ਅੰਮ੍ਰਿਤਸਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ‘ਧਰੁੰਧਰ-2’ ਦੀ ਸਟਾਰ ਕਾਸਟ ਨੂੰ ਬੰਨ੍ਹੀਆਂ ਪੱਗਾਂ,ਜਾਣੋ ਕਿਵੇਂ ਮਿਲਿਆ ਮੌਕਾ

‘ਧਰੁੰਧਰ’ ਫ਼ਿਲਮ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਰਹੀ ਹੈ। ਇਸ ਫ਼ਿਲਮ ‘ਚ ਪੰਜਾਬੀ ਗਾਇਕਾਂ ਨੇ ਵੀ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ । ਪਰ ਅੱਜ ਅਸੀਂ ਤੁਹਾਨੂੰ ਫ਼ਿਲਮ ਦੇ ਗਾਣਿਆਂ ਨਹੀਂ ਬਲਕਿ ਫ਼ਿਲਮ ‘ਚ ਜਿਨ੍ਹਾਂ ਐਕਟਰਾਂ ਨੂੰ ਜਿਸ ਸ਼ਖਸ ਨੇ ਪੱਗਾਂ ਬੰਨ੍ਹੀਆਂ ਹਨ ਉਸ ਦੇ ਬਾਰੇ ਦੱਸਾਂਗੇ।

By  Shaminder Kaur Kaler March 25th 2026 11:37 AM -- Updated: March 25th 2026 11:42 AM

‘ਧਰੁੰਧਰ’ ਫ਼ਿਲਮ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਰਹੀ ਹੈ। ਇਸ ਫ਼ਿਲਮ ‘ਚ ਪੰਜਾਬੀ ਗਾਇਕਾਂ ਨੇ ਵੀ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ । ਪਰ ਅੱਜ ਅਸੀਂ ਤੁਹਾਨੂੰ ਫ਼ਿਲਮ ਦੇ ਗਾਣਿਆਂ ਨਹੀਂ ਬਲਕਿ ਫ਼ਿਲਮ ‘ਚ ਜਿਨ੍ਹਾਂ ਐਕਟਰਾਂ ਨੂੰ ਜਿਸ ਸ਼ਖਸ ਨੇ ਪੱਗਾਂ ਬੰਨ੍ਹੀਆਂ ਹਨ ਉਸ ਦੇ ਬਾਰੇ ਦੱਸਾਂਗੇ। ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਦੀ ਚਰਚਾ ਬਾਲੀਵੁੱਡ ‘ਚ ਹੋ ਰਹੀ ਹੈ। ਚੌਵੀ ਸਾਲਾਂ ਦਾ ਇਹ ਨੌਜਵਾਨ ਪੱਗੜੀ ਕਲਾਕਾਰ ਹਨ ਅਤੇ ਪਿਛਲੇ ਡੇਢ ਸਾਲ ਤੋਂ ਅੰਮ੍ਰਿਤਸਰ ‘ਚ ਪੱਗਾਂ ਦੀ ਦੁਕਾਨ ਚਲਾਉਂਦੇ ਹਨ।ਬਲਵਿੰਦਰ ਸਿੰਘ ਨੇ ਧਰੁੰਧਰ-੨ ‘ਚ ਰਣਵੀਰ ਸਿੰਘ ਦੇ ਨਾਲ-ਨਾਲ ਹੋਰਨਾਂ ਕਲਾਕਾਰਾਂ ਨੂੰ ਵੀ ਪੱਗਾਂ ਬੰਨ੍ਹੀਆਂ ਹਨ । 


ਅਨੁਪਮ ਖੇਰ ਨਾਲ ਹੋਈ ਸੀ ਮੁਲਾਕਾਤ 

ਅਨੁਪਮ ਖੇਰ ਅੰਮ੍ਰਿਤਸਰ ‘ਚ ਕੁਝ ਸਮਾਂ ਪਹਿਲਾਂ ਆਪਣੀ ਕਿਸੇ ਫ਼ਿਲਮ ਦੀ ਸ਼ੂਟਿੰਗ ਦੇ ਲਈ ਆਏ ਸਨ ਤਾਂ ਉਦੋਂ ਬਲਵਿੰਦਰ ਸਿੰਘ ਨੇ ਉਨ੍ਹਾਂ ਦੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਨੰਬਰ ਦਿੱਤਾ ਸੀ ਕਿ ਕਦੇ ਕੋਈ ਕੰਮ ਹੋਇਆ ਤਾਂ ਦੱਸਣਾ । ਜਿਸ ਤੋਂ ਬਾਅਦ ਬਲਵਿੰਦਰ ਨੇ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਵੀ ਪੱਗ ਬੰਨ੍ਹੀ ਸੀ ।


