ਭਾਰਤੀ ਸਿੰਘ ਦੂਜੀ ਵਾਰ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ, ਸਾਥੀਆਂ ਨੇ ਸੈੱਟ ਤੇ ਵੰਡੀਆਂ ਮਠਿਆਈਆਂ

ਭਾਰਤੀ ਸਿੰਘ ਦੂਜੀ ਵਾਰ ਮਾਂ ਬਣੀ ਹੈ। ਕਾਮੇਡੀਅਨ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਜਿਉਂ ਹੀ ਭਾਰਤੀ ਸਿੰਘ ਦੇ ਦੂਜੀ ਵਾਰ ਮਾਂ ਬਣਨ ਦੀ ਖ਼ਬਰ ਉਨ੍ਹਾਂ ਦੇ ਸੈੱਟ ‘ਤੇ ਪਹੁੰਚੀ ਤਾਂ ਉਸ ਦੇ ਸਾਥੀ ਕਲਾਕਾਰਾਂ ਦੇ ਵਲੋਂ ਸੈੱਟ ਤੇ ਖੁਸ਼ੀ ਮਨਾਈ ਗਈ ਅਤੇ ਲੱਡੂ ਵੰਡੇ ਗਏ ।

By  Shaminder Kaur Kaler December 19th 2025 03:49 PM

ਭਾਰਤੀ ਸਿੰਘ (Bharti Singh) ਦੂਜੀ ਵਾਰ ਮਾਂ ਬਣੀ ਹੈ। ਕਾਮੇਡੀਅਨ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਜਿਉਂ ਹੀ ਭਾਰਤੀ ਸਿੰਘ ਦੇ ਦੂਜੀ ਵਾਰ ਮਾਂ ਬਣਨ ਦੀ ਖ਼ਬਰ ਉਨ੍ਹਾਂ ਦੇ ਸੈੱਟ ‘ਤੇ ਪਹੁੰਚੀ ਤਾਂ ਉਸ ਦੇ ਸਾਥੀ ਕਲਾਕਾਰਾਂ ਦੇ ਵਲੋਂ ਸੈੱਟ ਤੇ ਖੁਸ਼ੀ ਮਨਾਈ ਗਈ ਅਤੇ ਲੱਡੂ ਵੰਡੇ ਗਏ ।ਭਾਰਤੀ ਦੂਜੀ ਵਾਰ ਪੁੱਤਰ ਦੀ ਮਾਂ ਬਣੀ ਹੈ ਗੋਲਾ ਨੂੰ ਹੁਣ ਉਸ ਦਾ ਛੋਟਾ ਭਰਾ ਮਿਲ ਗਿਆ ਹੈ। 


ਭਾਰਤੀ ਦੀ ਇੱਛਾ ਰਹੀ ਅਧੂਰੀ 

ਭਾਰਤੀ ਸਿੰਘ ਦੂਜੀ ਔਲਾਦ ਦੇ ਰੂਪ ‘ਚ ਧੀ ਚਾਹੁੰਦੀ ਸੀ, ਪਰ ਉਸ ਦੇ ਘਰ ਮੁੜ ਤੋਂ ਪੁੱਤਰ ਦਾ ਜਨਮ ਹੋੋਇਆ । ਜਿਸ ਕਾਰਨ ਧੀ ਪੈਦਾ ਹੋਣ ਦੀ ਉਸ ਦੀ ਆਸ ਅਧੂਰੀ ਰਹਿ ਗਈ । ਦੱਸ ਦਈਏ ਕਿ ਕੁਝ ਚਿਰ ਪਹਿਲਾਂ ਭਾਰਤੀ ਸਿੰਘ ਨੇ ਕਿਹਾ ਸੀ ਕਿ ਉਹ ਔਲਾਦ ਦੇ ਰੂਪ ‘ਚ ਧੀ ਚਾਹੁੰਦੀ ਹੈ। ਉਸ ਦਾ ਵੀ ਜੀਅ ਕਰਦਾ ਹੈ ਕਿ ਉਹ ਆਪਣੀ ਧੀ ਦੇ ਲਈ ਲਹਿੰਗਾ ਬਣਾਵੇ ਅਤੇ ਉਸ ਨੂੰ ਵੱਖ ਵੱਖ ਤਰ੍ਹਾਂ ਦੀ ਡਰੈੱਸ ਪਹਿਨਾਵੇ । 


ਭਾਰਤੀ ਸਿੰਘ ਦਾ ਵਰਕ ਫਰੰਟ 

ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਕਾਮੇਡੀ ਦੇ ਖੇਤਰ ‘ਚ ਸਰਗਰਮ ਹੈ ਅਤੇ ਉਹ ਹਰ ਕਿਸੇ ਨੂੰ ਆਪਣੇ ਕਾਮੇਡੀ ਪੰਚਸ ਦੇ ਨਾਲ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਂਦੀ ਹੈ। ਉਸ ਦੇ ਵੱਲੋਂ ਕਾਮੇਡੀ ਸ਼ੋਅ ‘ਚ ਨਿਭਾਏ ਗਏ ਲੱਲੀ ਦੇ ਕਿਰਦਾਰ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ।

Related Post

ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ
ਅਦਾਕਾਰ ਸੁਨੀਲ ਸ਼ੈਟੀ ਆਪਣੇ ਲਈ ਖੁਦ ਘਰ ‘ਚ ਉਗਾਉਦੇ ਹਨ ਫ਼ਲ ਤੇ ਸਬਜ਼ੀਆਂ, ਵੇਖੋ ਵੀਡੀਓ
ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !
ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਜੋੜੀ ਨੇ ਤਸਵੀਰਾਂ ਸਾਂਝੀਆਂ ਕਰ ਪੁੱਤ ਨੂੰ ਦਿੱਤੀ ਵਧਾਈ
ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

© Copyright Galactic Television & Communications Pvt. Ltd. 2026. All rights reserved.