ਨਵੇਂ ਸਾਲ ਦੇ ਸੁਆਗਤ ਲਈ ਤਿਆਰ ਬਾਲੀਵੁੱਡ ਸਿਤਾਰੇ, ਫੈਨਸ ਨੂੰ ਦਿੱਤੀ ਵਧਾਈ

ਨਵੇਂ ਸਾਲ ਦੀ ਆਮਦ ‘ਚ ਕੁਝ ਹੀ ਘੰਟੇ ਬਚੇ ਨੇ । ਇਹ ਸਾਲ ਕੁਝ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਰੁਖਸਤ ਹੋ ਰਿਹਾ ਹੈ ਤੇ ਹਰ ਕੋਈ ਨਵੇਂ ਸਾਲ ਦਾ ਦਿਲ ਖੋਲ੍ਹ ਕੇ ਸੁਆਗਤ ਕਰਨ ‘ਚ ਜੁਟਿਆ ਹੋਇਆ ਹੈ।ਇਸ ਤੋਂ ਪਹਿਲਾਂ ਬਾਲੀਵੁੱਡ ਸਿਤਾਰੇ ਵੀ ਨਵੇਂ ਸਾਲ ਦੇ ਜਸ਼ਨ ਦੇ ਲਈ ਤਿਆਰ ਹਨ।

By  Shaminder Kaur Kaler December 31st 2025 04:50 PM -- Updated: December 31st 2025 05:00 PM

ਨਵੇਂ ਸਾਲ (New Year 2026 ) ਦੀ ਆਮਦ ‘ਚ ਕੁਝ ਹੀ ਘੰਟੇ ਬਚੇ ਨੇ । ਇਹ ਸਾਲ ਕੁਝ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਰੁਖਸਤ ਹੋ ਰਿਹਾ ਹੈ ਤੇ ਹਰ ਕੋਈ ਨਵੇਂ ਸਾਲ ਦਾ ਦਿਲ ਖੋਲ੍ਹ ਕੇ ਸੁਆਗਤ ਕਰਨ ‘ਚ ਜੁਟਿਆ ਹੋਇਆ ਹੈ।ਇਸ ਤੋਂ ਪਹਿਲਾਂ ਬਾਲੀਵੁੱਡ ਸਿਤਾਰੇ ਵੀ ਨਵੇਂ ਸਾਲ ਦੇ ਜਸ਼ਨ ਦੇ ਲਈ ਤਿਆਰ ਹਨ। ਸਾਲ ਦੇ ਆਖਰੀ ਦਿਨ ਸਿਤਾਰਿਆਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਕਲਾਕਾਰਾਂ ਨੇ ਆਪਣੇ ਫੈਨਸ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ।

ਰਿਤਿਕ ਰੌਸ਼ਨ ਨੇ ਤਸਵੀਰਾਂ ਕੀਤੀਆਂ ਸਾਂਝੀਆਂ 

ਅਦਾਕਾਰ ਰਿਤਿਕ ਰੌਸ਼ਨ ਨੇ ਨਵੇਂ ਸਾਲ ਦੇ ਸੁਆਗਤ ਦੇ ਲਈ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਅਦਾਕਾਰ ਨੇ ਲਿਖਿਆ “ਸਾਡੇ ਆਲੇ ਦੇਆਲੇ ਨੱਚਦੇ ਹੋਏ ਕੁਝ ਪਰਛਾਵੇਂ ਦਿੱਸੇ । ਲੱਗਦਾ ਹੈ ੨੦੨੫ ਦਾ ਅੰਤ ਬਹੁਤ ਹੀ ਖੁਸ਼ਨੁਮਾ ਤਰੀਕੇ ਦੇ ਨਾਲ ਹੋ ਰਿਹਾ ਹੈ।ਮੇਰੇ ਸਾਰੇ ਫੈਨਸ ਨੂੰ ਢੇਰ ਸਾਰਾ ਪਿਆਰ ।ਮੈਂ ਉਚੇਚੇ ਤੌਰ ਤੇ ਨਵਾਂ ਸਾਲ ਤੁਹਾਨੂੰ ਸਭ ਨੂੰ ਸਮਰਪਿਤ ਕਰਦਾ ਹਾਂ।ਸਾਰਿਆਂ ਨੂੰ ਨਵੇਂ ਸਾਲ ੨੦੨੬ ਦੀਆਂ ਬਹੁਤ ਵਧਾਈਆਂ”।

  

  ਕਿਆਰਾ ਅਡਵਾਨੀ ਨੇ ਪੋਸਟ ਕੀਤੀ ਸਾਂਝੀ 

ਅਦਾਕਾਰਾ ਕਿਆਰਾ ਅਡਵਾਨੀ ਨੇ ਵੀ ਇਸ ਮੌਕੇ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਦੇ ਨਾਲ ਅਦਾਕਾਰਾ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆ ਹਨ। ਆਪਣੀ ਪੋਸਟ ‘ਚ ਕਿਆਰਾ ਅਡਵਾਨੀ ਨੇ ਲਿਖਿਆ “ਇਹ ਉਹ ਸਾਲ ਸੀ ਜਦੋਂ ਮੇਰਾ ਦਿਲ ਕਈ ਤਰੀਕਿਆਂ ਨਾਲ ਵੱਡਾ ਹੋਇਆ ।ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਪਹਿਲਾ ਸਾਲ, ਸਿੱਖਣ ਦਾ ਸਾਲ, ਬਣਨ ਦਾ ਸਾਲ, ਬਦਲਾਅ ਦਾ ਸਾਲ ਅਤੇ ਸਭ ਤੋਂ ਪਿਆਰੀਆਂ ਦੁਆਵਾਂ ਦਾ ਸਾਲ। ਹੈਲੋ 2026, ਮੇਰਾ ਦਿਲ ਤੇਰੇ ਲਈ ਤਿਆਰ ਹੈ”। 

 

© Copyright Galactic Television & Communications Pvt. Ltd. 2026. All rights reserved.