ਅਕਸ਼ੈ ਖੰਨਾ ਦੀ ਮਾਂ ਗੀਤਾਂਜਲੀ ਸੀ ਵਿਨੋਦ ਖੰਨਾ ਦੀ ਪਹਿਲੀ ਪਤਨੀ, ਇਹ ਵਜ੍ਹਾ ਬਣੀ ਸੀ ਦੋਹਾਂ ਦੇ ਵੱਖ ਹੋਣ ਦਾ ਕਾਰਨ

ਅਕਸ਼ੈ ਖੰਨਾ ਨੇ ਧੁਰੰਧਰ ਫਿਲਮ ਵਿੱਚ ਕਮਾਲ ਦੀ ਭੂਮਿਕਾ ਨਿਭਾਈ ਹੈ । ਅਕਸ਼ੈ ਖੰਨਾ ਨੇ ਆਪਣੀ ਭੂਮਿਕਾ ਨਾਲ ਸਾਸਾਬਿਤ ਕਰ ਦਿੱਤਾ ਹੈ ਕਿ ਉਹ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਨੋਦ ਖੰਨਾ ਦੇ ਪੁੱਤਰ ਹਨ । ਜਿਸ ਤਰ੍ਹਾਂ ਦਾ ਕਿਰਦਾਰ ਉਹਨਾਂ ਨੇ ਫਿਲਮ ਵਿੱਚ ਨਿਭਾਇਆ ਹੈ ਉਸ ਨੇ ਸਾਫ ਕਰ ਦਿੱਤਾ ਹੈ ਕਿ ਅਦਾਕਾਰੀ ਉਹਨਾਂ ਦੇ ਖੂਨ ਵਿੱਚ ਹੈ ।

By  Shaminder Kaur Kaler January 19th 2026 09:35 AM

ਅਕਸ਼ੈ ਖੰਨਾ ਨੇ ਧੁਰੰਧਰ ਫਿਲਮ ਵਿੱਚ ਕਮਾਲ ਦੀ ਭੂਮਿਕਾ ਨਿਭਾਈ ਹੈ । ਅਕਸ਼ੈ ਖੰਨਾ ਨੇ ਆਪਣੀ ਭੂਮਿਕਾ ਨਾਲ ਸਾਸਾਬਿਤ ਕਰ ਦਿੱਤਾ ਹੈ ਕਿ ਉਹ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਨੋਦ ਖੰਨਾ ਦੇ ਪੁੱਤਰ ਹਨ । ਜਿਸ ਤਰ੍ਹਾਂ ਦਾ ਕਿਰਦਾਰ ਉਹਨਾਂ ਨੇ ਫਿਲਮ ਵਿੱਚ ਨਿਭਾਇਆ ਹੈ ਉਸ ਨੇ ਸਾਫ ਕਰ ਦਿੱਤਾ ਹੈ ਕਿ ਅਦਾਕਾਰੀ ਉਹਨਾਂ ਦੇ ਖੂਨ ਵਿੱਚ ਹੈ ।  ਅਤੇ ਉਸਨੇ ਸਾਬਤ ਕੀਤਾ ਕਿ ਅਦਾਕਾਰੀ ਉਸਦੇ ਖੂਨ ਵਿੱਚ ਦੌੜਦੀ ਹੈ। ਪਰ ਅਕਸ਼ੈ ਖੰਨਾ ਦੀ ਮਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵਿਨੋਦ ਖੰਨਾ ਦੀ ਪਤਨੀ ਗੀਤਾਂਜਲੀ ਦੀ ਔਲਾਦ ਹਨ । ਅਕਸ਼ੈ ਦੀ ਮਾਂ ਗੀਤਾਂਜਲੀ ਮਾਡਲਿੰਗ ਦੀ ਦੁਨੀਆਂ ਦੀ ਮਸ਼ਹੂਰ ਮਾਡਲ ਸੀ ਅਤੇ ਪਾਰਸੀ ਪਰਿਵਾਰ ਨਾਲ ਸਬੰਧ ਰੱਖਦੀ ਸੀ । ਵਿਨੋਦ ਖੰਨਾ ਨੇ ਗੀਤਾਂਜਲੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ।


