ਅਰਿਜੀਤ ਸਿੰਘ ਨੇ ਪਲੇਅਬੈਕ ਗਾਇਕੀ ਤੋਂ ਲਈ ਰਿਟਾਇਰਮੈਂਟ, ਫੈਨਸ ਦੇ ਵੱਲੋਂ ਪਿਆਰ ਦੇਣ ਲਈ ਕੀਤਾ ਧੰਨਵਾਦ

ਅਰਿਜੀਤ ਸਿੰਘ ਨੇ ਪਲੇਅਬੈਕ ਗਾਇਕੀ ਤੋਂ ਰਿਟਾਇਰਮੈਂਟ ਲੈ ਲਈ ਹੈ।ਉਨ੍ਹਾਂ ਨੇ ਆਪਣੇ ਗਾਇਕੀ ਦੇ ਇਸ ਸ਼ਾਨਦਾਰ ਸਫ਼ਰ ‘ਚ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਭਰਪੂਰ ਪਿਆਰ ਲਈ ਵੀ ਸ਼ੁਕਰੀਆ ਅਦਾ ਕੀਤਾ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਇੱਕ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ ਹੈ।

By  Shaminder Kaur Kaler January 28th 2026 10:28 AM

ਅਰਿਜੀਤ ਸਿੰਘ (Arijit Singh) ਨੇ ਪਲੇਅਬੈਕ ਗਾਇਕੀ ਤੋਂ ਰਿਟਾਇਰਮੈਂਟ ਲੈ ਲਈ ਹੈ।ਉਨ੍ਹਾਂ ਨੇ ਆਪਣੇ ਗਾਇਕੀ ਦੇ ਇਸ ਸ਼ਾਨਦਾਰ ਸਫ਼ਰ ‘ਚ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਭਰਪੂਰ ਪਿਆਰ ਲਈ ਵੀ ਸ਼ੁਕਰੀਆ ਅਦਾ ਕੀਤਾ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਇੱਕ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ ਹੈ। ਅਰਿਜੀਤ ਸਿੰਘ ਦੇ ਵੱਲੋਂ ਲਏ ਗਏ ਇਸ ਫੈਸਲੇ ‘ਤੇ ਫੈਨਸ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਫੈਨਸ ਦੇ ਨਾਲ-ਨਾਲ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਇਸ ਫੈਸਲੇ ਤੋਂ ਹੈਰਾਨ ਹਨ।


ਅਰਿਜੀਤ ਸਿੰਘ ਨੇ ਸਾਂਝੀ ਕੀਤੀ ਪੋਸਟ 

ਅਰਿਜੀਤ ਸਿੰਘ ਨੇ ਇੱਕ ਪੋਸਟ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਹੈਲੋ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ। ਏਨੇ ਸਾਲਾਂ ਤੋਂ ਮੈਨੂੰ ਸਰੋਤਿਆਂ ਦਾ ਪਿਆਰ ਦੇਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਹੁਣ ਤੋਂ ਮੈਂ ਪਲੇਅਬੈਕ ਗਾਇਕ ਦੇ ਤੌਰ ‘ਤੇ ਕੰਮ ਨਹੀਂ ਕਰਾਂਗਾ।ਮੈਂ ਇਸ ਪ੍ਰੋਫੈਸ਼ਨ ਨੂੰ ਅਲਵਿਦਾ ਕਹਿ ਰਿਹਾ ਹਾਂ”।

ਦੱਸ ਦਈਏ ਕਿ ਅਰਿਜੀਤ ਸਿੰਘ ਨੇ ਕਈ ਸ਼ਾਨਦਾਰ ਗੀਤ ਗਾਏ ਹਨ ਅਤੇ ਗਾਇਕੀ ‘ਚ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲਦਾ ਹੈ ਅਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਅਰਿਜੀਤ ਸਿੰਘ ਨੇ ਪਲੇਅਬੈਕ ਸਿੰਗਿੰਗ ਤੋਂ ਸੰਨਿਆਸ ਲਿਆ ਹੈ ਪਰ ਉਹ ਸੰਗੀਤ ਬਨਾਉਣਾ ਜਾਰੀ ਰੱਖਣਗੇ ।


© Copyright Galactic Television & Communications Pvt. Ltd. 2026. All rights reserved.