ਉਦੋਂ ਅਨੁਪਮ ਖੇਰ ਨੇ ਨੰਬਰ ਲੈ ਲਿਆ ਅਤੇ ਕਰੀਬ ਡੇਢ ਮਹੀਨੇ ਬਾਅਦ ਬਲਵਿੰਦਰ ਸਿੰਘ ਕੋਲ ਫੋਨ ਆਇਆ ਕਿ ‘ਧਰੁੰਧਰ-੨’ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਉਨ੍ਹਾਂ ਨੇ ਰਣਵੀਰ ਸਿੰਘ ਨੂੰ ਪਟਿਆਲਾ ਸ਼ਾਹੀ ਪੱਗ ਬੰਨ੍ਹੀ ਸੀ ਅਤੇ ਇਹ ਪੱਗ ਫ਼ਿਲਮ ਦੇ ਕਾਸਟਿਊਮ ਡਾਇਰੈਕਟਰ ਨੂੰ ਪਸੰਦ ਆਈ । ਰਣਵੀਰ ਸਿੰਘ ਨੂੰ ਵੀ ਇਹ ਪੱਗ ਬੰਨ੍ਹੀ ਬਹੁਤ ਜ਼ਿਆਦਾ ਪਸੰਦ ਆਈ ਸੀ । ਜਿਸ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਉਹ ਤਾਂ ਏਨੇ ਵੱਡੇ ਸਟਾਰਸ ਦੇ ਨਾਲ ਕੰਮ ਕਰ ਰਿਹਾ ਹੈ।


 ਬਲੋਚ ਸਟਾਈਲ ਪੱਗਾਂ ਬੰਨ੍ਹਣੀਆਂ ਵੱਡੀ ਚੁਣੌਤੀ 

ਫ਼ਿਲਮ ‘ਚ ਕੁਝ ਸਟਾਰਸ ਨੂੰ ਬਲੋਚ ਸਟਾਈਲ ਪੱਗ੍ਹਾਂ ਬੰਨਣੀਆਂ ਵੱਡੀ ਚੁਣੌਤੀ ਸੀ । ਜਿਸ ਤੋਂ ਬਾਅਦ ਬਲਵਿੰਦਰ ਨੂੰ ਕਾਸਟਿਊਮ ਵਾਲਿਆਂ ਵੱਲੋਂ ਪੁੱਛਿਆ ਗਿਆ ਸੀ ਕਿ ਤੁਸੀਂ ਬਲੋਚ ਸਟਾਈਲ ਪੱਗ ਬੰਨ੍ਹ ਲਓਗੇ । ਜਿਸ ‘ਤੇ ਬਲਵਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਕੋਸ਼ਿਸ਼ ਕਰਨਗੇ । ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਤਸਵੀਰ ਭੇਜੀ ਗਈ ਅਤੇ ਫਿਰ ਬਲਵਿੰਦਰ ਸਿੰਘ ਨੇ ਪ੍ਰੈਕਟਿਸ ਕੀਤੀ ਅਤੇ ਵੱਖ ਵੱਖ ਸਿਰਾਂ ‘ਤੇ ਦਸਤਾਰ ਸਜਾ ਕੇ ਵੇਖੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਪੱਗ ਬੰਨ੍ਹਣ ਦਾ ਸਟਾਈਲ ਪਸੰਦ ਆਇਆ ਅਤੇ ਇਸ ਤਰ੍ਹਾਂ ਉਸ ਨੂੰ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ । 

ਬਲਵਿੰਦਰ ਸਿੰਘ ਦੀ ਬਦਲੀ ਜ਼ਿੰਦਗੀ 

ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਫ਼ਿਲਮ ‘ਚ ਪੱਗੜੀ ਬੰਨ੍ਹਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਹੈ ਅਤੇ ਹਰ ਕੋਈ ਉਨ੍ਹਾਂ ਨੂੰ ‘ਧਰੁੰਧਰ’ ਦੇ ਨਾਂਅ ਬੁਲਾਉਂਦੇ ਹਨ ਅਤੇ ਉਨ੍ਹਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ।  

© Copyright Galactic Television & Communications Pvt. Ltd. 2026. All rights reserved.