ਦੀਪਿਕਾ-ਰਣਵੀਰ ਦੇ ਘਰ ਆਉਣ ਵਾਲੀ ਹੈ ਖੁਸ਼ੀ, ਧੀ ਦੁਆ ਨੇ ਸਾਂਝੀ ਕੀਤੀ ਗੁੱਡ ਨਿਊਜ਼

ਅਦਾਕਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਫਿਰ ਤੋਂ ਮਾਪੇ ਬਣਨ ਜਾ ਰਹੇ ਹਨ । ਦੀਪਿਕਾ ਪਾਦੂਕੋਣ ਦੂਜੀ ਵਾਰ ਪ੍ਰੈਗਨੇਂਟ ਹੋਈ ਹੈ। ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।

By  Shaminder Kaur Kaler April 20th 2026 12:04 PM -- Updated: April 20th 2026 12:05 PM

ਅਦਾਕਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਫਿਰ ਤੋਂ ਮਾਪੇ ਬਣਨ ਜਾ ਰਹੇ ਹਨ । ਦੀਪਿਕਾ ਪਾਦੂਕੋਣ ਦੂਜੀ ਵਾਰ ਪ੍ਰੈਗਨੇਂਟ ਹੋਈ ਹੈ। ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਇਸ ਜੋੜੀ ਦੇ ਘਰ ਧੀ ਦੇ ਰੂਪ ‘ਚ ਦੁਆ ਦਾ ਜਨਮ ਹੋਇਆ ਸੀ । 2024  ‘ਚ ਦੋਵਾਂ ਦੇ ਘਰ ਧੀ ਪੈਦਾ ਹੋਈ ਸੀ ਅਤੇ ਹੁਣ ਦੋ ਸਾਲਾਂ ਬਾਅਦ ਮੁੜ ਤੋਂ ਇਹ ਜੋੜੀ ਮਾਪੇ ਬਣਨ ਜਾ ਰਹੀ ਹੈ।


ਇਸ ਖਬਰ ਨੂੰ ਦੋਵਾਂ ਨੇ ਆਪਣੀ ਲਾਡਲੀ ਧੀ ਦੇ ਹੱਥੋਂ ਸਾਂਝਾ ਕਰਵਾਇਆ ਹੈ।ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਵੀਰ ਤੇ ਦੀਪਿਕਾ ਧੀ ਨੂੰ ਗੋਦ ‘ਚ ਲਈ ਬੈਠੇ ਹਨ ।


ਤਸਵੀਰ ‘ਚ ਦੁਆ ਦਾ ਚਿਹਰਾ ਛਿਪਿਆ ਹੋਇਆ ਹੈ।ਪਰ ਫੋੋਟੋ ਦੀ ਹਾਈਲਾਈਟ ‘ਚ ਤੁਸੀਂ ਦੁਆ ਦੇ ਹੱਥ ‘ਚ ਪ੍ਰੈਗਨੇਂਸੀ ਟੈਸਟ ਕਿਟ ਵੇਖ ਸਕਦੇ ਹੋ । ਜਿਸ ਦੇ ਜ਼ਰੀਏ ਜੋੜੀ ਨੇ ਇਸ ਗੁੱਡ ਨਿਊਜ਼ ਨੂੰ ਸਭ ਦੇ ਨਾਲ ਸ਼ੇਅਰ ਕੀਤਾ ਹੈ। ਜਿਉਂ ਹੀ ਇਸ ਜੋੜੀ ਨੇ ਤਸਵੀਰ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਵਧਾਈਆਂ ਦਿੱਤੀਆਂ।

ਦੀਪਿਕਾ ਪਾਦੂਕੋਣ ਦਾ ਵਰਕ ਫ੍ਰੰਟ 

ਦੀਪਿਕਾ ਪਾਦੂਕੋਣ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਪਰ ਧੀ ਦੇ ਜਨਮ ਤੋਂ ਬਾਅਦ ਉਹ ਲਾਈਮ ਲਾਈਟ ਤੋਂ ਦੂਰ ਹਨ ।ਰਣਵੀਰ ਸਿੰਘ ‘ਧਰੁੰਧਰ’ ਫ਼ਿਲਮ ਦੇ ਨਾਲ ਬਾਲੀਵੁੱਡ  ਇੰਡਸਟਰੀ ‘ਚ ਤਹਿਲਕਾ ਮਚਾ ਰਹੇ ਹਨ । ਉਨ੍ਹਾਂ ਦੀ ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 

© Copyright Galactic Television & Communications Pvt. Ltd. 2026. All rights reserved.