ਕਈ ਸਾਲਾਂ ਬਾਅਦ ਪਰਦੇ ‘ਤੇ ਆਪਣੀ ਐਕਸ ਗਰਲਫ੍ਰੈਂਡ ਦੇ ਨਾਲ ਨਜ਼ਰ ਆਉਣਗੇ ਅਕਸ਼ੇ ਕੁਮਾਰ

ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਨੂੰ ਲੈ ‘ਭੂਤ ਬੰਗਲਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਬਾਕਸ ਆਫਿਸ ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਪਰ ਹੁਣ ਖ਼ਬਰਾਂ ਇਹ ਹਨ ਕਿ ਅਕਸ਼ੇ ਕੁਮਾਰ ਇੱਕ ਹੋਰ ਨਵੇਂ ਪ੍ਰੋਜੈਕਟ ‘ਚ ਨਜ਼ਰ ਆਉਣਗੇ ।

By  Shaminder Kaur Kaler April 22nd 2026 04:17 PM -- Updated: April 22nd 2026 04:21 PM

ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਨੂੰ ਲੈ ‘ਭੂਤ ਬੰਗਲਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਬਾਕਸ ਆਫਿਸ ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਪਰ ਹੁਣ ਖ਼ਬਰਾਂ ਇਹ ਹਨ ਕਿ ਅਕਸ਼ੇ ਕੁਮਾਰ ਇੱਕ ਹੋਰ ਨਵੇਂ ਪ੍ਰੋਜੈਕਟ ‘ਚ ਨਜ਼ਰ ਆਉਣਗੇ । ਜੀ ਹਾਂ ਅਕਸ਼ੇ ਕੁਮਾਰ 22 ਸਾਲ ਬਾਅਦ ਆਪਣੀ ਐਕਸ ਗਰਲ ਫ੍ਰੈਂਡ ਦੇ ਨਾਲ ਦਿਖਾਈ ਦੇਣਗੇ ।


ਉਹ ਆਪਣੀ ਐਕਸ ਗਰਲ ਫ੍ਰੈਂਡ ਰਵੀਨਾ ਟੰਡਨ ਦੇ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ ।ਨੱਬੇ ਦੇ ਦਹਾਕੇ ਦੀ ਚਰਚਿਤ ਇਹ ਜੋੜੀ ਮੁੜ ਤੋਂ ਵੱਡੇ ਪਰਦੇ ‘ਤੇ ਧਮਾਲ ਮਚਾਏਗੀ । ਨੱਬੇ ਦੇ ਦਹਾਕੇ ‘ਚ ਇਸ ਜੋੜੀ ਨੇ ਕਾਫੀ ਧਮਾਲ ਮਚਾਈ ਸੀ ਅਤੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। ਜਿਸ ‘ਚ ‘ਮੋਹਰਾ’ ਫ਼ਿਲਮ ਵੀ ਸ਼ਾਮਿਲ ਸੀ। ਇਹ ਫ਼ਿਲਮ ਨਾ ਸਿਰਫ਼ ਸੁਪਰਹਿੱਟ ਹੋਈ ਸੀ ਇਸ ਦੇ ਗਾਣਿਆਂ ਨੇ ਬਾਕਸ ਆਫਿਸ ‘ਤੇ ਧਮਾਲ ਮਚਾਈ ਸੀ। ਆਖਰੀ ਵਾਰ ਇਸ ਜੋੜੀ ਨੂੰ ‘ਪੁਲਿਸ ਫੋਰਸ’ ‘ਚ ਵੇਖਿਆ ਗਿਆ ਸੀ । ਇਸ ਤੋਂ ਇਲਾਵਾ ਇਸ ਜੋੜੀ ਨੇ ਹੋਰ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ ।


ਅਕਸ਼ੇ ਕੁਮਾਰ ਦੀ ਨਿੱਜੀ ਜ਼ਿੰਦਗੀ 

ਅਕਸ਼ੇ ਕੁਮਾਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਟਵਿੰਕਲ ਖੰਨਾ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ ।ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ। ਇੱਕ ਧੀ ਅਤੇ ਇੱਕ ਪੁੱਤਰ ।ਟਵਿੰਕਲ ਖੰਨਾ ਵੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ, ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ।ਟਵਿੰਕਲ ਮਰਹੂਮ ਅਦਾਕਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾਡੀਆ ਦੀ ਧੀ ਹੈ। 

© Copyright Galactic Television & Communications Pvt. Ltd. 2026. All rights reserved.