਗਏ ਸਨ। ਅਦਾਕਾਰ ਈਸ਼ਾ ਦਿਓਲ (Esha Deol) ਨੇ ਨਵੇਂ ਸਾਲ ਦਾ ਜਸ਼ਨ ਦੁਬਈ ‘ਚ ਮਨਾਇਆ । ਈਸ਼ਾ ਦਿਓਲ ਨੇ ਨਵੇਂ ਸਾਲ ‘ਤੇ ਦੋ ਦੁਬਈ ਤੋਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇੱਕ ਤਸਵੀਰ ‘ਚ ਉਹ ਚੰਨ ਨੂੰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ, ਜਦੋਂਕਿ ਦੂਜੀ ਤਸਵੀਰ ‘ਚ ਉਹ ਅਸਮਾਨ ਵੱਲ ਇਸ਼ਾਰਾ ਕਰਦੇ ਹੋਏ ਉਸ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ।

ਜਿਸ ਦੇ ਨਾਲ ਉਸ ਨੇ ਲਿਖਿਆ ‘ਲਵ ਯੂ ਪਾਪਾ’। ਇਨ੍ਹਾਂ ਤਸਵੀਰਾਂ ਤੇ ਈਸ਼ਾ ਦਿਓਲ ਦੇ ਭਰਾ ਬੌਬੀ ਦਿਓਲ ਨੇ ਵੀ ਰਿਐਕਸ਼ਨ ਦਿੱਤਾ ਹੈ।ਪਿਤਾ ਦਾ ਸਾਇਆ ਸਿਰ ਤੋਂ ਗੁਆਉਣ ਵਾਲੀ ਅਦਾਕਾਰਾ ਈਸ਼ਾ ਦਿਓਲ ਨੇ ਪਿਤਾ ਤੋਂ ਬਿਨਾਂ ਪਹਿਲੀ ਵਾਰ ਨਵੇਂ ਸਾਲ ਦਾ ਜਸ਼ਨ ਮਨਾਇਆ ਪਰ ਨਵਾਂ ਸਾਲ ਪਿਤਾ ਨੂੰ ਯਾਦ ਕਰਕੇ ਮਨਾਇਆ।
ਈਸ਼ਾ ਦਿਓਲ ਦਾ ਪਿਤਾ ਨਾਲ ਸੀ ਬਹੁਤ ਲਗਾਅ
ਈਸ਼ਾ ਦਿਓਲ ਦਾ ਆਪਣੇ ਪਿਤਾ ਧਰਮਿੰਦਰ ਦੇ ਨਾਲ ਬਹੁਤ ਜ਼ਿਆਦਾ ਲਗਾਅ ਸੀ। ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਲਗਾਤਾਰ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੀ ਹੈ। ਈਸ਼ਾ ਦਿਓਲ ਦੇ ਵਿਆਹ ਤੇ ਵੀ ਉਸ ਦੇ ਪਿਤਾ ਫੁੱਟ ਫੁੱਟ ਕੇ ਰੋਏ ਸਨ। ਧਰਮਿੰਦਰ ਨਹੀਂ ਚਾਹੁੰਦੇ ਸਨ ਕਿ ਈਸ਼ਾ ਦਿਓਲ ਫ਼ਿਲਮਾਂ ‘ਚ ਕੰਮ ਕਰੇ ।ਪਰ ਈਸ਼ਾ ਨੇ ਕਿਸੇ ਤਰ੍ਹਾਂ ਆਪਣੇ ਪਿਤਾ ਨੂੰ ਇਸ ਦੇ ਲਈ ਮਨਾ ਲਿਆ ਸੀ ।