ਬਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ਕਰਨ ਵਾਲੀ ਅਦਾਕਾਰਾ ਨੂੰ ਨਹੀਂ ਮਿਲ ਰਿਹਾ ਕੰਮ, ਵੀਡੀਓ ਸਾਂਝਾ ਕਰਕੇ ਕਿਹਾ ‘ਮੇਰੀ ਮਦਦ ਕਰੋ’

ਬਾਲੀਵੁੱਡ ‘ਚ ਕਦੋਂ ਕਿਸਦੀ ਗੁੱਡੀ ਚੜ੍ਹ ਜਾਵੇ ਅਤੇ ਕਦੋਂ ਕੋਈ ਅਰਸ਼ ਤੋਂ ਫਰਸ਼ ਤੱਕ ਪਹੁੰਚ ਜਾਵੇ । ਇਹ ਪਤਾ ਨਹੀਂ ਲੱਗਦਾ…ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵੀ ਕੰਮ ਨਾ ਮਿਲਣ ਕਾਰਨ ਪੈਸਿਆਂ ਦੀ ਤੰਗੀ ਦੇ ਨਾਲ ਜੂਝ ਰਹੀ ਹੈ। ਜਿਸ ਦਾ ਖੁਲਾਸਾ ਖੁਦ ਅਦਾਕਾਰਾ ਨੇ ਕੀਤਾ ਹੈ ।

By  Shaminder Kaur Kaler October 27th 2025 03:45 PM

ਪੇਜ 3, ਹਨੀਮੂਨ ਟ੍ਰੈਵਲਜ਼ ਪ੍ਰਾਈਵੇਟ ਲਿਮਟਿਡ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਸੰਧਿਆ ਮ੍ਰਿਦੁਲ ( Sandhya Mridul) ਨੇ ਹਾਲ ਹੀ ‘ਚ ਇੱਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ । ਜਿਸ ‘ਚ ਉਸ ਨੇ ਆਪਣੇ ਮੁਸ਼ਕਿਲ ਦੌਰ ਬਾਰੇ ਦੱਸਿਆ ਹੈ।ਪੋਸਟ ‘ਚ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਕੋਲ ਨਾ ਤਾਂ ਫੇਮ ਹੈ ਅਤੇ ਨਾ ਹੀ ਪੈਸਾ ।ਸੰਧਿਆ ਮ੍ਰਿਦੁਲ ਦਾ ਕਹਿਣਾ ਹੈ ਕਿ ਉਸ ਨੂੰ ਕੰਮ ਦਿੱਤਾ ਜਾਵੇ ਤੇ ਉਸ ਨੇ ਸਭ ਨੂੰ ਅਰਜੋਈ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਪ੍ਰੋਜੈਕਟ ਹੈ ਤਾਂ ਉਹ ਕੰਮ ਕਰਨ ਦੇ ਲਈ ਤਿਆਰ ਹੈ।


ਉਸ ਨੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਕੰਮ ਦਿੱਤਾ ਜਾਵੇ। ਅਦਾਕਾਰਾ ਨੇ ਵਿਵੇਜ ਓਬਰਾਏ ਸਣੇ ਕਈ ਵੱਡੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਹੈ। ਸੰਧਿਆ ਨੇ ਕਿਹਾ ਕਿ  ‘ਮੇਰਾ ਮੈਨੇਜਰ ਕਹਿ ਰਿਹਾ ਹੈ, 'ਮੈਡਮ, ਤੁਸੀਂ ਉਹ ਨੌਕਰੀ ਗੁਆ ਦਿੱਤੀ ਕਿਉਂਕਿ ਤੁਹਾਡੇ ਘੱਟ ਫਾਲੋਅਰ ਸਨ ਤੇ ਤੁਹਾਡਾ ਰੂਪ ਨਾ ਤਾਂ ਕਿਸੇ ਅਮੀਰ ਵਿਅਕਤੀ ਵਰਗਾ ਹੈ ਤੇ ਨਾ ਹੀ ਤੁਸੀਂ ਉਸ ਵਰਗਾ ਦਿਖਾਈ ਦਿੰਦੇ ਹੋ।'ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਐਕਟਿੰਗ ਸਕਿਲਸ ਸੇ ਕਯਾ ਹੋਗਾ, ਜਾਓ ਫਾਲੋਅਰਸ ਲੈ ਕੇ ਆਓ’। 


© Copyright Galactic Television & Communications Pvt. Ltd. 2026. All rights reserved.