ਆਦਿਤਿਆ ਚੋਪੜਾ ਨੇ ਅਗਲੀ ਫ਼ਿਲਮ ਦੀ ਰਿਲੀਜ਼ ਡੇਟ ਕੀਤੀ ਲਾਕ, ਜਾਣੋ ਕਦੋਂ ਹੋਵੇਗੀ ਰਿਲੀਜ਼
ਆਦਿਤਿਆ ਚੋਪੜਾ ਨੇ ਅਲੀ ਅੱਬਾਸ ਜ਼ਫਰ ਦੀ ਅਗਲੀ ਫ਼ਿਲਮ ਜੋ ਕਿ ਅਹਾਨ ਪਾਂਡੇ, ਸ਼ਰਵਰੀ, ਐਸ਼ਵਰੀ ਠਾਕਰੇ ਅਤੇ ਬੌਬੀ ਦਿਓਲ ਦੀ ਫ਼ਿਲਮ ਨੂੰ 26 ਮਾਰਚ 2027 ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ।ਇਸ ਫ਼ਿਲਮ ਦੀ ਲੱਗਪੱਗ ਸਾਰੀ ਸ਼ੂਟਿੰਗ ਯੂ ਕੇ ‘ਚ ਕੀਤੀ ਗਈ ਹੈ ।ਦਰਸ਼ਕ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

ਫ਼ਿਲਮ ‘ਚ ਬੌਬੀ ਦਿਓਲ, ਅਹਾਨ ਪਾਂਡੇ, ਸ਼ਰਵਰੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।ਆਦਿਤਿਆ ਚੋਪੜਾ ਵੱਲੋਂ ਬਣਾਈ ਅਤੇ ਅਲੀ ਅੱਬਾਸ ਜ਼ਫਰ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਫ਼ਿਲਮ ‘ਮੇਰੇ ਬ੍ਰਦਰ ਕੀ ਦੁਲਹਨ’, ‘ਗੁੰਡੇ’, ‘ਸੁਲਤਾਨ’ ਅਤੇ ‘ਟਾਈਗਰ ਜਿੰਦਾ ਹੈ’ ਤੋਂ ਬਾਦ ਪੰਜਵੀਂ ਫ਼ਿਲਮ ਹੈ।

ਜਿਸ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਦੋਵਾਂ ਨੇ ਇਨ੍ਹਾਂ ਵੱਡੀਆਂ ਫ਼ਿਲਮਾਂ ‘ਚ ਆਪਣੇ ਕੋਲੈਬ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ।