ਅਦਾਕਾਰਾ ਸੋਨਮ ਕਪੂਰ ਨੇ ਆਪਣੇ ਨਵ-ਜਨਮੇ ਪੁੱਤਰ ਦੀ ਝਲਕ ਦਿਖਾਈ, ਵੇਖੋ ਤਸਵੀਰਾਂ
ਅਦਾਕਾਰਾ ਸੋਨਮ ਕਪੂਰ ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਹੈ। ਜਿਸ ਤੋਂ ਬਾਅਦ ਅਦਾਕਾਰਾ ਦੇ ਘਰ ਖੁਸ਼ੀ ਦਾ ਮਹੌਲ ਹੈ। ਸੈਲੀਬ੍ਰੇਟੀਜ਼ ਦੇ ਨਾਲ-ਨਾਲ ਅਦਾਕਾਰਾ ਨੂੰ ਫੈਨਸ ਦੇ ਵੱਲੋਂ ਵੀ ਵਧਾਈਆਂ ਮਿਲ ਰਹੀਆਂ ਹਨ। ਅਦਾਕਾਰਾ ਨੇ ਹੁਣ ਕੁਝ ਤਸਵੀਰਾਂ ਹਸਪਤਾਲ ਤੋਂ ਸਾਂਝੀਆਂ ਕੀਤੀਆ ਹਨ । ਜਿਸ ‘ਚ ਉਸ ਨੇ ਆਪਣੇ ਨਵ-ਜਨਮੇ ਪੁੱਤ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ।
ਅਦਾਕਾਰਾ ਸੋਨਮ ਕਪੂਰ ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਹੈ। ਜਿਸ ਤੋਂ ਬਾਅਦ ਅਦਾਕਾਰਾ ਦੇ ਘਰ ਖੁਸ਼ੀ ਦਾ ਮਹੌਲ ਹੈ। ਸੈਲੀਬ੍ਰੇਟੀਜ਼ ਦੇ ਨਾਲ-ਨਾਲ ਅਦਾਕਾਰਾ ਨੂੰ ਫੈਨਸ ਦੇ ਵੱਲੋਂ ਵੀ ਵਧਾਈਆਂ ਮਿਲ ਰਹੀਆਂ ਹਨ। ਅਦਾਕਾਰਾ ਨੇ ਹੁਣ ਕੁਝ ਤਸਵੀਰਾਂ ਹਸਪਤਾਲ ਤੋਂ ਸਾਂਝੀਆਂ ਕੀਤੀਆ ਹਨ । ਜਿਸ ‘ਚ ਉਸ ਨੇ ਆਪਣੇ ਨਵ-ਜਨਮੇ ਪੁੱਤ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੇ ਪੁੱਤਰ ਨੂੰ ਗਲ ਨਾਲ ਲਗਾਏ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

ਹਸਪਤਾਲ ਸਟਾਫ਼ ਦਾ ਕੀਤਾ ਧੰਨਵਾਦ
ਸੋਨਮ ਕਪੂਰ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਹਸਪਤਾਲ ਤੇ ਉੱਥੋਂ ਦੇ ਸਟਾਫ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ “ਐਚਐਨ ਰਿਲਾਇੰਸ ਹਸਪਤਾਲ ਦਾ ਧੰਨਵਾਦ, ਇਸ ਸ਼ਾਨਦਾਰ ਅਨੁਭਵ ਲਈ ਕਿ ਅਸੀਂ ਆਪਣੇ ਦੂਜੇ ਪੁੱਤਰ ਦਾ ਦੁਨੀਆ ਵਿੱਚ ਸਵਾਗਤ ਕੀਤਾ। ਇਹ ਸੱਚਮੁੱਚ ਹਰ ਤਰ੍ਹਾਂ ਨਾਲ ਅਸਾਧਾਰਨ ਰਿਹਾ ਹੈ।

ਮੇਰੀ ਓਬੀਜੀਵਾਈਐਨ, ਡਾ. ਅਵਾਨ ਦਾਦੀਨਾ ਦਾ ਬਹੁਤ ਖਾਸ ਧੰਨਵਾਦ, ਜਿਸਨੇ ਹੁਣ ਮੇਰੀਆਂ ਦੋਵੇਂ ਗਰਭ ਅਵਸਥਾਵਾਂ ਦੌਰਾਨ ਮੇਰਾ ਮਾਰਗਦਰਸ਼ਨ ਕੀਤਾ ਹੈ। ਉਸਦੀ ਦੇਖਭਾਲ ਵਿੱਚ ਵਿਸ਼ਵਾਸ, ਸ਼ਾਂਤੀ ਅਤੇ ਭਰੋਸੇ ਦੀ ਭਾਵਨਾ ਹੈ ਅਤੇ ਮੈਂ ਉਸਦੇ ਸਮਰਥਨ, ਸਿਆਣਪ ਅਤੇ ਦਿਆਲਤਾ ਲਈ ਬੇਅੰਤ ਧੰਨਵਾਦੀ ਹਾਂ”। ਇਸ ਤੋਂ ਇਲਾਵਾ ਅਦਾਕਾਰਾ ਨੇ ਹਸਪਤਾਲ ਸਟਾਫ ਦੇ ਹੋਰਨਾਂ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਹੈ।

2022 ‘ਚ ਹੋਇਆ ਸੀ ਪਹਿਲੇ ਬੇਟੇ ਦਾ ਜਨਮ
ਅਦਾਕਾਰਾ ਨੇ 2025 ‘ਚ ਆਪਣੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ਅਤੇ ਜਿਸ ਤੋਂ ਬਾਅਦ 2026 ‘ਚ ਆਪਣੇ ਦੂਜੇ ਬੇਟੇ ਦਾ ਸੁਆਗਤ ਕੀਤਾ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ 2022 ‘ਚ ਆਪਣੇ ਪਹਿਲੇ ਪੁੱਤਰ ਦਾ ਸੁਆਗਤ ਕੀਤਾ ਸੀ ਅਤੇ ਕਰੀਬ ਚਾਰ ਸਾਲ ਬਾਅਦ ਦੂਜੇ ਪੁੱਤਰ ਦੇ ਜਨਮ ਤੋਂ ਬਾਅਦ ਘਰ ‘ਚ ਖੁਸ਼ੀਆਂ ਦਾ ਮਹੌਲ ਹੈ।