ਧਰੁੰਧਰ 2 : ਫ਼ਿਲਮ ‘ਚ ਅਤੀਕ ਅਹਿਮਦ ਨੂੰ ਅੱਤਵਾਦੀ ਸੰਗਠਨ ਨਾਲ ਜੁੜੇ ਦਿਖਾਉਣ ਤੇ ਵਿਵਾਦ

ਧਰੁੰਧਰ 2 : ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਇਸ ਫ਼ਿਲਮ ‘ਚ ਯੂਪੀ ਦੇ ਬਦਮਾਸ਼ ਅਤੀਕ ਅਹਿਮਦ ਨੂੰ ਅੱਤਵਾਦੀ ਸੰਗਠਨ ਆਈ ਐਸ ਆਈ ਸੰਗਠਨ ਦੇ ਨਾਲ ਜੁੜੇ ਹੋਣ ਤੇ ਸਿਆਸਤ ਗਰਮਾ ਗਈ ਹੈ। ਕਈ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਦਾ ਵਿਰੋਧ ਵੀ ਸ਼ੁਰੂ ਹੋ ਚੁੱਕਿਆ ਹੈ।

By  Shaminder Kaur Kaler March 21st 2026 04:26 PM -- Updated: March 21st 2026 04:56 PM

ਧਰੁੰਧਰ 2 : ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਇਸ ਫ਼ਿਲਮ ‘ਚ ਯੂਪੀ ਦੇ ਬਦਮਾਸ਼ ਅਤੀਕ ਅਹਿਮਦ ਨੂੰ ਅੱਤਵਾਦੀ ਸੰਗਠਨ ਆਈ ਐਸ ਆਈ ਸੰਗਠਨ ਦੇ ਨਾਲ ਜੁੜੇ ਹੋਣ ਤੇ ਸਿਆਸਤ ਗਰਮਾ ਗਈ ਹੈ। ਕਈ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਦਾ ਵਿਰੋਧ ਵੀ ਸ਼ੁਰੂ ਹੋ ਚੁੱਕਿਆ ਹੈ।ਕਾਂਗਰਸ ਦੇ ਆਗੂ ਤਾਰਿਕ ਅਨਵਰ ਨੇ ਕਿਹਾ ਕਿ ਇਹ ਫ਼ਿਲਮ ਪ੍ਰਾਪੇਗੰਡਾ ਦੇ ਲਈ ਬਣਾਈ ਗਈ ਹੈ ਅਤੇ ਬੀਜੇਪੀ ਦੇ ਏਜੰਡੇ ਤੇ ਅਧਾਰਿਤ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਤੀਕ ਅਹਿਮਦ ਦੀਆਂ ਕਮੀਆਂ ਤਾਂ ਹਰ ਕੋਈ ਜਾਣਦਾ ਹੈ, ਪਰ ਫ਼ਿਲਮ ਚ ਜੋ ਕੁਝ ਵਧਾ ਚੜ੍ਹਾ ਕੇ ਦਿਖਾਇਆ ਗਿਆ ਹੈ ਉਹ ਠੀਕ ਨਹੀਂ ਹੈ। 

  

ਪਾਕਿਸਤਾਨ ਦੀ ਆਈਐੱਸਆਈ ਨਾਲ ਸਬੰਧ 

ਅਤੀਕ ਅਹਿਮਦ ਦੀ ਪਾਕਿਸਤਾਨ ਦੀ ਆਈਐੱਸਆਈ ਦੇ ਨਾਲ ਵੀ ਸਬੰਧ ਰਹੇ ਹਨ।ਨਿਊਜ਼ ਏਜੰਸੀ ਏਐਨਆਈ ਦੀ ਖਬਰ ਦੇ ਮੁਤਾਬਿਕ “ਪਾਕਿਸਤਾਨ ਦੀ ਆਈਐੱਸਆਈ, ਲਸ਼ਕਰ ਏ ਤੋਇਬਾ ਦੇ ਨਾਲ ਸਿੱਧੇ ਸਬੰਧ ਰਹੇ ਹਨ”। ਯੂਪੀ ਪੁਲਿਸ ਦੀ ਚਾਰਜਸ਼ੀਟ ਚ ਅਤੀਕ ਅਹਿਮਦ ਦੇ ਬਿਆਨ ਦਾ ਜ਼ਿਕਰ ਹੈ। 


ਕੌਣ ਸੀ ਅਤੀਕ ਅਹਿਮਦ 

ਧਰੁੰਧਰ-2 ਚ ਅਤੀਕ ਅਹਿਮਦ ਦੇ ਕਿਰਦਾਰ ਨੂੰ ਆਤਿਫ ਅਹਿਮਦ ਨਾਮ ਤੋਂ ਦਿਖਾਇਆ ਗਿਆ ਹੈ।ਇਸ ਚ ਉਹ ਵੱਡੇ ਗੈਂਗਸਟਰ ਤੇ ਹਥਿਆਰ ਸਪਲਾਈ ਕਰਨ ਵਰਗੇ ਗੈਰ ਕਾਨੂੰਨੀ ਕੰਮਾਂ ਦੇ ਲਈ ਕਸੂਰਵਾਰ ਸੀ।ਅਸਲ ਚ ਮੀਡੀਆ ਚ ਕੈਦ ਹੋਈ ਉਸ ਦੀ ਹੱਤਿਆ ਦਾ ਵੀਡੀਓ ਵੀ ਫ਼ਿਲਮ ਚ ਮੌਜੂਦ ਹੈ ਜੋ ਹੁਬਹੂ ਵਿਖਾਇਆ ਗਿਆ ਸੀ ।


ਜਿਸ ਦੇ ਕਾਰਨ ਇਹ ਗੈਂਗਸਟਰ ਮੁੜ ਤੋਂ ਸੁਰਖੀਆਂ ਚ ਆ ਗਿਆ । ਇਸ ਫ਼ਿਲਮ ਚ ਕਈ ਅੱਤਵਾਦੀਆਂ ਤੇ ਭਾਰਤੀ ਗੈਂਗਸਟਰਾਂ ਦੇ ਨਾਮ ਲਏ ਗਏ ਹਨ।

ਅਤੀਕ ਅਹਿਮਦ ਪ੍ਰਯਾਗਰਾਜ ਚ ਇਕ ਵੱਡਾ ਮਾਫੀਆ ਨੇਤਾ ਸੀ । ਉਸ ਨੇ ਅਪਰਾਧ ਦੀ ਦੁਨੀਆਂ ਚ ਮਹਿਜ਼ ਸਤਾਰਾਂ ਸਾਲ ਦੀ ਉਮਰ ਚ ਕਦਮ ਰੱਖਿਆ ਸੀ ।ਉਸ ਤੇ ਕਤਲ, ਅਗਵਾ, ਫਿਰੌਤੀ ਤੋਂ ਇਲਾਵਾ ਹੋਰ ਕਈ ਮਾਮਲੇ ਦਰਜ ਸਨ। 

© Copyright Galactic Television & Communications Pvt. Ltd. 2026. All rights reserved.