ਅਦਾਕਾਰਾ ਸੋਨਮ ਕਪੂਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ
ਅਦਾਕਾਰਾ ਸੋਨਮ ਕਪੂਰ ਦੂਜੀ ਵਾਰ ਮਾਂ ਬਣ ਗਈ ਹੈ। ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਪੁੱਤਰ ਦੇ ਜਨਮ ਤੋਂ ਬਾਅਦ ਸੋਨਮ ਕਪੂਰ ਨੇ ਪਹਿਲੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ “ਅਸੀਮ ਧੰਨਵਾਦ ਅਤੇ ਪਿਆਰ ਨਾਲ ਭਰੇ ਦਿਲਾਂ ਨਾਲ, ਅਸੀਂ ਅੱਜ, 29 ਮਾਰਚ 2026 ਨੂੰ ਆਪਣੇ ਬੱਚੇ ਦੇ ਆਉਣ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ।
ਅਦਾਕਾਰਾ ਸੋਨਮ ਕਪੂਰ (Sonam Kapoor) ਦੂਜੀ ਵਾਰ ਮਾਂ ਬਣ ਗਈ ਹੈ। ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਪੁੱਤਰ ਦੇ ਜਨਮ ਤੋਂ ਬਾਅਦ ਸੋਨਮ ਕਪੂਰ ਨੇ ਪਹਿਲੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ “ਅਸੀਮ ਧੰਨਵਾਦ ਅਤੇ ਪਿਆਰ ਨਾਲ ਭਰੇ ਦਿਲਾਂ ਨਾਲ, ਅਸੀਂ ਅੱਜ, 29 ਮਾਰਚ 2026 ਨੂੰ ਆਪਣੇ ਬੱਚੇ ਦੇ ਆਉਣ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ।

ਸਾਡਾ ਪਰਿਵਾਰ ਵੱਡਾ ਹੋਇਆ ਹੈ, ਅਤੇ ਉਸਦੇ ਆਉਣ ਨਾਲ, ਸਾਡੇ ਦਿਲ ਖੁਸ਼ੀ ਦੇ ਨਾਲ ਭਰ ਗਏ ਹਨ। ਵਾਯੂ ਆਪਣੇ ਛੋਟੇ ਭਰਾ ਦਾ ਸਵਾਗਤ ਕਰਕੇ ਬਹੁਤ ਖੁਸ਼ ਹੈ, ਅਤੇ ਅਸੀਂ ਇਸ ਕੀਮਤੀ ਨਵੀਂ ਜ਼ਿੰਦਗੀ ਤੋਂ ਬਹੁਤ ਖੁਸ਼ ਮਹਿਸੂਸ ਕਰਦੇ ਹਾਂ ਜਿਸਨੇ ਸਾਡੇ ਘਰ ਨੂੰ ਖੁਸ਼ੀ ਅਤੇ ਕਿਰਪਾ ਨਾਲ ਭਰ ਦਿੱਤਾ ਹੈ। ਅਸੀਂ ਚਾਰ ਜੀਆਂ ਦੇ ਪਰਿਵਾਰ ਵਜੋਂ ਇਸ ਸੁੰਦਰ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਲਈ ਧੰਨਵਾਦੀ ਸੋਨਮ, ਆਨੰਦ ਅਤੇ ਵਾਯੂ” । ਸੋਨਮ ਕਪੂਰ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਸੈਲੀਬ੍ਰੇਟੀਜ਼ ਨੇ ਲੁਟਾਇਆ ਪਿਆਰ
ਸੋਨਮ ਕਪੂਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਬਿਪਾਸ਼ਾ ਬਾਸੂ, ਅਨੁਰਾਗ ਕਸ਼ਯਪ, ਕਰੀਨਾ ਕਪੂਰ, ਸਵਰਾ ਭਾਸਕਰ ਤੇ ਕਾਜਲ ਅਗਰਵਾਲ ਸਣੇ ਕਈ ਸੈਲੀਬ੍ਰੇਟੀਜ਼ ਨੇ ਪਿਆਰ ਲੁਟਾਉਂਦੇ ਹੋਏ ਪਰਿਵਾਰ ‘ਚ ਨਵੇਂ ਜੀਅ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ ਅਤੇ ਹੁਣ ਮੁੜ ਤੋਂ ਉਹ ਮਾਂ ਬਣੀ ਹੈ।