ਬਾਲੀਵੁੱਡ ਤੋਂ ਮੰਦਭਾਗੀ ਖ਼ਬਰ, ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਰਹੇ ਭਰਤ ਕਪੂਰ ਦਾ ਦਿਹਾਂਤ

ਬਾਲੀਵੁੱਡ ਇੰਡਸਟਰੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹੇ ਭਰਤ ਕਪੂਰ ਦਾ ਦਿਹਾਂਤ ਹੋ ਗਿਆ । ਉਹ ਪਿਛਲੇ ਤਿੰਨ ਦਿਨਾਂ ਤੋਂ ਬੀਮਾਰ ਸਨ ਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।

By  Shaminder Kaur Kaler April 28th 2026 10:44 AM

ਬਾਲੀਵੁੱਡ ਇੰਡਸਟਰੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹੇ ਭਰਤ ਕਪੂਰ ਦਾ ਦਿਹਾਂਤ ਹੋ ਗਿਆ । ਉਹ ਪਿਛਲੇ ਤਿੰਨ ਦਿਨਾਂ ਤੋਂ ਬੀਮਾਰ ਸਨ ਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਪਰ ਮਲਟੀ ਆਰਗਨ ਫੇਲ੍ਹ ਹੋਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।


ਵਿਲੇਨ ਦੇ ਕਿਰਦਾਰ ਕਰਕੇ ਬਣਾਈ ਪਛਾਣ 

ਭਰਤ ਕਪੂਰ ਨੇ ਜ਼ਿਆਦਾਤਰ ਫ਼ਿਲਮਾਂ ‘ਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ ਅਤੇ ਇਹੀ ਕਿਰਦਾਰ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਇਆ । ਫ਼ਿਲਮ ‘ਨੂਰੀ’ ‘ਚ ਉਨ੍ਹਾਂ ਨੇ ਕੰਮ ਕੀਤਾ ਸੀ ਅਤੇ ਇਸ ਫ਼ਿਲਮ ‘ਚ ਪੂਨਮ ਢਿੱਲੋਂ ਨਜ਼ਰ ਆਏ ਸਨ। ਪੂਨਮ ਢਿੱਲੋਂ ਨੇ ਵੀ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ  ਦਿੱਤੀ ਹੈ।‘ਨੂਰੀ’ ਫ਼ਿਲਮ ਉਨ੍ਹਾਂ ਦੇ ਕਰੀਅਰ ‘ਚ ਟਰਨਿੰਗ ਪੁਆਇੰਟ ਸਾਬਿਤ ਹੋਈ ਸੀ।

ਇਸ ਫ਼ਿਲਮ ‘ਚ ਫਾਰੂਖ ਸ਼ੇਖ ਤੇ ਪੂਨਮ ਢਿੱਲੋਂ ਲੀਡ ਰੋਲ ‘ਚ ਸਨ।ਜਦੋਂਕਿ ਭਰਤ ਕਪੂਰ ਨੇ ਫ਼ਿਲਮ ‘ਚ ਨੈਗੇਟਿਵ ਕਿਰਦਾਰ ਨਿਭਾਇਆ ਸੀ। ਇਸੇ ਫ਼ਿਲਮ ਨੂੰ ਯਾਦ ਕਰਦੇ ਹੋਏ ਪੂਨਮ ਢਿੱਲੋਂ ਨੇ ਭਰਤ ਕਪੂਰ ਨੂੰ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰ ਨੇ ਲਿਖਿਆ ‘ਇੱਕ ਜੈਂਟਲਮੈਨ, ਵਧੀਆ ਕੋ ਸਟਾਰ, ਪ੍ਰਫੈਕਟ ਫੈਮਿਲੀ ਮੈਨ ਅਤੇ ਇੱਕ ਸਿੱਧੇ ਤੇ ਸੱਚੇ ਇਨਸਾਨ ਅਤੇ ਹੋਰ ਵੀ ਬਹੁਤ ਕੁਝ ਕਹਿਣਾ ਚਾਹੁੰਦੀ ਹਾਂ ਪਰ ਸ਼ਬਦ ਨਹੀਂ ਹਨ”। ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ। 

© Copyright Galactic Television & Communications Pvt. Ltd. 2026. All rights reserved.