ਦੋਵੇਂ ਇੱਕ ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ । ਜਿਸ ਸਮੇਂ ਦੋਹਾਂ ਦੀ ਦੋਸਤੀ ਹੋਈ ਉਸ ਸਮੇਂ ਵਿਨੋਦ ਖੰਨਾ ਦਾ ਫਿਲਮੀ ਦੁਨੀਆਂ ਵਿੱਚ ਖਾਸ ਨਾਂ ਨਹੀਂ ਸੀ । ਮਨ ਕਾ ਮੀਤ ਫਿਲਮ ਵਿੱਚ ਕੰਮ ਕਰਨ ਤੋਂ ਬਾਅਦ ਵਿਨੋਦ ਖੰਨਾ ਦਾ ਚੰਗਾ ਨਾਂ ਬਣ ਗਿਆ ਸੀ ਇਸ ਦੇ ਬਾਵਜੂਦ ਵਿਨੋਦ ਖੰਨਾ ਨੇ ਗੀਤਾਜਲੀ ਨਾਲ ਵਿਆਹ ਕਰਵਾਇਆ । ਸਭ ਕੁਝ ਠੀਕ ਚੱਲ ਰਿਹਾ ਸੀ ਇਸ ਜੋੜੀ ਦੇ ਘਰ ਰਾਹੁਲ ਖੰਨਾ ਤੇ ਅਕਸ਼ੈ ਖੰਨਾ ਦਾ ਜਨਮ ਹੋਇਆ। ਪਰ ਦੋਹਾਂ ਦੀ ਜ਼ਿੰਦਗੀ ਵਿੱਚ ਉਦੋਂ ਵੱਡਾ ਮੋੜ ਆਇਆ ਜਦੋਂ ਵਿਨੋਦ ਖੰਨਾ ਨੇ ਸਭ ਕੁਝ ਤਿਆਗ ਕੇ ਅਧਿਆਤਮਿਕਤਾ ਵੱਲ ਰੁਖ ਕੀਤਾ, ਉਹ ਸਭ ਕੁਝ ਤਿਆਗ ਕੇ ਓਸ਼ੋ ਦੇ ਆਸ਼ਰਮ ਚਲੇ ਗਏ । ਗੀਤਾਂਜਲੀ ਨੇ ਪਰਿਵਾਰ ਨੂੰ ਚੰਗੀ ਤਰ੍ਹਾਂ ਸੰਭਾਲਿਆ ਪਰ ਅਖੀਰ ਉਹ ਟੁੱਟ ਗਈ ਤੇ ਉਸ ਨੇ ਵਿਨੋਦ ਖੰਨਾ ਨੂੰ ਅਲਟੀਮੇਟਮ ਦਿੱਤਾ,  ਜਾਂ ਤਾਂ ਵਿਨੋਦ ਖੰਨਾ ਓਸ਼ੋ ਨੂੰ ਚੁਣ ਲੈਣ ਜਾਂ ਫਿਰ ਪਰਿਵਾਰ ਨੂੰ । ਇਸ ਤੋਂ ਬਾਅਦ ਵਿਨੋਦ ਖੰਨਾ ਵਾਪਿਸ ਤਾਂ ਆਏ ਪਰ ਬਹੁਤ ਦੇਰ ਹੋ ਚੁੱਕੀ ਸੀ । ਵਿਨੋਦ ਖੰਨਾ ਤੇ ਗੀਤਾਂਜਲੀ ਨੇ 1985 ਵਿੱਚ ਤਲਾਕ ਲੈ ਲਈ ।

© Copyright Galactic Television & Communications Pvt. Ltd. 2026. All rights reserved.