ਆਲੀਆ ਭੱਟ ਦੀ ਫ਼ਿਲਮ ‘ਅਲਫ਼ਾ’ ਦਾ ਦਮਦਾਰ ਟੀਜ਼ਰ ਰਿਲੀਜ਼, ਖ਼ਤਰਨਾਕ ਮਿਸ਼ਨ ਨੂੰ ਅੰਜਾਮ ਦੇਵੇਗੀ ਪਿਓ ਧੀ ਦੀ ਜੋੜੀ

ਆਲੀਆ ਭੱਟ ਤੇ ਬੌਬੀ ਦਿਓਲ ਦੀ ਫ਼ਿਲਮ ‘ਅਲਫਾ’ ਦਾ ਦਮਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਆਲੀਆ ਭੱਟ ਤੇ ਬੌਬੀ ਦਿਓਲ ਪਿਓ ਧੀ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ।ਇਸ ਸਪਾਈ ਥ੍ਰਿਲਰ ਫ਼ਿਲਮ ‘ਚ ਆਲੀਆ ਭੱਟ ਇੱਕ ਜਾਸੂਸ ਦੇ ਰੂਪ ‘ਚ ਨਜ਼ਰ ਆਉਣ ਵਾਲੀ ਹੈ।

By  Shaminder Kaur Kaler June 10th 2026 04:18 PM

ਆਲੀਆ ਭੱਟ ਤੇ ਬੌਬੀ ਦਿਓਲ ਦੀ ਫ਼ਿਲਮ ‘ਅਲਫਾ’ ਦਾ ਦਮਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਆਲੀਆ ਭੱਟ ਤੇ ਬੌਬੀ ਦਿਓਲ ਪਿਓ ਧੀ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ।ਇਸ ਸਪਾਈ ਥ੍ਰਿਲਰ ਫ਼ਿਲਮ ‘ਚ ਆਲੀਆ ਭੱਟ ਇੱਕ ਜਾਸੂਸ ਦੇ ਰੂਪ ‘ਚ ਨਜ਼ਰ ਆਉਣ ਵਾਲੀ ਹੈ। ਜਿਸ ‘ਚ ਉਹ ਆਪਣੇ ਅਠਾਰਵੇਂ ਜਨਮ ਦਿਨ ‘ਤੇ ਆਪਣਾ ਪਹਿਲਾ ਸੀਕ੍ਰੇਟ ਮਿਸ਼ਨ ‘ਤੇ ਜਾਣ ਦੀ ਤਿਆਰੀ ਕਰਦੀ ਹੈ।


ਟੀਜ਼ਰ ‘ਚ ਆਲੀਆ ਤੇ ਬੌਬੀ ਦਿਓਲ ਨੂੰ ਹੀ ਹਾਈਲਾਈਟ ਕੀਤਾ ਗਿਆ ਹੈ। ਇਸ ਫ਼ਿਲਮ ਦੇ ਨਿਰਮਾਤਾ ਆਦਿਤਆ ਚੋਪੜਾ ਹਨ ੳਤੇ ਨਿਰਦੇਸ਼ਕ ਦੀ ਕਮਾਨ ਸ਼ਿਵ ਰਵੈਲ ਨੇ ਸਾਂਭੀ ਹੈ।ਪਹਿਲਾਂ ਇਸ ਫ਼ਿਲਮ ਦੀ ਰਿਲੀਜ਼ ਡੇਟ ਦਸ ਜੁਲਾਈ ਰੱਖੀ ਗਈ ਸੀ ।ਪਰ ਹੁਣ ਟੀਜ਼ਰ ਜਾਰੀ ਹੋਣ ਤੋਂ ਬਾਅਦ ਇਸ ਫ਼ਿਲਮ ਦੀ ਰਿਲੀਜ਼ ਡੇਟ ਤਿੰਨ ਜੁਲਾਈ ਕਰ ਦਿੱਤੀ ਗਈ ਹੈ।


ਇਹ ਫ਼ਿਲਮ ਤਿੰਨ ਜੁਲਾਈ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ‘ਚ ਬੌਬੀ ਤੇ ਆਲੀਆ ਭੱਟ ਤੋਂ ਇਲਾਵਾ ਅਨਿਲ ਕਪੂਰ ਅਤੇ ਸ਼ਰਵਰੀ ਵਾਘ ਵੀ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ।ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਕਾਫੀ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਫੈਨਸ ਇਸ ਫ਼ਿਲਮ ਦੇ ਟੀਜ਼ਰ ‘ਤੇ ਰਿਐਕਸ਼ਨ ਦੇ ਰਹੇ ਹਨ। 

 

© Copyright Galactic Television & Communications Pvt. Ltd. 2026. All rights reserved.