ਅੱਜ ਹੈ ਬਾਲੀਵੁੱਡ ਦੇ ‘ਮਗੈਂਬੋ’ ਅਮਰੀਸ਼ ਪੁਰੀ ਦਾ ਜਨਮ ਦਿਨ, ਪੋਤੇ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੀਤਾ ਯਾਦ
ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡਣ ਵਾਲੇ ਅਦਾਕਾਰ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪੋਤੇ ਵਰਧਨ ਪੁਰੀ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ ਅਤੇ ਇਸ ਦੇ ਨਾਲ ਹੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡਣ ਵਾਲੇ ਅਦਾਕਾਰ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪੋਤੇ ਵਰਧਨ ਪੁਰੀ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ ਅਤੇ ਇਸ ਦੇ ਨਾਲ ਹੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਪੂਰੇ ਬ੍ਰਹਿਮੰਡ ਦੇ ਸਭ ਤੋਂ ਮਹਾਨ ਦਾਦੂ ਨੂੰ ਜਨਮਦਿਨ ਮੁਬਾਰਕ! ਦੁਨੀਆਂ ਭਰ ਵਿੱਚ ਤੁਹਾਡੇ ਅਣਗਿਣਤ ਪ੍ਰਸ਼ੰਸਕ ਤੁਹਾਨੂੰ ਤੁਹਾਡੀ ਕਲਾ ਅਤੇ ਅਣਗਿਣਤ ਕਿਰਦਾਰਾਂ ਲਈ ਪਿਆਰ ਕਰਦੇ ਹਨ ਜਿਨ੍ਹਾਂ ਨੂੰ ਤੁਸੀਂ ਸਟੇਜ ਅਤੇ ਸਿਨੇਮਾ ਵਿੱਚ ਅਮਰ ਬਣਾਇਆ ਹੈ।

ਪਰ, ਜੇਕਰ ਉਨ੍ਹਾਂ ਨੂੰ ਤੁਹਾਡੇ ਦੁਆਰਾ ਸਾਡੇ ਨਾਲ, ਤੁਹਾਡੇ ਪਰਿਵਾਰ ਨਾਲ ਘਰ ਵਿੱਚ ਕੀਤੀ ਗਈ ਨਰਮਾਈ ਦਾ ੧% ਵੀ ਦੇਖਣ ਨੂੰ ਮਿਲੇ, ਤਾਂ ਉਹ ਤੁਹਾਡੇ ਨਾਲ ਹੋਰ ਵੀ ਪਿਆਰ ਵਿੱਚ ਡੁੱਬ ਜਾਣਗੇ, ਜੇਕਰ ਇਹ ਇੱਕ ਸੰਭਾਵਨਾ ਵੀ ਹੈ। ਅਸੀਂ ਹਰ ਪਲ ਸ਼ਰਧਾ ਨਾਲ ਆਪਣੇ ਸਿਰ ਝੁਕਾਉਂਦੇ ਹਾਂ ਅਤੇ ਤੁਹਾਡੀ ਭਾਵਨਾ ਦਾ ਜਸ਼ਨ ਮਨਾਉਂਦੇ ਹਾਂ, ਮੈਂ ਵਾਅਦਾ ਕਰਦਾ ਹਾਂ। ਅਤੇ ਅਸੀਂ ਹਰ ਰੋਜ਼ ਤੁਹਾਨੂੰ ਮਾਣ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ! ਅਸੀਂ ਅੱਜ ਦੁਪਹਿਰ ਦੇ ਖਾਣੇ 'ਤੇ ਤੁਹਾਨੂੰ ਯਾਦ ਕਰਦੇ ਹੋਏ ਆਪਣੇ ਖਾਣੇ ਦੀ ਮੇਜ਼ 'ਤੇ ਤੁਹਾਡੇ ਆਰਾਮਦਾਇਕ ਦਾਲ ਰੋਟੀ, ਪੂਰੀ ਚਨਾ ਆਦਿ ਦਾ ਆਨੰਦ ਮਾਣ ਰਹੇ ਹਾਂ ਅਤੇ ਤੁਹਾਡੇ ਮਨਪਸੰਦ ਕੇਐਲ ਸਹਿਗਲ ਸਾਹਿਬ ਅਤੇ ਕਿਸ਼ੋਰ ਕੁਮਾਰ ਸਾਹਿਬ ਦੇ ਗੀਤ ਗਾ ਰਹੇ ਹਾਂ”।
ਅਮਰੀਸ਼ ਪੁਰੀ ਨੇ ਵਿਲੇਨ ਕਿਰਦਾਰ ਨਿਭਾ ਕੇ ਜਿੱਤੇ ਦਰਸ਼ਕਾਂ ਦੇ ਦਿਲ
ਅਮਰੀਸ਼ ਪੁਰੀ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲਿਆ।ਉਨ੍ਹਾਂ ਦਾ ਮਿਸਟਰ ਇੰਡੀਆ ‘ਚ ਮਗੈਂਬੋ ਦਾ ਨਿਭਾਇਆ ਕਿਰਦਾਰ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਇਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮਾਂ ‘ਚ ਵਿਲੇਨ ਦੇ ਇਸ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ ਕਿ ਰੀਅਲ ਲਾਈਫ ਵੀ ਲੋਕ ਉਨ੍ਹਾਂ ਤੋਂ ਖੌਫ ਖਾਣ ਲੱਗ ਪਏ ਸਨ।