ਹਿਜ਼ਾਬ ਮਾਮਲੇ ‘ਚ ਦੰਗਲ ਗਰਲ ਜ਼ਾਇਰਾ ਵਸੀਮ ਦਾ ਫੁੱਟਿਆ ਗੁੱਸਾ, ਕਿਹਾ ‘ਬਿਨਾਂ ਸ਼ਰਤ ਮੰਗੋ ਮੁਆਫ਼ੀ’

ਅਦਾਕਾਰਾ ਜ਼ਾਇਰਾ ਵਸੀਮ ਨੇ ਹਿਜ਼ਾਬ ਮਾਮਲੇ ‘ਚ ਤਿੱਖਾ ਪ੍ਰਤੀਕਰਮ ਦਿੱਤਾ ਹੈ। ਅਦਾਕਾਰਾ ਨੇ ਇਸ ਮਾਮਲੇ ‘ਚ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਬਿਨਾਂ ਸ਼ਰਤ ਇਸ ਦੇ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਜ਼ਾਇਰਾ ਨੇ ਆਪਣੇ ਐਕਸ ਤੇ ਲਿਖਿਆ “ਇੱਕ ਮਹਿਲਾ ਦੀ ਇੱਜ਼ਤ ਅਤੇ ਗਰਿਮਾ ਕਿਸੇ ਖਿਡੌਣੇ ਦੇ ਬਰਾਬਰ ਨਹੀਂ ਹੈ।ਜਿਸ ਨਾਲ ਖੇਡਿਆ ਜਾਵੇ।ਖਾਸ ਕਰਕੇ ਪਬਲਿਕ ਸਟੇਜ ਤੇ ਤਾਂ ਬਿਲਕੁਲ ਨਹੀਂ।

By  Shaminder Kaur Kaler December 17th 2025 12:15 PM -- Updated: December 17th 2025 12:18 PM

ਅਦਾਕਾਰਾ ਜ਼ਾਇਰਾ ਵਸੀਮ (Zaira Wasim)  ਨੇ ਹਿਜ਼ਾਬ ਮਾਮਲੇ ‘ਚ ਤਿੱਖਾ ਪ੍ਰਤੀਕਰਮ ਦਿੱਤਾ ਹੈ। ਅਦਾਕਾਰਾ ਨੇ ਇਸ ਮਾਮਲੇ ‘ਚ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਬਿਨਾਂ ਸ਼ਰਤ ਇਸ ਦੇ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਜ਼ਾਇਰਾ ਨੇ ਆਪਣੇ ਐਕਸ ਤੇ ਲਿਖਿਆ “ਇੱਕ ਮਹਿਲਾ ਦੀ ਇੱਜ਼ਤ ਅਤੇ ਗਰਿਮਾ ਕਿਸੇ ਖਿਡੌਣੇ ਦੇ ਬਰਾਬਰ ਨਹੀਂ ਹੈ।ਜਿਸ ਨਾਲ ਖੇਡਿਆ ਜਾਵੇ।ਖਾਸ ਕਰਕੇ ਪਬਲਿਕ ਸਟੇਜ ਤੇ ਤਾਂ ਬਿਲਕੁਲ ਨਹੀਂ। ਇਸ ਲਈ ਨੀਤੀਸ਼ ਕੁਮਾਰ ਨੂੰ ਮਹਿਲਾ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ”। ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਬਹੁਤ ਕੁਝ ਲਿਖਿਆ ਹੈ । 


ਆਖਿਰ ਕਿਉਂ ਨਰਾਜ਼ ਹੋਈ ਜ਼ਾਇਰਾ ਵਸੀਮ 

ਕੁਝ ਦਿਨ ਪਹਿਲਾਂ ਹੀ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਇੱਕ ਪ੍ਰੋਗਰਾਮ ‘ਚ ਪਹੁੰਚੇ ਸਨ । ਜਿੱਥੇ ਉਹ ਨਿਯੁਕਤੀ ਪੱਤਰ ਵੱੰਡ ਰਹੇ ਸਨ। ਇਸ ਦੌਰਾਨ ਇੱਕ ਮੁਸਲਿਮ ਮਹਿਲਾ ਸਟੇਜ ਤੇ ਨਿਯੁਕਤੀ ਪੱਤਰ ਲੈਣ ਦੇ ਲਈ ਆਈ ।ਪਰ ਨੀਤੀਸ਼ ਕੁਮਾਰ ਨੇ ਇਸ ਦੌਰਾਨ ਕੁਝ ਅਜਿਹਾ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ । ਨੀਤੀਸ਼ ਕੁਮਾਰ ਜਦੋਂ ਉਸ ਮਹਿਲਾ ਨੂੰ ਪੱਤਰ ਦੇਣ ਲੱਗਦੇ ਹਨ ਤਾਂ ਉਸ ਦੇ ਹਿਜ਼ਾਬ ਨੂੰ ਹੇਠਾਂ ਵੱਲ ਹਟਾਉਂਦੇ ਹਨ ।

ਸੋਸ਼ਲ ਮੀਡੀਆ ਤੇ ਨੀਤੀਸ਼ ਕੁਮਾਰ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਤੇ ਜ਼ਾਇਰਾ ਵਸੀਮ ਦਾ ਗੁੱਸਾ ਭੜਕ ਗਿਆ ।ਇਹ ਪ੍ਰੋਗਰਾਮ ਪਟਨਾ ‘ਚ ਹੋਇਆ ਸੀ ਜਿੱਥੇ ਨੁਸਰਤ ਪਰਵੀਨ ਨਾਮ ਦੀ ਇਹ ਮਹਿਲਾ ਨਿਯੁਕਤੀ ਪੱਤਰ ਲੈਣ ਲਈ ਗਈ ਸੀ । ਹਿਜ਼ਾਬ ਨੂੰ ਵੇਖ ਕੇ ਨੀਤੀਸ਼ ਕੁਮਾਰ ਨੇ ਕਿਹਾ “ਇਹ ਕੀ ਹੈ” ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਮਹਿਲਾ ਦਾ ਹਿਜ਼ਾਬ ਹੇਠਾਂ ਵੱਲ ਖਿੱਚਿਆ । ਜਿਸ ਤੋਂ ਬਾਅਦ ਇਹ ਕਲਿੱਪ ਵਾਇਰਲ ਹੋ ਗਈ । 

© Copyright Galactic Television & Communications Pvt. Ltd. 2026. All rights reserved.