ਡਰਾਮਾ ਕਵੀਨ ਰਾਖੀ ਸਾਵੰਤ ਨੇ ਕੰਮ ਨਾ ਕਰਨ ‘ਤੇ ਲਗਾਈ ਇਸ ਕੁੜੀ ਦੀ ਕਲਾਸ, ਵੇਖੋ ਵੀਡੀਓ

ਡਰਾਮਾ ਕਵੀਨ ਰਾਖੀ ਸਾਵੰਤ ਆਪਣੇ ਬੜਬੋਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਇੱਕ ਕੁੜੀ ਦੀ ਕਲਾਸ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਦੇ ਨਾਲ ਲੜਦੀ ਹੋਈ ਦਿਖਾਈ ਦੇ ਰਹੀ ਹੈ। ਰਾਖੀ ਸਾਵੰਤ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ।

By  Shaminder Kaur Kaler February 5th 2026 04:56 PM

ਡਰਾਮਾ ਕਵੀਨ ਰਾਖੀ ਸਾਵੰਤ (Rakhi Sawant) ਆਪਣੇ ਬੜਬੋਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਇੱਕ ਕੁੜੀ ਦੀ ਕਲਾਸ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਦੇ ਨਾਲ ਲੜਦੀ ਹੋਈ ਦਿਖਾਈ ਦੇ ਰਹੀ ਹੈ। ਰਾਖੀ ਸਾਵੰਤ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ।


ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰਾਖੀ ਸਾਵੰਤ ਕਹਿੰਦੀ ਹੈ ‘ਕਮਰ ਮਟਕਾਨਾ ਬੰਦ ਕਰ ਔਰ ਕਾਮ ਕਰ’ ਜਿਸ ‘ਤੇ ਕੁੜੀ ਕਹਿੰਦੀ ਹੈ ਕਿ ‘ਆਪ ਕਰੋ ਕਾਮ ਮੈਂ ਕਿਉਂ ਕਰੂੰ’ ਜਿਸ ‘ਤੇ ਦੋਨਾਂ ਦਰਮਿਆਨ ਹੋਰ ਤਿੱਖੀ ਬਹਿਸ ਹੁੰਦੀ ਹੈ ।ਰਾਖੀ ਸਾਵੰਤ ਕਹਿੰਦੀ ਹੈ ਕਿ ‘ਤਿਆਰ ਹੋ ਕੇ ਯਹਾਂ ਟੀਆਰਪੀ ਕੇ ਲੀਏ ਖੜੀ ਰਹਿਤੀ ਹੈ ਕਾਮ ਕਯਾ ਤੇਰਾ ਚਾਚਾ ਕਰੇਗਾ’।ਇਸ ਵੀਡੀਓ ‘ਚ ਰਾਖੀ ਸਾਵੰਤ ਦੀ ਕੋਈ ਦੋਸਤ ਨਜ਼ਰ ਆ ਰਹੀ ਹੈ। ਜਿਸ ਦੇ ਨਾਲ ਰਾਖੀ ਸਾਵੰਤ ਫਨ ਕਰਦੀ ਹੋਈ ਦਿਖਾਈ ਦੇ ਰਹੀ ਹੈ । ਦੋਵੇਂ ਜਣੀਆਂ ਮਸਤੀ ਕਰ ਰਹੀਆਂ ਹਨ । ਸੋਸ਼ਲ ਮੀਡੀਆ ਤੇ ਰਾਖੀ ਸਾਵੰਤ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

ਇੰਡਸਟਰੀ ‘ਚ ਡਰਾਮਾ ਕਵੀਨ ਦੇ ਨਾਂਅ ਨਾਲ ਮਸ਼ਹੂਰ 

ਰਾਖੀ ਸਾਵੰਤ ਬਾਲੀਵੁੱਡ ਇੰਡਸਟਰੀ ‘ਚ ਡਰਾਮਾ ਕਵੀਨ ਦੇ ਨਾਂਅ ਨਾਲ ਮਸ਼ਹੂਰ ਹੈ ਤੇ ਹਮੇਸ਼ਾ ਆਪਣੇ ਬੜਬੋਲੇ ਸੁਭਾਅ  ਦੇ ਕਾਰਨ ਚਰਚਾ ‘ਚ ਰਹਿੰਦੀ ਹੈ।ਰਾਖੀ ਸਾਵੰਤ ਦਾ ਵਿਵਾਦਾਂ ਦੇ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ ਅਤੇ ਉਹ ਅਕਸਰ ਆਪਣੇ ਵਿਵਾਦਿਤ ਬੋਲਾਂ ਦੇ ਕਾਰਨ ਚਰਚਾ ‘ਚ ਰਹਿੰਦੀ ਹੈ।  

© Copyright Galactic Television & Communications Pvt. Ltd. 2026. All rights reserved.