ਅਦਾਕਾਰ ਧਰਮਿੰਦਰ ਨੂੰ ਮਿਲਿਆ ਮਰਨ ਉਪਰੰਤ ਪਦਮ ਵਿਭੂਸ਼ਣ ਅਵਾਰਡ, ਪਤਨੀ ਹੇਮਾ ਮਾਲਿਨੀ ਪਹੁੰਚੀ ਅਵਾਰਡ ਲੈਣ, ਧੀ ਹੋਈ ਭਾਵੁਕ

ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ ।ਧਰਮਿੰਦਰ ਦਾ ਅਵਾਰਡ ਲੈਣ ਦੇ ਲਈ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਪਹੁੰਚੇ ।

By  Shaminder Kaur Kaler May 26th 2026 10:00 AM -- Updated: May 26th 2026 10:34 AM

ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ ।ਧਰਮਿੰਦਰ ਦਾ ਅਵਾਰਡ ਲੈਣ ਦੇ ਲਈ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਪਹੁੰਚੇ । ਰਾਸ਼ਟਰਪਤੀ ਭਵਨ ‘ਚ ਜਾਰੀ ਇੱਕ ਪ੍ਰੋਗਰਾਮ ‘ਚ ਹੇਮਾ ਮਾਲਿਨੀ ਇਹ ਸਨਮਾਨ ਲੈਣ ਦੇ ਲਈ ਪਹੁੰਚੇ ਹੋਏ ਸਨ ਇਸ ਮੌਕੇ ਉਨ੍ਹਾਂ ਦੀ ਧੀ ਉਨ੍ਹਾਂ ਦੇ ਨਾਲ ਮੌਜੂਦ ਸੀ । ਅਹਾਨਾ ਦਿਓਲ ਭਾਵੁਕ ਹੁੰਦੀ ਨਜ਼ਰ ਆਈ ਅਤੇ ਹੇਮਾ ਮਾਲਿਨੀ ਵੀ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕੇ । 


ਧਰਮਿੰਦਰ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਅਦਾਕਾਰ ਧਰਮਿੰਦਰ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। ਜਿਸ ‘ਚ ਸ਼ੋਅਲੇ, ਮੇਰਾ ਗਾਂਵ ਮੇਰਾ ਦੇਸ਼ ਸਣੇ ਕਈ ਸ਼ਾਨਦਾਰ ਫ਼ਿਲਮਾਂ ‘ਚ ਕੰਮ ਕੀਤਾ ਸੀ ਅਤੇ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੀ ਖੂਬਸੂਰਤੀ ਦੇ ਨਾਲ ਵੀ ਦਰਸ਼ਕਾਂ ਦਾ ਮਨ ਮੋਹਿਆ ਸੀ । ਧਰਮਿੰਦਰ ਦਾ ਦਿਹਾਂਤ ਬੀਤੇ ਸਾਲ ਨਵੰਬਰ ਮਹੀਨੇ ‘ਚ ਹੋਇਆ ਸੀ । ਇਸ ਤੋਂ ਪਹਿਲਾਂ ਉਹ ਕਈ ਦਿਨ ਬੀਮਾਰ ਰਹੇ ਸਨ ਅਤੇ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਦੀ ਅਫਵਾਹ ਵੀ ਫੈਲ ਗਈ ਸੀ । 


ਅਦਾਕਾਰਾ ਹੇਮਾ ਮਾਲਿਨੀ ਨਾਲ ਦੂਜਾ ਵਿਆਹ 

ਧਰਮਿੰਦਰ ਨੇ ਅਦਾਕਾਰਾ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਉਹ ਪ੍ਰਕਾਸ਼ ਕੌਰ ਦੇ ਨਾਲ ਵਿਆਹੇ ਹੋਏ ਸਨ। ਜਿਨ੍ਹਾਂ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ । ਜਿਸ ‘ਚ ਦੋ ਧੀਆਂ ਅਜੀਤਾ ਤੇ ਵਿਜੇਤਾ ਤੇ ਪੁੱਤਰ ਸੰਨੀ ਤੇ ਬੌਬੀ ਦਿਓਲ ਹਨ। 

© Copyright Galactic Television & Communications Pvt. Ltd. 2026. All rights reserved.