ਕੀ ਮਹਿਮਾ ਚੌਧਰੀ ਨੇ ਕਰਵਾਇਆ ਦੂਜਾ ਵਿਆਹ ? ਇਸ ਅਦਾਕਾਰ ਦੇ ਨਾਲ ਲਾਲ ਜੋੜੇ ‘ਚ ਆਈ ਨਜ਼ਰ

ਅਦਾਕਾਰਾ ਮਹਿਮਾ ਚੌਧਰੀ ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਕਿਉਂਕਿ ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਕੇ ਫੈਨਸ ਅੰਦਾਜ਼ਾ ਲਗਾ ਰਹੇ ਹਨ ਕਿ ਅਦਾਕਾਰਾ ਨੇ ਦੂਜਾ ਵਿਆਹ ਕਰਵਾ ਲਿਆ ਹੈ।

By  Shaminder Kaur Kaler October 30th 2025 12:47 PM -- Updated: October 30th 2025 12:48 PM

ਅਦਾਕਾਰਾ ਮਹਿਮਾ ਚੌਧਰੀ (mahima chaudhry )ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਅਕਸ਼ੇ ਕੁਮਾਰ ਤੇ ਸੁਨੀਲ ਸ਼ੈੱਟੀ ਦੇ ਨਾਲ ਫ਼ਿਲਮ ‘ਧੜਕਣ’, ਸ਼ਾਹਰੁਖ ਖ਼ਾਨ ਦੇ ਨਾਲ ‘ਪ੍ਰਦੇਸ’ ‘ਓਮ ਜੈ ਜਗਦੀਸ਼’. ‘ਲੱਜਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਰ ਏਨੇ ਵੱਡੇ ਪੱਧਰ ਦੀਆਂ ਫ਼ਿਲਮਾਂ ‘ਚ ਕੰਮ ਕਰਨ ਦੇ ਬਾਅਦ ਕੁਝ ਸਮੇਂ ਤੱਕ ਅਦਾਕਾਰਾ ਨੇ ਫ਼ਿਲਮੀ ਪਰਦੇ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਕਈ ਸਾਲਾਂ ਬਾਅਦ ਅਦਾਕਾਰਾ  ਮਹਿਮਾ ਚੌਧਰੀ ਮੁੜ ਤੋਂ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ। ਪਰ ਉਸ ਨੂੰ ਲਾਲ ਜੋੜੇ ‘ਚ ਵੇਖ ਕੇ ਫੈਨਸ ਵੀ ਹੈਰਾਨ ਹੋ ਗਏ ।


ਕਿਉਂਕਿ ਇੱਕ ਵਾਰ ਤਾਂ ਫੈਨਸ ਵੀ ਉਨ੍ਹਾਂ ਦੇ ਵੀਡੀਓ ਨੂੰ ਵੇਖ ਕੇ ਹੈਰਾਨ ਹੋ ਗਏ ਅਤੇ ਕਈ ਤਰ੍ਹਾਂ ਦੇ ਕਿਆਸ ਲਗਾਉਣ ਲੱਗ ਪਏ ਕਿ ਸ਼ਾਇਦ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ! ਜੀ ਹਾਂ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ ਪਰ ਰੀਅਲ ਨਹੀਂ, ਬਲਕਿ ਰੀਲ ਵਾਲਾ ਵਿਆਹ । ਅਦਾਕਾਰਾ ਮਹਿਮਾ ਚੌਧਰੀ ਜਲਦ ਹੀ ਸੰਜੇ ਮਿਸ਼ਰਾ ਦੇ ਨਾਲ ਫ਼ਿਲਮ ‘ਦੁਰਲਭ ਪ੍ਰਸਾਦ ਕੀ ਦੂਸਰੀ ਸ਼ਾਦੀ’ ‘ਚ ਨਜ਼ਰ ਆਉਣ ਵਾਲੀ ਹੈ। ਜਿਸ ਦੀ ਪ੍ਰਮੋਸ਼ਨ ‘ਚ ਅਦਾਕਾਰਾ ਜੁਟੀ ਹੋਈ ਹੈ। ਸੰਜੇ ਮਿਸ਼ਰਾ ਦੇ ਨਾਲ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਜਣੇ ਬੜੇ ਹੀ ਪਿਆਰ ਦੇ ਨਾਲ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ । ਜਿਸ ਨੂੰ ਵੇਖ ਕੇ ਇੱਕ ਵਾਰ ਤਾਂ ਫੈਨਸ ਵੀ ਚਕਰਾ ਗਏ ਕਿ ਆਖਿਰ ਚੱਕਰ ਕੀ ਹੈ। ਪਰ ਜਦੋਂ ਦੋਵਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਸਾਰਾ ਖੁਲਾਸਾ ਹੋਇਆ । 

ਮਹਿਮਾ ਚੌਧਰੀ ਤੇ ਸੰਜੇ ਮਿਸ਼ਰਾ ਨੇ ਦਿੱਤੇ ਪੋਜ਼ 

ਮਹਿਮਾ ਚੌਧਰੀ ਤੇ ਸੰਜੇ ਮਿਸ਼ਰਾ ਨੇ ਇਕੱਠਿਆ ਕਈ ਪੋਜ਼ ਵੀ ਦਿੱਤੇ । ਦੋਨੇਂ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ । ਸੰਜੇ ਤੇ ਮਹਿਮਾ ਨੇ ਇੱਕ ਵਾਰ ਤਾਂ ਤਹਿਲਕਾ ਜਿਹਾ ਮਚਾ ਦਿੱਤਾ ਅਤੇ ਦੋਵਾਂ ਦੀ ਖੂਬ ਚਰਚਾ ਵੀ ਹੋ ਰਹੀ ਹੈ। ਦੱਸ ਦਈਏ ਇਸ ਜੋੜੀ ਦੇ ਨਾਲ ਇੱਕ ਹੋਰ ਜੋੜੀ ਵੀ ਨਜ਼ਰ ਆਈ ।  

© Copyright Galactic Television & Communications Pvt. Ltd. 2026. All rights reserved.