ਕਰਨਾਲ ‘ਚ ਅਦਾਕਾਰਾ ਮੌਨੀ ਰਾਏ ਦੇ ਨਾਲ ਹੋਈ ਬਦਤਮੀਜ਼ੀ, ਅਦਾਕਾਰਾ ਨੇ ਸਾਂਝੀ ਕੀਤੀ ਪੋਸਟ
ਅਦਾਕਾਰਾ ਮੌਨੀ ਰਾਏ ਦੇ ਨਾਲ ਹਰਿਆਣਾ ਦੇ ਕਰਨਾਲ ‘ਚ ਬਦਸਲੂਕੀ ਹੋਈ ਹੈ। ਜਿਸ ਬਾਰੇ ਅਦਾਕਾਰਾ ਨੇ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੇ ਕਰਦੇ ਹੋਏ ਜਾਣਕਾਰੀ ਦਿੱਤੀ ਹੈ।ਅਦਾਕਾਰਾ ਦਾ ਕਹਿਣਾ ਹੈ ਕਿ ਉਹ ਕਰਨਾਲ ‘ਚ ਇੱਕ ਪ੍ਰੋਗਰਾਮ ‘ਚ ਸ਼ਿਰਕਤ ਕਰਨ ਦੇ ਲਈ ਪਹੁੰਚੀ ਸੀ। ਜਿੱਥੇ ਵੱਡੀ ਗਿਣਤੀ ‘ਚ ਪੁਰਸ਼ ਮੌਜੂਦ ਸਨ । ਅਦਾਕਾਰਾ ਦਾ ਇਲਜ਼ਾਮ ਹੈ ਕਿ ਸਮਾਰੋਹ ‘ਚ ਸ਼ਾਮਿਲ ਕੁਝ ਪੁਰਸ਼ਾਂ ਨੇ ਉਸ ਨੂੰ ਗਲਤ ਤਰੀਕੇ ਦੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ।
ਅਦਾਕਾਰਾ ਮੌਨੀ ਰਾਏ (Mouni Roy)ਦੇ ਨਾਲ ਹਰਿਆਣਾ ਦੇ ਕਰਨਾਲ ‘ਚ ਬਦਸਲੂਕੀ ਹੋਈ ਹੈ। ਜਿਸ ਬਾਰੇ ਅਦਾਕਾਰਾ ਨੇ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੇ ਕਰਦੇ ਹੋਏ ਜਾਣਕਾਰੀ ਦਿੱਤੀ ਹੈ।ਅਦਾਕਾਰਾ ਦਾ ਕਹਿਣਾ ਹੈ ਕਿ ਉਹ ਕਰਨਾਲ ‘ਚ ਇੱਕ ਪ੍ਰੋਗਰਾਮ ‘ਚ ਸ਼ਿਰਕਤ ਕਰਨ ਦੇ ਲਈ ਪਹੁੰਚੀ ਸੀ। ਜਿੱਥੇ ਵੱਡੀ ਗਿਣਤੀ ‘ਚ ਪੁਰਸ਼ ਮੌਜੂਦ ਸਨ । ਅਦਾਕਾਰਾ ਦਾ ਇਲਜ਼ਾਮ ਹੈ ਕਿ ਸਮਾਰੋਹ ‘ਚ ਸ਼ਾਮਿਲ ਕੁਝ ਪੁਰਸ਼ਾਂ ਨੇ ਉਸ ਨੂੰ ਗਲਤ ਤਰੀਕੇ ਦੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ । ਇਹੀ ਨਹੀਂ ਭੱਦੇ ਕਮੈਂਟ ਵੀ ਕੀਤੇ ।ਜਦੋਂ ਉੇਸ ਨੇ ਇਨ੍ਹਾਂ ਪੁਰਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਗੁਲਾਬ ਦੇ ਫੁੱਲ ਸੁੱਟੇ ਗਏ ।

ਅਦਾਕਾਰਾ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਬਹੁਤ ਅਪਮਾਨਿਤ ਮਹਿਸੂਸ ਕਰ ਰਹੀ ਹੈ ਅਤੇ ਹਾਲੇ ਵੀ ਮਾਨਸਿਕ ਤੌਰ ਤੇ ਉਸ ਸਦਮੇ ਚੋਂ ਬਾਹਰ ਨਹੀਂ ਆ ਸਕੀ ਹੈ। ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ “ਪਿਛਲੇ ਹਫਤੇ ਕਰਨਾਲ ‘ਚ ਇੱਕ ਪ੍ਰੋਗਰਾਮ ਸੀ ਅਤੇ ਉੱਥੋਂ ਦੇ ਲੋਕਾਂ ਦੇ ਵਰਤਾਉ ਤੋਂ ਮੈਂ ਬਹੁਤ ਜ਼ਿਆਦਾ ਨਿਰਾਸ਼ ਹਾਂ।

ਖਾਸ ਕਰਕੇ ਅੰਕਲ ਜੋ ਸਾਡੇ ਦਾਦਾ ਦਾਦੀ ਦੀ ਉਮਰ ਦੇ ਹਨ, ਮੇਰੇ ਨਾਲ ਗਲਤ ਵਰਤਾਉ ਕਰ ਰਹੇ ਸਨ।ਜਿਉਂ ਹੀ ਪ੍ਰੋਗਰਾਮ ਸ਼ੁਰੂ ਹੋਇਆ ਅਤੇ ਮੈਂ ਮੰਚ ਵੱਲ ਵਧੀ ਤਾਂ ਜਿੰਨੇ ਵੀ ਪੁਰਸ਼ ਸਨ ਸਾਰੇ ਮੇਰੀਆਂ ਤਸਵੀਰਾਂ ਖਿੱਚਣ ਦੇ ਲਈ ਅੱਗੇ ਵਧੇ ਅਤੇ ਮੇਰੇ ਲੱਕ ‘ਤੇ ਹੱਥ ਰੱਖਿਆ। ਜਦੋਂ ਮੈਂ ਅਜਿਹਾ ਕਰਨ ਤੋਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਮੇਰੀ ਇਹ ਗੱਲ ਪਸੰਦ ਨਹੀਂ ਆਈ”। ਅਦਾਕਾਰਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।