ਡਰਾਮਾ ਕੁਵੀਨ ਰਾਖੀ ਸਾਵੰਤ ਨੇ ਮੀਕਾ ਸਿੰਘ ਬਾਰੇ ਆਖੀ ਵੱਡੀ ਗੱਲ, ਵੀਡੀਓ ਹੋ ਰਿਹਾ ਵਾਇਰਲ

ਰਾਖੀ ਸਾਵੰਤ ਮਨੋਰੰਜਨ ਜਗਤ ‘ਚ ਡਰਾਮਾ ਕੁਵੀਨ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਉਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਉਹ ਮੀਕਾ ਸਿੰਘ ਦੇ ਬਾਰੇ ਬੋਲਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler December 10th 2025 05:20 PM

ਰਾਖੀ ਸਾਵੰਤ (Rakhi Sawant)  ਮਨੋਰੰਜਨ ਜਗਤ ‘ਚ ਡਰਾਮਾ ਕੁਵੀਨ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਉਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਉਹ ਮੀਕਾ ਸਿੰਘ ਦੇ ਬਾਰੇ ਬੋਲਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਰਾਖੀ ਕਹਿੰਦੀ ਹੈ ਕਿ ‘ਮੀਕਾ ਸਿੰਘ ਵੱਲੋਂ ਮੈਨੂੰ ਕਿੱਸ ਕਰਨ ਤੋਂ ਬਾਅਦ ਉਸ ਦੀ ਆਵਾਜ਼ ਸੁਰੀਲੀ ਹੋ ਗਈ ਹੈ। ਇਸ ਦੇ ਨਾਲ ਹੀ ਉਹ ਮੀਕਾ ਸਿੰਘ ਦੇ ਸਟਾਈਲ ‘ਚ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਰਾਖੀ ਸਾਵੰਤ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

ਰਾਖੀ ਸਾਵੰਤ ਨਾਲ ਹੋਇਆ ਸੀ ਵਿਵਾਦ 

ਰਾਖੀ ਸਾਵੰਤ ਦਾ ਮੀਕਾ ਸਿੰਘ ਦੇ ਨਾਲ ਉਸ ਸਮੇਂ ਵਿਵਾਦ ਹੋਇਆ ਸੀ । ਜਦੋਂ ਮੀਕਾ ਸਿੰਘ ਦੇ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ । ਜਿਸ ਦੌਰਾਨ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਕਿੱਸ ਕਰ ਦਿੱਤਾ ਸੀ । ਰਾਖੀ ਸਾਵੰਤ ਨੇ ਇਸ ਤੋਂ ਬਾਅਦ ਖੂਬ ਹੰਗਾਮਾ ਕੀਤਾ ਸੀ ।

ਰਾਖੀ ਸਾਵੰਤ ਦਾ ਵਿਵਾਦਾਂ ਨਾਲ ਨਾਤਾ 

ਰਾਖੀ ਸਾਵੰਤ ਅਕਸਰ ਵਿਵਾਦਾਂ ‘ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਬਾਅਦ ਪਤੀ ਤੇ ਉਸ ਦਾ ਪੈਸਾ ਹੜੱਪਣ ਦੇ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਅਦਾਕਾਰਾ ਦੇ ਪਤੀ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੀ ।


© Copyright Galactic Television & Communications Pvt. Ltd. 2026. All rights reserved.