ਈਵੈਂਟ ਦੇ ਦੌਰਾਨ ਆਹ ਕੀ ਪਹਿਨ ਕੇ ਆ ਗਏ ਅਕਸ਼ੇ ਕੁਮਾਰ, ਸੋਸ਼ਲ ਮੀਡੀਆ ਯੂਜ਼ਰ ਨੇ ਦਿੱਤੇ ਰਿਐਕਸ਼ਨ, ਕਿਹਾ ਗਰੀਬ ਤਾਂ ਖਾਮਖ਼ਾਹ ਹੀ…..

ਅਕਸ਼ੇ ਕੁਮਾਰ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ। ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਰਾਜਪਾਲ ਯਾਦਵ ਦੇ ਨਾਲ ਇੱਕ ਈਵੈਂਟ ‘ਚ ਨਜ਼ਰ ਆ ਰਹੇ ਹਨ ।ਪਰ ਇਸੇ ਦੌਰਾਨ ਉਹ ਕੁਝ ਅਜਿਹਾ ਪਹਿਨ ਕੇ ਆ ਜਾਂਦੇ ਹਨ । ਜਿਸ ਨੂੰ ਵੇਖ ਕੇ ਫੈਨਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ ।

By  Shaminder Kaur Kaler April 7th 2026 03:30 PM -- Updated: April 7th 2026 03:40 PM

ਅਕਸ਼ੇ ਕੁਮਾਰ (Akshay Kumar) ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ। ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਰਾਜਪਾਲ ਯਾਦਵ ਦੇ ਨਾਲ ਇੱਕ ਈਵੈਂਟ ‘ਚ ਨਜ਼ਰ ਆ ਰਹੇ ਹਨ ।ਪਰ ਇਸੇ ਦੌਰਾਨ ਉਹ ਕੁਝ ਅਜਿਹਾ ਪਹਿਨ ਕੇ ਆ ਜਾਂਦੇ ਹਨ । ਜਿਸ ਨੂੰ ਵੇਖ ਕੇ ਫੈਨਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ । ਫੈਨਸ ਦੇ ਨਾਲ-ਨਾਲ ਸੋਸ਼ਲ ਮੀਡੀਆ ਯੂਜ਼ਰ ਇਸ ‘ਤੇ ਵੱਖੋ ਵੱਖ ਪ੍ਰਤੀਕਰਮ ਦੇ ਰਹੇ ਹਨ। 


ਸੋਸ਼ਲ ਮੀਡੀਆ ਯੂਜ਼ਰਸ ਦੇ ਪ੍ਰਤੀਕਰਮ 

ਅਕਸ਼ੇ ਕੁਮਾਰ ਦੀ ਇਸ ਡਰੈੱਸ ਨੂੰ ਵੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਵੱਖ ਵੱਖ ਪ੍ਰਤੀਕਰਮ ਦਿੱਤੇ ਜਾ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਡਬਲ ਪੈਸੇ ਨਹੀਂ ਮਿਲੇ ਹੋਣੇ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਅਕਸ਼ੇ ਭਾਜੀ ਨੇ ਕੀ ਪਹਿਨਿਆ ਹੈ’। ਇੱਕ ਹੋਰ ਵਲੋਂ ਕਮੈਂਟ ਕੀਤਾ ਗਿਆ ‘ਗਰੀਬ ਤਾਂ ਖਾਮਖਾਹ ਹੀ ਬਦਨਾਮ ਹੀ ਬਦਨਾਮ ਹੈ’।


ਜਦੋਂਕਿ ਇੱਕ ਹੋਰ ਨੇ ਅਕਸ਼ੇ ਕੁਮਾਰ ਦੇ ਕੱਪੜਿਆਂ ‘ਤੇ ਕਮੈਂਟ ਕਰਦੇ ਹੋਏ ਲਿਖਿਆ ‘ਕੱਪੜੋਂ ਮੇਂ ਮਜ਼ਾ ਆ ਗਿਆ ਅਕਸ਼ੇ ਭਾਜੀ’।ਇਸ ਤੋਂ ਇਲਾਵਾ ਇੱਕ ਹੋਰ ਨੇ ਕਮੈਂਟ ਕੀਤਾ ‘ਅੱਜ ਤੱਕ ਮੈਂ ਸੋਚਦਾ ਸੀ ਕਿ ਅਸੀਂ ਹੀ ਗਰੀਬ ਹਾਂ, ਪਰ ਅੱਜ ਪਤਾ ਲੱਗਿਆ ਕਿ ਅਕਸ਼ੇ ਕੁਮਾਰ ਵੀ ਗਰੀਬ ਹਨ ਅਤੇ ਹੁਣ ਸਾਨੂੰ ਕੋਈ ਟੈਨਸ਼ਨ ਨਹੀਂ ਹੈ’। 


ਅਕਸ਼ੇ ਕੁਮਾਰ ਦਾ ਵਰਕ ਫਰੰਟ 

ਅਕਸ਼ੇ ਕੁਮਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਜਲਦ ਹੀ ਉਹ ਆਪਣੀਆਂ ਨਵੀਆਂ ਛੇ ਫ਼ਿਲਮਾਂ ਲੈ ਕੇ ਆ ਰਹੇ ਹਨ । ਜਲਦ ਹੀ ਉਹ ਇਨ੍ਹਾਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ । 

© Copyright Galactic Television & Communications Pvt. Ltd. 2026. All rights reserved.