ਵਿਆਹ ਦੇ ਬੰਧਨ ‘ਚ ਬੱਝੀ ਅੰਸ਼ੁਲਾ ਕਪੂਰ, ਵੇਖੋ ਵਿਆਹ ਦੀਆਂ ਤਸਵੀਰਾਂ

ਕਪੂਰ ਖ਼ਾਨਦਾਨ ਦੀ ਧੀ ਅੰਸ਼ੁਲਾ ਕਪੂਰ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ । ਇਸ ਤੋਂ ਇਲਾਵਾ ਅੰਸ਼ੁਲਾ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

By  Shaminder Kaur Kaler July 7th 2026 10:25 AM

ਕਪੂਰ ਖ਼ਾਨਦਾਨ ਦੀ ਧੀ ਅੰਸ਼ੁਲਾ ਕਪੂਰ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ । ਇਸ ਤੋਂ ਇਲਾਵਾ ਅੰਸ਼ੁਲਾ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਅੰਸ਼ੁਲਾ ਵਿਆਹ ਦੇ ਜੋੜੇ ‘ਚ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਹ ਵਿਆਹ ਬਹੁਤ ਹੀ ਸਾਦਗੀ ਦੇ ਨਾਲ ਸਪੰਨ ਹੋਇਆ।


ਅੰਸ਼ੁਲਾ ਨੇ ਇਸ ਮੌਕੇ ‘ਤੇ ਲਾਲ ਰੰਗ ਦਾ ਲਹਿੰਗਾ ਚੋਲੀ ਪਾਇਆ ਸੀ ਜਦੋਂਕਿ ਉਨ੍ਹਾਂ ਦੇ ਲਾੜੇ ਨੇ ਆਫ ਵ੍ਹਾਈਟ ਕਲਰ ਦਾ ਸੂਟ ਪਾਇਆ ਹੋਇਆ ਸੀ । ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ । ਇਸ ਤੋਂ ਪਹਿਲਾਂ ਅੰਸ਼ੁਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਹਿੰਦੀ ਤੇ ਹੋਰ ਰਸਮਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।


ਜਿਨ੍ਹਾਂ ‘ਚ ਉਹ ਸੂਟ ‘ਚ ਨਜ਼ਰ ਆਈ ਸੀ। ਵਿਆਹ ਦੀਆਂ ਰਸਮਾਂ ‘ਚ ਸਾਰਾ ਕਪੂਰ ਖ਼ਾਨਦਾਨ ਸ਼ਾਮਿਲ ਹੋਇਆ ਸੀ । ਜਿਸ ‘ਚ ਸੋਨਮ ਕਪੂਰ, ਨੀਤੂ ਕਪੂਰ, ਬਬੀਤਾ ਸ਼ਾਮਿਲ ਸਨ ।

ਦੱਸ ਦਈਏ ਰੋਹਨ ਠੱਕਰ ਅਤੇ ਅੰਸ਼ੁਲਾ ਦੀ ਮੰਗਣੀ ਬੀਤੇ ਸਾਲ ਹੋਈ ਸੀ । ਜਿਸ ਤੋਂ ਬਾਅਦ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ ਮਾਤਾ ਦੀ ਚੌਂਕੀ ਦੇ ਨਾਲ ਹੋਈ ਸੀ ।  


© Copyright Galactic Television & Communications Pvt. Ltd. 2026. All rights reserved.