ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਅਦਾਕਾਰਾ ਨਿਮਰਤ ਕੌਰ ਪਹੁੰਚੀ ਗੁਰਦੁਆਰਾ ਸਾਹਿਬ, ਤਸਵੀਰਾਂ ਆਈਆਂ ਸਾਹਮਣੇ

ਅੱਜ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਅ ਜਾ ਰਿਹਾ ਹੈ। ਇਸ ਮੌਕੇ ‘ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਗੁਰੁ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਧਾਈ ਦਿੱਤੀ ਹੈ।

By  Shaminder Kaur Kaler November 5th 2025 12:00 PM -- Updated: November 5th 2025 12:05 PM

ਅੱਜ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਅ ਜਾ ਰਿਹਾ ਹੈ। ਇਸ ਮੌਕੇ ‘ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਗੁਰੁ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਧਾਈ ਦਿੱਤੀ ਹੈ। ਉੱਥੇ ਹੀ ਨਿਮਰਤ ਕੌਰ (Nimrat Kaur) ਵੀ ਗੁਰਦੁਆਰਾ ਸਾਹਿਬ ਪਹੁੰਚੀ । ਜਿੱਥੇ ਉਹਨਾਂ ਨੇ ਗੁਰਦੁਆਰਾ ‘ਚ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ ਅਤੇ ਗੁਰੁ ਘਰ ਦਾ ਆਸ਼ੀਰਵਾਦ ਲਿਆ । ਅਦਾਕਾਰਾ ਨਿਮਰਤ ਦੀਆਂ ਤਸਵੀਰਾਂ ਲੈਣ ਲਈ ਮੀਡੀਆ ਕਰਮੀ ਵੀ ਮੌਕੇ ‘ਤੇ ਮੌਜੂਦ ਰਹੇ । ਪਰ ਨਿਮਰਤ ਕੌਰ ਨੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਦੇ ਲਈ ਕਿਹਾ। 


ਨਿਮਰਤ ਕੌਰ ਦਾ ਵਰਕ ਫ੍ਰੰਟ 

ਨਿਮਰਤ ਕੌਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਅਤੇ ਵੈਬ ਸੀਰੀਜ਼ ‘ਚ ਕੰਮ ਕਰ ਰਹੇ ਹਨ ।ਉਨ੍ਹਾਂ ਨੇ ਪ੍ਰਿੰਟ ਮਾਡਲ ਦੇ ਤੌਰ ‘ਤੇ ਵੀ ਕੰਮ ਕੀਤਾ ਹੈ ਅਤੇ ‘ਬਗਦਾਦ ਵੈਡਿੰਗ’, ‘ਆਲ ਅਬਾਊਟ ਵੁਮੈਨ’, ‘ਰੈੱਡ ਸਪੈਰੋ’ ਵਰਗੇ ਨਾਟਕਾਂ ‘ਚ ਅਦਾਕਾਰੀ ਕੀਤੀ ਹੈ। ਥੀਏਟਰ ‘ਚ ਕੰਮ ਕਰਨ ਤੋਂ ਬਾਅਦ ਸਾਲ ੨੦੦੪ ‘ਚ ਉਦੋਂ ਨਿਮਰਤ ਸੁਰਖੀਆਂ ‘ਚ ਆਈ ਸੀ ਜਦੋਂ ਉਹ ਕੁਮਾਰ ਸ਼ਾਨੂੰ ਤੇ ਸ਼੍ਰੇਆ ਘੋਸ਼ਾਲ ਦੇ ਗੀਤ ‘ਤੇਰਾ ਮੇਰਾ ਪਿਆਰ’ ‘ਚ ਨਜ਼ਰ ਆਈ ਸੀ।ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਇਸ਼ਤਿਹਾਰਾਂ ‘ਚ ਵੀ ਕੰਮ ਕੀਤਾ ਹੈ। ਨਿਮਰਤ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਹਾਲਾਂਕਿ ਅੰਗਰੇਜ਼ੀ ਫ਼ਿਲਮ ‘ਵਨ ਨਾਈਟ ਵਿਦ ਦਿ ਕਿੰਗ’ ‘ਚ ਇੱਕ ਛੋਟੇ ਜਿਹੇ ਕਿਰਦਾਰ ਦੇ ਨਾਲ ਕੀਤੀ ਸੀ, ਪਰ ਉਨ੍ਹਾਂ ਦੀ ਪਹਿਲੀ ਹਿੰਦੀ ਫ਼ਿਲਮ ੨੦੧੨ ‘ਚ ਆਈ ਫ਼ਿਲਮ ‘ਪੈਡਲਰਸ’ ਦੇ ਨਾਲ ਕੀਤੀ । ਪਰ ਇੱਕ ਟੀਵੀ ਇਸ਼ਤਿਹਾਰ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਇਹ ਇਸ਼ਤਿਹਾਰ ਡੇਅਰੀ ਮਿਲਕ ਦਾ ਉਤਪਾਦ ਦਾ ਸੀ । 

ਅਭਿਸ਼ੇਕ ਬੱਚਨ ਨਾਲ ਜੁੜਿਆ ਨਾਂਅ 

ਨਿਮਰਤ ਕੌਰ ਦਾ ਨਾਂਅ ਅਭਿਸ਼ੇਕ ਬੱਚਨ ਦੇ ਨਾਲ ਵੀ ਜੁੜਿਆ । ਹਾਲਾਂਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਇਸ ਤੇ ਸਫਾਈ ਦਿੰਦੇ ਹੋਏ ਇਨ੍ਹਾਂ ਗੱਲਾਂ ਨੂੰ ਮਹਿਜ਼ ਅਫਵਾਹਾਂ ਕਰਾਰ ਦਿੱਤਾ ਸੀ । 

ਨਿਮਰਤ ਕੌਰ ਦੀ ਨਿੱਜੀ ਜ਼ਿੰਦਗੀ 

 ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਮਹਿਜ਼ ਬਾਰਾਂ ਸਾਲ ਦੀ ਉਮਰ ‘ਚ ਨਿਮਰਤ ਕੌਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ । ਉਹ ਸੇਨਾ ‘ਚ ਮੇਜਰ ਸਨ, ਜਿਨ੍ਹਾਂ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ ।ਨਿਮਰਤ ਦੀ ਪਰਿਵਾਰ ਪਹਿਲਾਂ ਪਟਿਆਲਾ ‘ਚ ਰਹਿੰਦਾ ਸੀ ਅਤੇ ਇੱਥੋਂ ਦੇ ਹੀ ਯਾਦਵਿੰਦਰਾ ਪਬਲਿਕ ਸਕੂਲ ‘ਚ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ । 

© Copyright Galactic Television & Communications Pvt. Ltd. 2026. All rights reserved.