ਦੋ ਦਹਾਕੇ ਬਾਅਦ ‘ਆਰੀ ਆਰੀ’ ਗਾਣੇ ਦੀ ਧਮਾਕੇਦਾਰ ਵਾਪਸੀ, ਜਾਣੋ ਕੌਣ ਹਨ Bombay Rockers, ਜਿਨ੍ਹਾਂ ਦਾ ਇਹ ਗੀਤ ਪਾ ਰਿਹਾ ਧੱਕ
‘ਆਰੀ ਆਰੀ’ ਪੰਜਾਬੀ ਗੀਤ ਕਰੀਬ ਦੋ ਦਹਾਕੇ ਪਹਿਲਾਂ ਰਿਲੀਜ਼ ਹੋਇਆ ਸੀ। ਜੋ ਕਿ ਦੋ ਦਹਾਕੇ ਬਾਅਦ ‘ਧਰੁੰਧਰ 2’ ਦਾ ਐਂਥਮ ਬਣ ਕੇ ਛਾ ਗਿਆ ਹੈ।ਇਸ ਗਾਣੇ ਨੂੰ ਬੌਂਬੇ ਰੌਕਰਸ ਨੇ ਆਵਾਜ਼ ਦਿੱਤੀ ਸੀ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਬੌਂਬੇ ਰੌਕਰਸ ਕੌਣ ਹਨ
‘ਆਰੀ ਆਰੀ’ ਪੰਜਾਬੀ ਗੀਤ ਕਰੀਬ ਦੋ ਦਹਾਕੇ ਪਹਿਲਾਂ ਰਿਲੀਜ਼ ਹੋਇਆ ਸੀ। ਜੋ ਕਿ ਦੋ ਦਹਾਕੇ ਬਾਅਦ ‘ਧਰੁੰਧਰ 2’ ਦਾ ਐਂਥਮ ਬਣ ਕੇ ਛਾ ਗਿਆ ਹੈ।ਇਸ ਗਾਣੇ ਨੂੰ ਬੌਂਬੇ ਰੌਕਰਸ ਨੇ ਆਵਾਜ਼ ਦਿੱਤੀ ਸੀ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਬੌਂਬੇ ਰੌਕਰਸ ਕੌਣ ਹਨ ।ਰਣਵੀਰ ਸਿੰਘ ਦੀ ਇਹ ਫ਼ਿਲਮ ਇਸੇ ਸਾਲ 19 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਗੀਤ ਹਰ ਪਾਸੇ ਛਾਇਆ ਹੋਇਆ ਹੈ। ਰਣਵੀਰ ਸਿੰਘ ਧਰੁੰਧਰ-2ਦੇ ਨਾਲ ਧਮਾਕੇਦਾਰ ਵਾਪਸੀ ਕਰ ਰਹੇ ਹਨ।

‘ਆਰੀ ਆਰੀ’ ਗੀਤ ਦਾ ਰੀਕ੍ਰਿਏਟਡ ਵਰਜਨ ਫ਼ਿਲਮ ‘ਚ ਸ਼ਾਮਿਲ
ਰਣਵੀਰ ਸਿੰਘ ਦੀ ਫ਼ਿਲਮ ‘ਧਰੁੰਧਰ-੨’ ‘ਚ ‘ਆਰੀ ਆਰੀ’ ਗੀਤ ਦਾ ਰੀਕ੍ਰਿਏਟਡ ਵਰਜਨ ਸ਼ਾਮਿਲ ਕੀਤਾ ਗਿਆ ਹੈ।ਫ਼ਿਲਮ ਦੇ ਟ੍ਰੇਲਰ ‘ਚ ੨੦੦੦ ਦੇ ਦਹਾਕੇ ਦਾ ਮਸ਼ਹੂਰ ਗੀਤ ਵੱਜਦਾ ਸੁਣਾਈ ਦਿੰਦਾ ਹੈ।ਇਸ ਗਾਣੇ ‘ਚ ਆਵਾਜ਼ ਇੰਡੋ ਡੈਨਿਸ਼ ਬੈਂਡ ‘ਬੌਂਬੇ ਰੌਕਰਸ’ ਦੀ ਹੈ।ਜੋ ਇਕ ਵਾਰ ਮੁੜ ਤੋਂ ਚਰਚਾ ‘ਚ ਆ ਗਏ ਹਨ ।
ਇਸ ਤਰ੍ਹਾਂ ਹੋਈ ਸੀ ਸ਼ੁਰੂਆਤ ?
ਬੌਂਬੇ ਰੌਕਰਸ ਦੀ ਸ਼ੁਰੂਆਤ ਸਾਲ 2003 ‘ਚ ਹੋਈ ਸੀ । ਜਦੋਂ ਡੈਨਿਸ਼ ਇੰਡੀਅਨ ਗਾਇਕ ਨਵਤੇਜ ਸਿੰਘ ਰਿਹਾਲ ਦੀ ਮੁਲਾਕਾਤ ਸਕੈਂਡਨੇਵਿਆਈ ਪ੍ਰੋਡਿਊਸਰ ਜੋੜੀ ਥਾਮਸ ਸਰਡਾਰਫ ਅਤੇ ਜੈਮਿੰਗ ਸੈਸ਼ਨਸ ਨਾਲ ਇੱਕ ਅਜਿਹੀ ਧੁਨੀ ਨਿਕਲੀ ਜਿਸ ਨੂੰ ਕਿਸੇ ਇੱਕ ਕੈਟੇਗਿਰੀ ‘ਚ ਸ਼ਾਮਿਲ ਕਰਨਾ ਬੜਾ ਮੁਸ਼ਕਿਲ ਸੀ ।ਇਸ ਗਰੁੱਪ ਦੀ ਪਹਿਲੀ ਐਲਬਮ ‘ਇੰਟਰੋਡਿਊਸਿੰਗ’ ਬਲਾਕ ਬਸਟਰ ਸਾਬਿਤ ਹੋਈ ਸੀ ਅਤੇ ਇਸ ਦੀਆਂ ਇੱਕ ਲੱਖ ਤੋਂ ਜ਼ਿਆਦਾ ਕਾਪੀਆਂ ਵਿਕੀਆਂ ਸਨ।ਇਸ ਬੈਂਡ ਦਾ ਮੁੱਖ ਮਕਸਦ ਪੰਜਾਬ ਲੋਕ ਸੰਗੀਤ ਨੂੰ ਪੱਛਮੀ ਆਰ ਐਂਡ ਬੀ ਪੌਪ ਅਤੇ ਹਿੱਪ ਹੌਪ ਦੇ ਨਾਲ ਮਿਲਾਉਣਾ ਸੀ ।ਉਨ੍ਹਾਂ ਦਾ ਗਾਣਾ ‘ਆਰੀ ਆਰੀ’ ਪਹਿਲੀ ਵਾਰ ਡੈਨਮਾਰਕ ਦੇ ਨੈਸ਼ਨਲ ਰੇਡੀਓ ‘ਤੇ ਛਾ ਗਿਆ ਸੀ ਅਤੇ ਫਿਰ ਕੌਮਾਂਤਰੀ ਪੱਧਰ ‘ਤੇ ਛਾ ਗਿਆ ਸੀ ।ਇਸ ਤੋਂ ਬਾਅਦ 2005 ‘ਚ ਇਸ ਗੀਤ ਨੇ ਭਾਰਤ ‘ਚ ਵੀ ਧੱਕ ਪਾਈ ਅਤੇ ਪੰਦਰਾਂ ਹਫਤਿਆਂ ਤੱਕ ਟੌਪ ‘ਤੇ ਰਿਹਾ ਸੀ ।