ਆਯੁਸ਼ਮਾਨ ਖੁਰਾਣਾ ਤੇ ਰਸ਼ਮਿਕਾ ਮੰਡਾਨਾ ਦੀ ਫ਼ਿਲਮ ‘ਥਾਮਾ’ 21 ਅਕਤੂਬਰ ਨੂੰ ਹੋਵੇਗੀ ਰਿਲੀਜ਼, ਫ਼ਿਲਮ ‘ਚ ਵੇਖਣ ਨੂੰ ਮਿਲੇਗੀ ਵੱਖੋ ਵੱਖਰੀ ਦੁਨੀਆ
ਫ਼ਿਲਮ ਦੀ ਸ਼ੁਰੂਆਤ ਆਯੁਸ਼ਮਾਨ ਖੁਰਾਣਾ ਦੇ ਕਿਰਦਾਰ ਆਲੋਕ ਗੋਇਲ ਦੇ ਕਿਰਦਾਰ ਤੋਂ ਸ਼ੁਰੂ ਹੁੰਦੀ ਹੈ। ਜੋ ਕਿ ਜੰਗਲ ‘ਚ ਕੁਝ ਲੋਕਾਂ ‘ਚ ਫਸਿਆ ਹੋਇਆ ਹੈ। ਜੋ ਵੱਖਰੀ ਹੀ ਦੁਨੀਆ ਦੇ ਨਾਲ ਸਬੰਧ ਰੱਖਦੇ ਹਨ ।ਜਿੱਥੋਂ ਦੇ ਆਪਣੇ ਨਿਯਮ ਤੇ ਕਾਨੂੰਨ ਹਨ ।
ਫ਼ਿਲਮ ਨਿਰਮਾਤਾ ਦਿਨੇਸ਼ ਵਿਜਾਨ ਤੇ ਅਮਰ ਕੌਸ਼ਿਕ ਦੀ ਫ਼ਿਲਮ ‘ਥਾਮਾ’ 21 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਰੋਮਾਂਸ, ਕਾਮੇਡੀ ਅਤੇ ਡਰਾਮਾ ਵੇਖਣ ਨੂੰ ਮਿਲੇਗਾ ।ਇਹ ਫ਼ਿਲਮ ਇੱਕ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ । ਫ਼ਿਲਮ ਦੀ ਕਹਾਣੀ ਦੋ ਵੱਖ ਵੱਖ ਦੁਨੀਆ ਦੀ ਹੈ। ਇੱਕ ਸਾਡੀ ਦੁਨੀਆ ਹੈ, ਜਿੱਥੇ ਅੱਜ ਦੇ ਦੌਰ ‘ਚ ਆਯੁਸ਼ਮਾਨ ਖੁਰਾਣਾ (Ayushmann Khurrana) ਹੈ ਜਦੋਂਕਿ ਦੂਜੀ ਦੁਨੀਆ ਰਸ਼ਮਿਕਾ ਮੰਡਾਨਾ (Rashmika Mandanna)ਦੀ ਹੈ।
_5fd9dbfe4a6790a9c26f722e458d3d46_1280X720.webp)
ਫ਼ਿਲਮ ਦੀ ਸ਼ੁਰੂਆਤ ਆਯੁਸ਼ਮਾਨ ਖੁਰਾਣਾ ਦੇ ਕਿਰਦਾਰ ਆਲੋਕ ਗੋਇਲ ਦੇ ਕਿਰਦਾਰ ਤੋਂ ਸ਼ੁਰੂ ਹੁੰਦੀ ਹੈ। ਜੋ ਕਿ ਜੰਗਲ ‘ਚ ਕੁਝ ਲੋਕਾਂ ‘ਚ ਫਸਿਆ ਹੋਇਆ ਹੈ। ਜੋ ਵੱਖਰੀ ਹੀ ਦੁਨੀਆ ਦੇ ਨਾਲ ਸਬੰਧ ਰੱਖਦੇ ਹਨ ।ਜਿੱਥੋਂ ਦੇ ਆਪਣੇ ਨਿਯਮ ਤੇ ਕਾਨੂੰਨ ਹਨ ।ਆਲੋਕ ਨੂੰ ਉਹ ਲੋਕ ਮਾਰਨਾ ਚਾਹੁੰਦੇ ਨੇ ਪਰ ਇਸੇ ਦੌਰਾਨ ਰਸ਼ਮਿਕਾ ਜੋ ਕਿ ਤਾੜਕਾ ਦਾ ਕਿਰਦਾਰ ਨਿਭਾ ਰਹੀ ਹੈ ਆਲੋਕ ਨੂੰ ਬਚਾਉਣ ਆ ਜਾਂਦੀ ਹੈ । ਫ਼ਿਲਮ ਦੀ ਕਹਾਣੀ ‘ਚ ਅੱਗੇ ਕੀ ਹੁੰਦਾ ਹੈ, ਕੀ ਰਸ਼ਮਿਕਾ ਕਾਲ ਕੋਠੜੀ ਤੋਂ ਆਲੋਕ ਨੂੰ ਬਚਾ ਪਾਏਗੀ । ਇਹ ਸਭ ਵੇਖਣ ਨੂੰ ਮਿਲੇਗਾ 21 ਅਕਤੂਬਰ ਨੂੰ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ ।
_062d5c645fc5430e926e58506e0fe45e_1280X720.webp)
ਫ਼ਿਲਮ ‘ਚ ਪਰੇਸ਼ ਰਾਵਲ ਤੇ ਨਵਾਜ਼ੁਦੀਨ ਸਿੱਦੀਕੀ ਵੀ ਆਉਣਗੇ ਨਜ਼ਰ
ਫ਼ਿਲਮ ‘ਥਾਮਾ’ ‘ਚ ਆਯੁਸ਼ਮਾਨ ਖੁਰਾਣਾ ਤੇ ਰਸ਼ਮਿਕਾ ਮੰਡਾਨਾ ਤੋਂ ਇਲਾਵਾ ਨਵਾਜ਼ੁਦੀਨ ਸਿੱਦੀਕੀ ਤੇ ਪਰੇਸ਼ ਰਾਵਲ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਫ਼ਿਲਮ ਨਿਰਮਾਤਾ ਦਿਨੇਸ਼ ਵਿਜਾਨ ਦੇ ਬੈਨਰ ਮੈਡਾਕ ਦੀ ਨਵੀਂ ਫ਼ਿਲਮ ‘ਥਾਮਾ’ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਜੋ ਉਨ੍ਹਾਂ ਦੀ ਹੌਰਰ ਯੂਨੀਵਰਸ ਦੀ ਅਗਲੀ ਲੜੀ ਹੈ।ਫ਼ਿਲਮ ਦੀ ਪ੍ਰਮੋਸ਼ਨ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ।