ਪੰਜਾਬੀ ਇੰਡਸਟਰੀ ਤੋਂ ਆਈ ਇੱਕ ਹੋਰ ਮੰਦਭਾਗੀ ਖ਼ਬਰ, ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦਿਹਾਂਤ

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਪੰਜਾਬੀ ਇੰਡਸਟਰੀ ਹਾਲੇ ਜਸਵਿੰਦਰ ਭੱਲਾ, ਰਾਜਵੀਰ ਜਵੰਦਾ ਤੇ ਵਰਿੰਦਰ ਘੁੰਮਣ, ਗੁਰਮੀਤ ਮਾਨ ਦੀ ਮੌਤ ਦਾ ਗਮ ਹਾਲੇ ਭੁਲਾ ਵੀ ਨਹੀਂ ਸਕੀ ਕਿ ਇੱਕ ਹੋਰ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਹੁਣ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।

By  Shaminder Kaur Kaler October 14th 2025 11:06 AM -- Updated: October 14th 2025 11:08 AM

ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਧੱਕ ਪਾਉਣ ਵਾਲੇ ਅਦਾਕਾਰ ਜਿੰਮੀ ਸ਼ੇਰਗਿੱਲ (Jimmy Shergill) ਦੇ ਪਿਤਾ ਦਾ ਦਿਹਾਂਤ (Father Death)ਹੋ ਗਿਆ ਹੈ । ਉਨ੍ਹਾਂ ਨੇ ਨੱਬੇ ਸਾਲ ਦੀ ਉਮਰ ‘ਚ ਆਖਰੀ ਸਾਹ ਲਏ । ਜਿੰਮੀ ਸ਼ੇਰਗਿੱਲ ਦੇ ਪਿਤਾ ਸੱਤਿਆਜੀਤ ਸਿੰਘ ਸ਼ੇਰਗਿੱਲ ਦਾ ਭੋਗ ਅਤੇ ਅੰਤਿਮ ਅਰਦਾਸ ਦਿਨ ਮੰਗਲਵਾਰ, 14 ਅਕਤੂਬਰ ਨੂੰ ਸਾਂਤਾ ਕਰੂਜ਼ ਮੁੰਬਈ ‘ਚ ਹੋਵੇਗੀ।ਜਿਸ ‘ਚ ਵੱਡੀ ਗਿਣਤੀ ‘ਚ ਫ਼ਿਲਮੀ ਸਿਤਾਰੇ ਸ਼ਾਮਿਲ ਹੋਣਗੇ । ਦੱਸ ਦਈਏ ਕਿ ਜਿੰਮੀ ਸ਼ੇਰਗਿੱਲ ਦੇ ਪਿਤਾ ਇੱਕ ਪੇਂਟਰ ਸਨ ਅਤੇ ਉਨ੍ਹਾਂ ਦੇ ਕਈ ਬਿਜਨੇਸ ਵੀ ਚੱਲਦੇ ਸਨ । ਜਿੰਮੀ ਸ਼ੇਰਗਿੱਲ ਦਾ ਆਪਣੇ ਪਿਤਾ ਜੀ ਦੇ ਨਾਲ ਬਹੁਤ ਲਗਾਅ ਸੀ ।


ਜਿੰਮੀ ਸ਼ੇਰਗਿੱਲ ਦਾ ਵਰਕ ਫਰੰਟ  

ਜਿੰਮੀ ਸ਼ੇਰਗਿੱਲ ਨੇ ਆਪਣੇ ਕਰੀਅਰ ‘ਚ ਕਈ ਕਾਮਯਾਬ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਨ੍ਹਾਂ ਨੇ ਮਾਚਿਸ, ਡੀਐਸਪੀ ਦੇਵ, ਮੇਰੇ ਯਾਰ ਕੀ ਸ਼ਾਦੀ ਹੈ, ਦਿਲ ਵਿਲ ਪਿਆਰ ਵਿਆਰ, ਸ਼ਰੀਕ, ਹਮ ਤੁਮ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਿੰਮੀ ਸ਼ੇਰਗਿੱਲ ਆਪਣੀ ਵਧੀਆ ਅਦਾਕਾਰੀ ਲਈ ਹੀ ਨਹੀਂ, ਬਲਕਿ ਆਪਣੀ ਬਿਹਤਰੀਨ ਲੁੱਕ ਦੇ ਲਈ ਵੀ ਜਾਣੇ ਜਾਂਦੇ ਹਨ । 

ਰਿਜ਼ਰਵ ਸ਼ਖਸੀਅਤ ਦੇ ਮਾਲਕ ਹਨ ਜਿੰਮੀ ਸ਼ੇਰਗਿੱਲ

ਜਿੰਮੀ ਸ਼ੇਰਗਿੱਲ ਬਹੁਤ ਹੀ ਸੰਜੀਦਾ ਸ਼ਖਸੀਅਤ ਦੇ ਮਾਲਕ ਹਨ । ਉਹ ਜ਼ਿਆਦਾਤਰ ਸਮਾਂ ਆਪਣੇ ਪਰਿਵਾਰ ਦੇ ਨਾਲ ਬਿਤਾਉਣਾ ਪਸੰਦ ਕਰਦੇ ਹਨ । ਹਾਲਾਂਕਿ ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਆਉਂਦੀ ਹੈ ਤਾਂ ੳੇੁਹ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਜ਼ਰੂਰ ਹਰ ਜਗ੍ਹਾ ਤੇ ਪਹੁੰਚਦੇ ਹਨ, ਪਰ ਹਾਲ ਹੀ ‘ਚ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਬਹੁਤ ਘੱਟ ਬੋਲਦੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਮਾਂ ਜਾਏ’ ਆਈ ਸੀ । ਜਿਸ ‘ਚ ਮਾਨਵ ਵਿੱਜ ਦੇ ਨਾਲ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।  




© Copyright Galactic Television & Communications Pvt. Ltd. 2026. All rights reserved.