ਧਰਮਿੰਦਰ ਦੀ ਆਖਰੀ ਫ਼ਿਲਮ ‘ਇਕੀਸ’ ‘ਚ ਛਲਕਿਆ ਸੀ ਪਿੰਡ ਜਾਣ ਦਾ ਦਰਦ, ਫ਼ਿਲਮ ‘ਚ ਸੁਣਾਈ ਸੀ ਆਪਣੀ ਲਿਖੀ ਕਵਿਤਾ
ਧਰਮਿੰਦਰ ਬੇਸ਼ੱਕ ਸਾਡੇ ਦਰਮਿਆਨ ਨਹੀਂ ਰਹੇ ਹਨ । ਪਰ ਉਨ੍ਹਾਂ ਦੀਆਂ ਫ਼ਿਲਮਾਂ ਦੇ ਕਾਰਨ ਉਹ ਹਮੇਸ਼ਾ ਸਾਡੇ ਦਰਮਿਆਨ ਮੌਜੂਦ ਰਹਿਣਗੇ । ਧਰਮਿੰਦਰ ਨੂੰ ਪੰਜਾਬ ਤੇ ਆਪਣੇ ਪਿੰਡ ਦੇ ਨਾਲ ਕਿੰਨਾ ਮੋਹ ਸੀ । ਇਸ ਬਾਰੇ ਅਕਸਰ ਉੇਹ ਆਪਣੇ ਇੰਟਰਵਿਊ ‘ਚ ਦੱਸਦੇ ਰਹਿੰਦੇ ਸਨ ।
ਧਰਮਿੰਦਰ (Dharmender Deol) ਬੇਸ਼ੱਕ ਸਾਡੇ ਦਰਮਿਆਨ ਨਹੀਂ ਰਹੇ ਹਨ । ਪਰ ਉਨ੍ਹਾਂ ਦੀਆਂ ਫ਼ਿਲਮਾਂ ਦੇ ਕਾਰਨ ਉਹ ਹਮੇਸ਼ਾ ਸਾਡੇ ਦਰਮਿਆਨ ਮੌਜੂਦ ਰਹਿਣਗੇ । ਧਰਮਿੰਦਰ ਨੂੰ ਪੰਜਾਬ ਤੇ ਆਪਣੇ ਪਿੰਡ ਦੇ ਨਾਲ ਕਿੰਨਾ ਮੋਹ ਸੀ । ਇਸ ਬਾਰੇ ਅਕਸਰ ਉੇਹ ਆਪਣੇ ਇੰਟਰਵਿਊ ‘ਚ ਦੱਸਦੇ ਰਹਿੰਦੇ ਸਨ । ਇਸ ਦੇ ਨਾਲ ਹੀ ਹੁਣ ਉਨ੍ਹਾਂ ਦਾ ਆਪਣੇ ਪਿੰਡ ਪ੍ਰਤੀ, ਆਪਣੇ ਖੇਤਾਂ ਪ੍ਰਤੀ ਪਿਆਰ ਨੂੰ ਦਰਸਾਉਂਦੀ ਇੱਕ ਕਵਿਤਾ ਸਾਹਮਣੇ ਆਈ ਹੈ। ਜਿਸ ‘ਚ ਉਨ੍ਹਾਂ ਨੇ ਪਿੰਡ ਪ੍ਰਤੀ ਆਪਣੇ ਮੋਹ ਨੂੰ ਬਿਆਨ ਕੀਤਾ ਹੈ।

ਇਹ ਵੀਡੀਓ ਫ਼ਿਲਮ ‘ਇੱਕੀਸ’ ਦਾ ਹੈ। ਜਿਸ ‘ਚ ਧਰਮਿੰਦਰ ਆਪਣੀ ਇਹ ਕਵਿਤਾ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਫੈਨਸ ਵੀ ਆਪਣੇ ਪਸੰਦੀਦਾ ਅਦਾਕਾਰ ਦੇ ਵੀਡੀਓ ਤੇ ਪ੍ਰਤੀਕਰਮ ਦੇ ਰਹੇ ਹਨ ।

ਧਰਮਿੰਦਰ ਦੀ ਫ਼ਿਲਮ ‘ਇੱਕੀਸ’ ਦਾ ਟ੍ਰੇਲਰ ਹੋਇਆ ਸੀ ਰਿਲੀਜ਼
ਧਰਮਿੰਦਰ ਦੇ ਦਿਹਾਂਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਇੱਕੀਸ’ ਦਾ ਟ੍ਰੇਲਰ ਰਿਲੀਜ਼ ਹੋਇਆ ਸੀ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਸਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਸਨ । ਧਰਮਿੰਦਰ ਜਿੱਥੇ ਅਦਾਕਾਰੀ ਦਾ ਸ਼ੌਂਕ ਰੱਖਦੇ ਸਨ, ਉੱਥੇ ਹੀ ਉਨ੍ਹਾਂ ਨੂੰ ਸ਼ਾਇਰੀ ਦਾ ਵੀ ਬਹੁਤ ਸ਼ੌਂਕ ਸੀ।ਇਸ ਦੇ ਨਾਲ ਹੀ ਉਹ ਖੇਤੀਬਾੜੀ ਦਾ ਵੀ ਬਹੁਤ ਸ਼ੌਂਕ ਰੱਖਦੇ ਸਨ ਅਤੇ ਮਿੱਟੀ ਦੇ ਨਾਲ ਉਨ੍ਹਾਂ ਦਾ ਮੋਹ ਉਨ੍ਹਾਂ ਦੀ ਕਵਿਤਾ ‘ਚ ਵੀ ਝਲਕਦਾ ਹੈ।