ਅਦਾਕਾਰਾ ਨੌਰਾ ਫਤੇਹੀ ਦਾ ਹੋਇਆ ਐਕਸੀਡੈਂਟ, ਫੈਨਸ ਦੀ ਵਧੀ ਚਿੰਤਾ
ਅਦਾਕਾਰਾ ਨੌਰਾ ਫਤੇਹੀ ਦੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਅਦਾਕਾਰਾ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਸ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਅਦਾਕਾਰਾ ਬੀਤੇ ਦਿਨ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ।
ਅਦਾਕਾਰਾ ਨੌਰਾ ਫਤੇਹੀ (Nora Fatehi) ਦੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਅਦਾਕਾਰਾ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਸ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਅਦਾਕਾਰਾ ਬੀਤੇ ਦਿਨ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ । ਉਸ ਸਮੇਂ ਅਦਾਕਾਰਾ ਇੱਕ ਸੰਗੀਤ ਸਮਾਰੋਹ ਦੇ ਦੌਰਾਨ ਆਪਣੀ ਪਰਫਾਰਮੈਂਸ ਦੇਣ ਜਾ ਰਹੀ ਸੀ । ਹਾਦਸੇ ਤੋਂ ਬਾਅਦ ਅਦਾਕਾਰਾ ਦਾ ਸੀਟੀ ਸਕੈਨ ਕੀਤਾ ਗਿਆ । ਜਿਸ ‘ਚ ਉਸ ਨੂੰ ਗੁੱਝੀਆਂ ਸੱਟਾਂ ਲੱਗਣ ਦਾ ਸ਼ੱਕ ਜਤਾਇਆ ਗਿਆ ਹੈ।
ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ‘ਚ ਨੌਰਾ ਫਤੇਹੀ ਸਵਾਰ ਸੀ, ਉਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ । ਪੁਲਿਸ ਨੇ ਮੁਲਜ਼ਮ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਹੈ।ਨੌਰਾ ਫਤੇਹੀ ਦੇ ਸਿਰ ‘ਚ ਸੱਟ ਲੱਗੀ ਹੈ ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹਾਦਸੇ ਨਾਲ ਸਬੰਧਤ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਹਾਦਸੇ ਤੋਂ ਬਾਅਦ ਨੌਰਾ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਅਦਾਕਾਰਾ ਨੇ ਕਿਹਾ ਹੈ ਕਿ “ਮੈਂ ਠੀਕ ਹਾਂ, ਮੈਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਕਾਰਨ ਸੋਜਿਸ਼ ਵੀ ਹੈ। ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਠੀਕ ਇਹ ਹੋਰ ਵੀ ਜ਼ਿਆਦਾ ਬਦਤਰ ਹੋ ਸਕਦਾ ਸੀ”।
ਆਪਣੇ ਵਧੀਆ ਡਾਂਸ ਲਈ ਮਸ਼ਹੂਰ ਨੌਰਾ ਫਤੇਹੀ
ਨੌਰਾ ਫਤੇਹੀ ਆਪਣੇ ਵਧੀਆ ਡਾਂਸ ਦੇ ਲਈ ਜਾਣੀ ਜਾਂਦੀ ਹੈ।ਉਹ ਕਈ ਸ਼ੋਅ ‘ਚ ਪਰਫਾਰਮ ਕਰਦੀ ਹੋਈ ਨਜ਼ਰ ਆਉਂਦੀ ਹੈ।ਇਸ ਤੋਂ ਇਲਾਵਾ ਕਈ ਸ਼ੋਅ ‘ਚ ਉਹ ਬਤੌਰ ਜੱਜ ਵੀ ਦਿਖਾਈ ਦਿੰਦੀ ਹੈ ।