ਆਪਣੇ ਭਰਾ ਨੂੰ ਯਾਦ ਕਰਕੇ ਭਾਵੁਕ ਹੋਈ ਅਦਾਕਾਰਾ ਜਯਾ ਪ੍ਰਦਾ, ਸਾਂਝੀ ਕੀਤੀ ਭਾਵੁਕ ਪੋਸਟ

ਅਦਾਕਾਰਾ ਜਯਾ ਪ੍ਰਦਾ ਨੇ ਆਪਣੇ ਭਰਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਭਾਵੁਕ ਨੋਟ ਵੀ ਸ਼ੇਅਰ ਕੀਤਾ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ “ਪਿਆਰੇ ਰਾਜਾ ਸਾਨੂੰ ਤੁਹਾਡੀ ਯਾਦ ਆ ਰਹੀ ਹੈ, ਸਿਰਫ਼ ਇੱਕ ਭਰਾ ਹੀ ਪਿਤਾ ਵਰਗਾ ਹੋ ਸਕਦਾ ਹੈ। ਮਾਂ ਵਾਂਗ ਦੇਖਭਾਲ, ਭੈਣ ਵਾਂਗ ਤੰਗ ਕਰਨਾ ਅਤੇ ਦੋਸਤ ਵਾਂਗ ਸਮਰਥਨ ਕਰਨਾ।

By  Shaminder Kaur Kaler February 19th 2026 12:24 PM

ਭਰਾ ਭੈਣਾਂ ਦਾ ਸਹਾਰਾ ਹੁੰਦੇ ਹਨ । ਮਾਪਿਆਂ ਤੋਂ ਬਾਅਦ ਭਰਾ ਹੀ ਹੁੰਦੇ ਹਨ ਜੋ ਭੈਣਾਂ ਦੇ ਮਾਪੇ ਹੁੰਦੇ ਹਨ ।ਕਿਉਂਕਿ ਮਾਪਿਆਂ ਤੋਂ ਬਾਅਦ ਧੀਆਂ ਆਪਣੇ ਭਰਾਵਾਂ ਦੇ ਨਾਲ ਹੀ ਮਿਲਦੀਆਂ ਵਰਤਦੀਆਂ ਹਨ।ਪਰ ਜਦੋਂ ਭਰਾ ਬੇਵਕਤੀ ਵਿਛੋੜਾ ਦੇ ਜਾਂਦੇ ਹਨ ਤਾਂ ਧੀਆਂ ਦਾ ਜਿਉਣਾ ਨਾ ਜਿਉਣਾ ਇੱਕ ਬਰਾਬਰ ਹੁੰਦਾ ਹੈ ਅਤੇ ਉਹ ਭਰਾਵਾਂ ਨੂੰ ਯਾਦ ਕਰਕੇ ਅਕਸਰ ਉਨ੍ਹਾਂ ਦਾ  ਮਨ ਦੁਖੀ ਹੋ ਜਾਂਦਾ ਹੈ।ਅਦਾਕਾਰਾ ਜਯਾ ਪ੍ਰਦਾ (Jaya Prada) ਦਾ ਭਰਾ ਵੀ ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਵਿਛੋੜਾ ਦੇ ਗਿਆ ਸੀ ।ਅਦਾਕਾਰਾ ਜਯਾ ਪ੍ਰਦਾ ਨੇ ਆਪਣੇ ਭਰਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ।


ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਭਾਵੁਕ ਨੋਟ ਵੀ ਸ਼ੇਅਰ ਕੀਤਾ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ “ਪਿਆਰੇ ਰਾਜਾ ਸਾਨੂੰ ਤੁਹਾਡੀ ਯਾਦ ਆ ਰਹੀ ਹੈ, ਸਿਰਫ਼ ਇੱਕ ਭਰਾ ਹੀ ਪਿਤਾ ਵਰਗਾ ਹੋ ਸਕਦਾ ਹੈ। ਮਾਂ ਵਾਂਗ ਦੇਖਭਾਲ, ਭੈਣ ਵਾਂਗ ਤੰਗ ਕਰਨਾ ਅਤੇ ਦੋਸਤ ਵਾਂਗ ਸਮਰਥਨ ਕਰਨਾ। ਤੁਹਾਨੂੰ ਸਾਨੂੰ ਛੱਡ ਕੇ ਇੱਕ ਸਾਲ ਹੋ ਗਿਆ ਹੈ, ਪਿਆਰੇ ਭਰਾ, ਪਰ ਇੱਕ ਵੀ ਦਿਨ ਤੁਹਾਨੂੰ ਯਾਦ ਕੀਤੇ ਬਿਨਾਂ ਨਹੀਂ ਜਾਂਦਾ। ਤੁਹਾਡਾ ਪਿਆਰ ਅਤੇ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿੰਦੀਆਂ ਹਨ। ਤੁਹਾਨੂੰ ਹਮੇਸ਼ਾ ਯਾਦ ਕਰਦੇ ਹਾਂ। ਸਮਰਾਟ, ਜਯਾਪ੍ਰਦਾ, ਸ਼੍ਰੀਰਾਮ ਰੌਕੀ, ਸੌਂਦਰਿਆ, ਸਿਧਾਰਥ ਅਤੇ ਪਰਿਵਾਰ”।ਅਦਾਕਾਰਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੀ ਇਸ ਪੋਸਟ ‘ਤੇ ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਅਤੇ ਅਦਾਕਾਰਾ ਨੂੰ ਹੌਸਲਾ ਦਿੱਤਾ ।

Related Post

ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ
ਅਦਾਕਾਰ ਸੁਨੀਲ ਸ਼ੈਟੀ ਆਪਣੇ ਲਈ ਖੁਦ ਘਰ ‘ਚ ਉਗਾਉਦੇ ਹਨ ਫ਼ਲ ਤੇ ਸਬਜ਼ੀਆਂ, ਵੇਖੋ ਵੀਡੀਓ
ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !
ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਜੋੜੀ ਨੇ ਤਸਵੀਰਾਂ ਸਾਂਝੀਆਂ ਕਰ ਪੁੱਤ ਨੂੰ ਦਿੱਤੀ ਵਧਾਈ
ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

© Copyright Galactic Television & Communications Pvt. Ltd. 2026. All rights reserved.