ਫਲਾਈਟ ਰੱਦ ਹੋਣ ਤੋਂ ਬਾਅਦ ਪ੍ਰੇਸ਼ਾਨ ਹੋਏ ਅਨੁਪਮ ਖੇਰ, ਅਦਾਕਾਰ ਨੇ ਇਸ ਤਰ੍ਹਾਂ ਜਤਾਈ ਨਰਾਜ਼ਗੀ
ਅਨੁਪਮ ਖੇਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ “ਮੈਂ ਅਕਸਰ ਸ਼ਿਕਾਇਤ ਨਹੀਂ ਕਰਦਾ । ।ਪਰ ਅੱਜ ਮੇਰੇ ਕੋਲ ਕੁਝ ਕਹਿਣ ਦ ਲਈ ਹੈ। ਮੈਂ ਹੁਣੇ ਹੀ ਇੰਡੀਗੋ ਫਲਾਈਟ ਰਾਹੀਂ ਵਾਰਾਣਸੀ ਪਹੁੰਚਿਆ ਹਾਂ, ਮੇਰੀ ਅਗਲੀ ਫਲਾਈਟ ਵਾਰਾਣਸੀ ਤੋਂ ਹੈਦਰਾਬਾਦ ਦੀ ਸੀ। ਮੈਨੂੰ ਖਜੁਰਾਹੋ ਜਾਣਾ ਪਿਆ, ਜਿੱਥੇ ਮੇਰੀ ਫ਼ਿਲਮ ਫੈਸਟੀਵਲ ‘ਚ ਦਿਖਾਈ ਜਾ ਰਹੀ ਸੀ”।ਅਦਾਕਾਰ ਨੇ ਅੱਗੇ ਕਿਹਾ ਕਿ “ਮੇਰੀ ਇੰਡੀਗੋ ਫਲਾਈਟ ਰੱਦ ਕਰ ਦਿੱਤੀ ਗਈ ।
ਇਨ੍ਹੀਂ ਦਿਨੀਂ ਇੰਡੀਗੋ ਫਲਾਈਟ ਵਿਵਾਦ ਚੱਲ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਅਦਾਕਾਰਾ ਨੀਲਮ ਨੇ ਵੀ ਇੱਕ ਫਲਾਈਟ ‘ਚ ਹੋਏ ਵਿਵਹਾਰ ਤੇ ਖਾਣਾ ਖਾਣ ਤੋਂ ਬਾਅਦ ਬੇਹੋਸ਼ ਹੋ ਗਈ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਸਬੰਧੀ ਨਰਾਜ਼ਗੀ ਪ੍ਰਗਟ ਕੀਤੀ ਸੀ । ਜਿਸ ਤੋਂ ਬਾਅਦ ਹੁਣ ਅਨੁਪਮ ਖੇਰ (Anupam Kher)ਨੇ ਵੀ ਇੰਡੀਗੋ ਫਲਾਈਟ ਖਿਲਾਫ ਆਪਣਾ ਰੋਸ ਜਤਾਇਆ ਹੈ।
ਅਨੁਪਮ ਖੇਰ ਨੇ ਸਾਂਝਾ ਕੀਤਾ ਵੀਡੀਓ
ਅਨੁਪਮ ਖੇਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ “ਮੈਂ ਅਕਸਰ ਸ਼ਿਕਾਇਤ ਨਹੀਂ ਕਰਦਾ । ।ਪਰ ਅੱਜ ਮੇਰੇ ਕੋਲ ਕੁਝ ਕਹਿਣ ਦ ਲਈ ਹੈ। ਮੈਂ ਹੁਣੇ ਹੀ ਇੰਡੀਗੋ ਫਲਾਈਟ ਰਾਹੀਂ ਵਾਰਾਣਸੀ ਪਹੁੰਚਿਆ ਹਾਂ, ਮੇਰੀ ਅਗਲੀ ਫਲਾਈਟ ਵਾਰਾਣਸੀ ਤੋਂ ਹੈਦਰਾਬਾਦ ਦੀ ਸੀ। ਮੈਨੂੰ ਖਜੁਰਾਹੋ ਜਾਣਾ ਪਿਆ, ਜਿੱਥੇ ਮੇਰੀ ਫ਼ਿਲਮ ਫੈਸਟੀਵਲ ‘ਚ ਦਿਖਾਈ ਜਾ ਰਹੀ ਸੀ”।ਅਦਾਕਾਰ ਨੇ ਅੱਗੇ ਕਿਹਾ ਕਿ “ਮੇਰੀ ਇੰਡੀਗੋ ਫਲਾਈਟ ਰੱਦ ਕਰ ਦਿੱਤੀ ਗਈ ਤੇ ਮੈਂ ਆਪਣਾ ਗੁੱਸਾ ਕੱਢਣਾ ਚਾਹੁੰਦਾ ਹਾਂ। ਕਿਉਂਕਿ ਜੋ ਮੈਂ ਪਲਾਨ ਕੀਤਾ ਸੀ ਉਹ ਸਭ ਕੁਝ ਬਦਲ ਗਿਆ ਅਤੇ ਮੈਨੂੰ ਹੁਣ ਵਾਰਾਣਸੀ ‘ਚ ਸਮਾਂ ਬਿਤਾਉਣਾ ਪਵੇਗਾ।ਮੈਂ ਜਾਣਦਾ ਹਾਂ ਕਿ ਇਹ ਕਿਸੇ ਦੇ ਵੱਸ ‘ਚ ਨਹੀਂ ਹੈ।ਨਾ ਹੀ ਕੋਈ ਜਾਣ ਬੁੱਝ ਕੇ ਅਜਿਹਾ ਕਰਦਾ ਹੈ। ਪਰ ਜਦੋਂ ਅਜਿਹੀ ਸਥਿਤੀ ‘ਚ ਤੁਸੀਂ ਹੁੰਦੇ ਹੋ ਤਾਂ ਚਿੰਤਾ ਨਾ ਕਰੋ ਤੇ ਹਰ ਸਥਿਤੀ ਦਾ ਅਨੰਦ ਮਾਣੋ”।