ਦੀਪਿਕਾ ਚਿਖਾਲੀਆ ਨੇ ਕੀਤਾ ਧੀ ਦਾ ਵਿਆਹ, ਤਸਵੀਰਾਂ ਆਈਆਂ ਸਾਹਮਣੇ
ਟੀਵੀ ਇੰਡਸਟਰੀ ‘ਚ ਰਮਾਇਣ ਸੀਰੀਅਲ ‘ਚ ‘ਸੀਤਾ ਮਾਤਾ’ ਦੇ ਕਿਰਦਾਰ ਦੇ ਲਈ ਮਸ਼ਹੂਰ ਹੋਈ ਦੀਪਿਕਾ ਚਿਖਾਲੀਆ ਨੇ ਧੀ ਦਾ ਵਿਆਹ ਕਰ ਦਿੱਤਾ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਹਨ ।ਇਸ ਵਿਆਹ ‘ਚ ਦੋਵਾਂ ਪੱਖਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹੀ ਸ਼ਾਮਿਲ ਹੋਏ ਸਨ।
ਟੀਵੀ ਇੰਡਸਟਰੀ ‘ਚ ਰਮਾਇਣ ਸੀਰੀਅਲ ‘ਚ ‘ਸੀਤਾ ਮਾਤਾ’ ਦੇ ਕਿਰਦਾਰ ਦੇ ਲਈ ਮਸ਼ਹੂਰ ਹੋਈ ਦੀਪਿਕਾ ਚਿਖਾਲੀਆ ਨੇ ਧੀ ਦਾ ਵਿਆਹ ਕਰ ਦਿੱਤਾ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਹਨ ।ਇਸ ਵਿਆਹ ‘ਚ ਦੋਵਾਂ ਪੱਖਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹੀ ਸ਼ਾਮਿਲ ਹੋਏ ਸਨ। ਉਨ੍ਹਾਂ ਦੀ ਧੀ ਜੂਹੀ ਉਨ੍ਹਾਂ ਦੇ ਪਰਿਵਾਰਕ ਬਿਜਨੇਸ ਨੂੰ ਸੰਭਾਲਦੀ ਆ ਰਹੀ ਹੈ।

ਦੀਪਿਕਾ ਚਿਖਾਲੀਆ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਜਦੋਂ ਸੁਫ਼ਨੇ ਸੱਚ ਹੋ ਜਾਣ’। ਦੀਪਿਕਾ ਦੀ ਧੀ ਪਤੀ ਨੂੰ ਵਰਮਾਲਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਦੀਪਿਕਾ ਆਪਣੀ ਧੀ ਜੂਹੀ ਨੂੰ ਆਸ਼ੀਰਵਾਦ ਦਿੰਦੀ ਹੋਈ ਨਜ਼ਰ ਆਈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਦੀਪਿਕਾ ਚਿਖਾਲੀਆ ਦਾ ਵਰਕ ਫ੍ਰੰਟ
ਦੀਪਿਕਾ ਚਿਖਾਲੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਰਮਾਇਣ ਸੀਰੀਅਲ ਦੇ ਨਾਲ ਦਰਸ਼ਕਾਂ ‘ਚ ਆਪਣੀ ਪਛਾਣ ਬਣਾਈ ਸੀ । ਇਸ ਤੋਂ ਇਲਾਵਾ ਅਦਾਕਾਰਾ ਕੁਝ ਕੁ ਫ਼ਿਲਮਾਂ ‘ਚ ਵੀ ਦਿਖਾਈ ਦਿੱਤੀ ਸੀ।ਇਨ੍ਹਾਂ ਫ਼ਿਲਮਾਂ ‘ਚ ਤਾਂ ਉਹ ਜ਼ਿਆਦਾ ਸਥਾਪਿਤ ਨਹੀਂ ਹੋ ਸਕੀ ਪਰ ਸੀਰੀਅਲ ਰਮਾਇਣ ਦੇ ਕਾਰਨ ਉਹ ਘਰ ਘਰ ‘ਚ ਜਾਣੀ ਜਾਣ ਲੱਗ ਪਈ ਸੀ ।