ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਦੀਵਾਲੀ ਮੌਕੇ ਧੀ ਦਾ ਚਿਹਰਾ ਕੀਤਾ ਰਿਵੀਲ, ਵੇਖੋ ਕਿਊਟ ਤਸਵੀਰਾਂ

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਆਖਿਰਕਾਰ ਆਪਣੀ ਧੀ ਦਾ ਚਿਹਰਾ ਰਿਵੀਲ ਕਰ ਹੀ ਦਿੱਤਾ । ਦੋਵਾਂ ਨੇ ਆਪਣੀ ਧੀ ਦੀ ਪਹਿਲੀ ਝਲਕ ਦੀਵਾਲੀ ਦੇ ਮੌਕੇ ਤੇ ਸਾਂਝੀ ਕੀਤੀ ਹੈ।

By  Shaminder Kaur Kaler October 22nd 2025 11:04 AM -- Updated: October 22nd 2025 11:08 AM

ਦੀਪਿਕਾ ਪਾਦੂਕੋਣ (Deepika Padukone) ਅਤੇ ਰਣਵੀਰ ਸਿੰਘ ਨੇ ਦੀਵਾਲੀ ਦੇ ਮੌਕੇ ਤੇ ਆਪਣੀ ਧੀ ਦਾ ਚਿਹਰਾ ਰਿਵੀਲ ਕੀਤਾ ਹੈ।ਇਹ ਪਹਿਲਾ ਮੌਕਾ ਹੇ ਜਦੋਂ ਦੋਵਾਂ ਨੇ ਆਪਣੀ ਧੀ ਦਾ ਚਿਹਰਾ ਦੁਨੀਆ ਨੂੰ ਵਿਖਾਇਆ ਹੈ। ਦੋਵਾਂ ਦੀ ਧੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਦੀਪਿਕਾ ਪਾਦੂਕੋਣ ਤੇ ਰਣਵੀਰ ਨੇ ਆਪਣੀ ਧੀ ਰਾਣੀ ਦੇ ਨਾਲ ਕੁੱਲ ਪੰਜ ਤਸਵੀਰਾਂ ਸਾਂਝੀਆਂ ਕੀਤੀਆ ਹਨ ।

ਹੋਰ ਪੜ੍ਹੋ :  ਬੰਦੀ ਛੋੜ ਦਿਵਸ ਮੌਕੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੌਮ ਦੇ ਨਾਂਅ ਦਿੱਤਾ ਸੰਦੇਸ਼

ਜਿਸ ‘ਚ ਦੀਪਿਕਾ ਪਾਦੂਕੋਣ ਆਪਣੀ ਧੀ ਦੇ ਨਾਲ ਸੇਮ ਡਰੈੱਸ ‘ਚ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੀਪਿਕਾ ਨੇ ਆਪਣੀ ਧੀ ਦੇ ਮੱਥੇ ਤੇ ਨਿੱਕੀ ਜਿਹੀ ਬਿੰਦੀ ਲਗਾਈ ਹੈ ਅਤੇ ਉਸ ਦੀਆਂ ਦੋ ਗੁੱਤਾਂ ਕੀਤੀਆਂ ਹਨ । ਦੀਪਿਕਾ ਵੀ ਤਸਵੀਰਾਂ ‘ਚ ਬਹੁਤ ਖੂਬਸੂਰਤ ਲੱਗ ਰਹੀ ਅਤੇ ਰਣਵੀਰ ਸਿੰਘ ਆਫ ਵ੍ਹਾਈਟ ਕਲਰ ਦੀ ਸ਼ੇਰਵਾਨੀ ਪਹਿਨੀ ਹੋਈ ਹੈ ਅਤੇ ਗਲੇ ‘ਚ ਮਾਲਾ ਉਨ੍ਹਾਂ ਦੇ ਡੈਸ਼ਿੰਗ ਲੁੱਕ ਨੂੰ ਚਾਰ ਚੰਨ ਲਗਾ ਰਹੀ ਹੈ। 

ਦੀਪਿਕਾ ਤੇ ਰਣਵੀਰ ਦਾ ਵਿਆਹ 

ਦੀਪਿਕਾ ਅਤੇ ਰਣਵੀਰ ਸਿੰਘ ਦਾ ਵਿਆਹ 2018 ਨੂੰ ਹੋਇਆ ਸੀ । ਦੋਵਾਂ ਨੇ ਇਟਲੀ ‘ਚ ਫੇਰੇ ਲਏ ਸਨ । ਪੰਜ ਸਾਲ ਬਾਅਦ ਇਸ ਜੋੜੀ ਦੇ ਘਰ ਬੀਤੇ ਸਾਲ ਧੀ ਦਾ ਜਨਮ ਹੋਇਆ ਸੀ । ਜਨਮ ਤੋਂ ਬਾਅਦ ਤੋਂ ਹੀ ਇਸ ਜੋੜੀ ਨੇ ਆਪਣੀ ਧੀ ਨੂੰ ਮੀਡੀਆ ਤੋਂ ਦੂਰ ਰੱਖਿਆ ਸੀ । ਪਰ ਹੁਣ ਦੀਵਾਲੀ ਦੇ ਮੌਕੇ ‘ਤੇ ਦੋਵਾਂ ਨੇ ਆਪਣੀ ਧੀ ਦਾ ਚਿਹਰਾ ਦੁਨੀਆ ਨੂੰ ਦਿਖਾਇਆ ਹੈ। 

ਦੀਪਿਕਾ ਪਾਦੂਕੋਣ ਦਾ ਵਰਕ ਫ੍ਰੰਟ 

ਦੀਪਿਕਾ ਪਾਦੂਕੋਣ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹੈ ਅਤੇ ਹੁਣ ਤੱਕ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਸ ਨੇ ਰਣਵੀਰ ਸਿੰਘ ਦੇ ਨਾਲ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਕੰਮ ਦੇ ਦੌਰਾਨ ਹੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਕਾਫੀ ਸਮਾਂ ਰਿਲੇਸ਼ਨਸ਼ਿਪ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਇਆ । 




© Copyright Galactic Television & Communications Pvt. Ltd. 2026. All rights reserved.