ਫ਼ਿਲਮ ‘ਤੂੰ ਮੇਰੀ, ਮੈਂ ਤੇਰਾ’ ਰਿਲੀਜ਼ ਹੋਣ ਤੋਂ ਬਾਅਦ ਕਾਰਤਿਕ ਆਰੀਅਨ ਤੇ ਅਨੰਨਿਆ ਪਾਂਡੇ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

ਕਾਰਤਿਕ ਆਰੀਅਨ ਤੇ ਅਨੰਨਿਆ ਪਾਂਡੇ ਦੀ ਫ਼ਿਲਮ ‘ਤੂੰ ਮੇਰੀ ਮੈਂ ਤੇਰਾ’ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਇਹ ਸਟਾਰ ਜੋੜੀ ਗੁਰਦੁਆਰਾ ਬੰਗਲਾ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ । ਜਿੱਥੇ ਦੋਵਾਂ ਨੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ ।

By  Shaminder Kaur Kaler December 26th 2025 02:40 PM

ਕਾਰਤਿਕ ਆਰੀਅਨ (Kartik Aaryan) ਤੇ ਅਨੰਨਿਆ ਪਾਂਡੇ (Ananya Pandey) ਦੀ ਫ਼ਿਲਮ ‘ਤੂੰ ਮੇਰੀ ਮੈਂ ਤੇਰਾ’ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਇਹ ਸਟਾਰ ਜੋੜੀ ਗੁਰਦੁਆਰਾ ਬੰਗਲਾ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ । ਜਿੱਥੇ ਦੋਵਾਂ ਨੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ ਅਤੇ ਗੁਰਦੁਆਰਾ ਸਾਹਿਬ ‘ਚ ਕੁਝ ਸਮਾਂ ਬਿਤਾ ਕੇ ਸ਼ਬਦ ਕੀਰਤਨ ਤੇ ਗੁਰਬਾਣੀ ਦਾ ਵੀ ਅਨੰਦ ਮਾਣਿਆ ।


ਇਸ ਮੌਕੇ ਕਾਰਤਿਕ ਆਰੀਅਨ ਤੇ ਅਨੰਨਿਆ ਪਾਂਡੇ ਨੇ ਸਰੋਵਰ ਕਿਨਾਰੇ ਕੁਝ ਤਸਵੀਰਾਂ ਵੀ ਕਲਿੱਕ ਕਰਵਾਈਆਂ । ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । 


ਰੋਮਾਂਟਿਕ ਕਾਮੇਡੀ ਫ਼ਿਲਮ ਹੈ ‘ਤੂੰ ਮੇਰੀ ਮੈਂ ਤੇਰਾ’

ਕਾਰਤਿਕ ਆਰੀਅਨ ਤੇ ਅਨੰਨਿਆ ਪਾਂਡੇ ਦੀ ਇਹ ਫ਼ਿਲਮ ਰੋਮਾਂਟਿਕ ਕਾਮੇਡੀ ਹੈ। ਜਿਸ ਨੂੰ ਸਮੀਰ ਵਿਦਵਾਂਸ ਦੇ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫ਼ਿਲਮ ਕ੍ਰਿਸਮਸ ਦੇ ਮੌਕੇ ‘ਤੇ ਰਿਲੀਜ਼ ਕੀਤੀ ਗਈ ਹੈ। ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ‘ਚ ਕਾਰਤਿਕ ਤੇ ਅਨੰਨਿਆ ਤੋਂ ਇਲਾਵਾ ਜੈਕੀ ਸ਼ਰਾਫ ਅਤੇ ਨੀਨਾ ਗੁਪਤਾ ਵੀ ਅਹਿਮ ਕਿਰਦਾਰਾਂ ‘ਚ ਹਨ ।

ਇਸ ਤੋਂ ਪਹਿਲਾਂ ਫ਼ਿਲਮ ਦੇ ਗੀਤ ਰਿਲੀਜ਼ ਹੋਏ ਸਨ। ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਦੇ ਨਾਲ ਹੀ ਫ਼ਿਲਮ ‘ਚ ਦਿਵਿਆ ਭਾਰਤੀ ਦੇ ਸੁਪਰ ਹਿੱਟ ਗੀਤ ‘ਸਾਤ ਸਮੰਦਰ ਪਾਰ’ ਨੂੰ ਵੀ ਰਿਕ੍ਰਿਏਟ ਕੀਤਾ ਗਆ ਹੈ । ਇਸ ਗਾਣੇ ਦੇ ਕਾਰਨ ਵਿਵਾਦ ਵੀ ਸ਼ੁਰੂ ਹੋ ਚੁੱਕਿਆ ਹੈ।


Related Post

ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ
ਅਦਾਕਾਰ ਸੁਨੀਲ ਸ਼ੈਟੀ ਆਪਣੇ ਲਈ ਖੁਦ ਘਰ ‘ਚ ਉਗਾਉਦੇ ਹਨ ਫ਼ਲ ਤੇ ਸਬਜ਼ੀਆਂ, ਵੇਖੋ ਵੀਡੀਓ
ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !
ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਜੋੜੀ ਨੇ ਤਸਵੀਰਾਂ ਸਾਂਝੀਆਂ ਕਰ ਪੁੱਤ ਨੂੰ ਦਿੱਤੀ ਵਧਾਈ
ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

© Copyright Galactic Television & Communications Pvt. Ltd. 2026. All rights reserved.